Skip to content
Independent perspectives. Global stories.
BREAKING

ਦੁਆਬੇ ’ਚ ਕਿਸਾਨਾਂ ਦੇ ਮਸੀਹਾ ਡਾ. ਕਰਤਾਰ ਸਿੰਘ ਬਰਾੜ ਨਹੀਂ ਰਹੇ ਭੋਗ ਅਤੇ ਅੰਤਿਮ ਅਰਦਾਸ 23 ਨੂੰ

Share this story

ਜਲੰਧਰ, 20 ਜੂਨ (ਪੰਜਾਬ ਟਾਇਮਜ਼ ਬਿਊਰੋ)-ਦੁਆਬੇ ਵਿੱਚ ਖੇਤੀ ਖੇਤਰ ਦੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਕਿਸਾਨਾਂ ਦੇ ਮਸੀਹਾ ਡਾ. ਕਰਤਾਰ ਸਿੰਘ ਬਰਾੜ ਹੁਣ ਸਰੀਰਕ ਤੌਰ ’ਤੇ ਇਸ ਦੁਨੀਆ ਵਿੱਚ ਨਹੀਂ ਰਹੇ। ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਸਾਰ ਮਾਹਿਰ ਵਜੋਂ ਡਾ. ਬਰਾੜ ਆਪਣੇ ਸੇਵਾਕਾਲ ਦੌਰਾਨ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹਰ ਸਮੇਂ ਤੱਤਪਰ ਰਹਿੰਦੇ ਸਨ। ਜ਼ਿਲ੍ਹਾ ਫਰੀਦਕੋਟ ਦੇ ਪੰਜਗਰਾਈਂ ਕਲਾਂ ਕਸਬੇ ਨਾਲ ਸਬੰਧਤ ਡਾ. ਬਰਾੜ 1965 ਤੋਂ ਪਰਿਵਾਰ ਸਮੇਤ ਜਲੰਧਰ ਰਹਿ ਰਹੇ ਸਨ। ਉਹ ਕੁਝ ਸਮੇਂ ਤੋਂ ਸਿਹਤ ਪੱਖੋਂ ਠੀਕ ਨਹੀਂ ਸਨ। 17 ਜੂਨ ਨੂੰ ਉਨਾਂ ਦਾ ਅਚਾਨਕ ਦੇਹਾਂਤ ਹੋ ਗਿਆ। ਉਨਾਂ ਦੀ ਧਰਮ ਪਤਨੀ ਕਾਫੀ ਸਮਾਂ ਪਹਿਲਾਂ 2008 ਵਿੱਚ ਚੱਲ ਵਸੀ ਸੀ। ਡਾ. ਬਰਾੜ ਆਪਣੇ ਪਿੱਛੇ ਸਪੁੱਤਰ ਡਾ. ਬਲਜਿੰਦਰ ਸਿੰਘ ਬਰਾੜ ਜੁਆਇੰਟ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ, ਛੋਟੀਆਂ ਬੱਚਤਾਂ ਵਿਭਾਗ ਜਲੰਧਰ ਤੇ ਕਪੂਰਥਲਾ ਦੇ ਜ਼ਿਲ੍ਹਾ ਅਫਸਰ ਸ. ਰਜਿੰਦਰ ਸਿੰਘ ਬਰਾੜ ਅਤੇ ਪੋਤਰੇ ਸ. ਪ੍ਰਭਜੋਤ ਸਿੰਘ ਬਰਾੜ ਸਪੁੱਤਰ ਸਵਰਗਵਾਸੀ ਸ. ਚਮਕੌਰ ਸਿੰਘ ਛੱਡ ਗਏ ਹਨ।
ਡਾ. ਬਰਾੜ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 23 ਜੂਨ ਦਿਨ ਸ਼ਨਿੱਚਰਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ 1 ਜਲੰਧਰ ਵਿਖੇ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਹੋਵੇਗੀ। ਇਹ ਇਤਫਾਕ ਹੀ ਹੈ ਕਿ ਉਨਾਂ ਦਾ ਜਨਮ ਵੀ 23 ਜੂਨ ਨੂੰ ਹੋਇਆ ਸੀ। 23 ਜੂਨ ਨੂੰ ਉਹ 88 ਸਾਲਾਂ ਦੇ ਹੋ ਜਾਣੇ ਸਨ। ਅਦਾਰ ਪੰਜਾਬ ਟਾਇਮਜ਼ ਪਰਿਵਾਰ ਦੇ ਦੁੱਖ ਵਿੱਚ ਖੁਦ ਨੂੰ ਸ਼ਾਮਿਲ ਸਮਝਦਾ ਹੈ।

WRITTEN BY