ਜ਼ੀਰਾ, 25 ਜੂਨ (ਮਹਿੰਦਰਪਾਲ ਗਰੋਵਰ)- ਥਾਣਾ ਸਦਰ ਜ਼ੀਰਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ 13 ਸਾਲਾਂ ਤੋਂ ਇੱਕ ਭਗੋੜੇ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਜ਼ੀਰਾ ਦੇ ਮੁੱਖ਼ ਮੁਨਸ਼ੀ ਕਰਮ ਸਿੰਘ ਨੇ ਦੱਸਿਆ ਕਿ ਦੋਸੀ ਕਸ਼ਮੀਰ ਸਿੰਘ ਉਰਫ਼ ਸ਼ੀਰਾ ਪੁੱਤਰ ਗੁਰਬਚਨ ਸਿੰਘ ਵਾਸੀ ਬਸਤੀ ਰਾਮ ਲਾਲ ਫ਼ਿਰੋਜ਼ਪੁਰ ਜਿਸਨੇ ਮਿਤੀ 17 ਜਨਵਰੀ 2006 ਨੂੰ ਪਿੰਡ ਸ਼ਾਹਵਾਲਾ ਦੀ ਕੋਆਪਰੇਟਿਵ ਸੁਸਾਇਟੀ ਦੇ ਮੈਂਬਰਾਂ ਦੀ ਚੋਣ ਸਮੇਂ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਦਖ਼ਲ ਅੰਦਾਜ਼ੀ ਕਰਦਿਆਂ ਹਵਾਈ ਫਾਇਰ ਕੀਤੇ ਅਤੇ ਗੱਡੀਆਂ ਦੇ ਸ਼ੀਸ਼ੇ ਵੀ ਭੰਨੇ ਸਨ, ਜਿਸ ਵਿਰੁੱਧ ਥਾਣਾ ਸਦਰ ਜ਼ੀਰਾ ਵਿਖੇ ਮੁਕੱਦਮਾ ਨੰ:10 ਮਿਤੀ 17 ਜਨਵਰੀ 2006 ਨੂੰ ਅਧੀਨ ਧਾਰਾ 336, 427, 171 ਸੀ, 148, 149 ਆਈ.ਪੀ.ਸੀ., 25, 27, 54, 59 ਅਸਲਾ ਐਕਟ ਥਾਣੇਦਾਰ ਗੁਰਮੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਦਰਜ਼ ਕੀਤਾ ਗਿਆ ਜੋ ਕਿ ਮਾਣਯੋਗ ਅਦਾਲਤ ਵੱਲੋਂ ਕਰੀਬ 13 ਸਾਲ ਤੋਂ ਭਗੋੜਾ ਸੀ, ਜਿਸਨੂੰ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ।
13 ਸਾਲਾਂ ਤੋਂ ਭਗੋੜਾ ਪੁਲਿਸ ਨੇ ਕਾਬੂ ਕੀਤਾ



