ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸਰਾਂ)-ਅਜ ਸੋਮਵਾਰ ਨੂੰ ਸਵੇਰੇ 11:00 ਵਜੇ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਰਜਿ: ਬਠਿੰਡਾ ਦਾ ਜਨਰਲ ਇਜਲਾਸ ਗੁਰੂਦੁਆਰਾ ਸਾਹਿਬ ਸਿੰਘ ਸਭਾ ਬਠਿੰਡਾ ਵਿਖੇ ਹੋਇਆ, ਜਿਸ ਵਿਚ ਪਿਛਲੇ ਦਿਨੀ ਸੰਸਥਾ ਦੇ ਪ੍ਰਧਾਨ ਰਜਿੰਦਰ ਸਿੰਘ ਸਿਧੂ ਵਲੋਂ ਕੀਤੇ ਅਤਿ ਮਾੜੇ ਘਿਨਾਉਨੇ ਕਾਰੇ ਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਬੀਬੀ ਜਸਮੀਨ ਕੌਰ ਉਰਫ ਕੰਚਨ ਨੂੰ ਸਰਧਾ ਦੇ ਫੁਲ ਭੇਟ ਕਰਦਿਆਂ, ਸਮੂਹ ਸੰਗਤ ਵਲੋਂ ਇਸ ਮਾੜੇ ਘਟਨਾਕ੍ਰਮ ਦੀ ਘੋਰ ਨਿੰਦਾ ਕੀਤੀ ਗਈ ਜਿਸ ਨਾਲ ਸੰਸਥਾ ਦੇ ਵਕਾਰ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਸਬੰਧੀ ਭਾਵੇਂ ਅਦਾਲਤੀ ਕਾਰਵਾਈ ਚਲ ਰਹੀ ਹੈ ਜਿਸ ਵਿਚ ਅਸੀਂ ਕੋਈ ਟਿਪਣੀ ਨਹੀਂ ਕਰਨਾ ਚਾਹੁੰਦੇ ਪਰੰਤੂ ਜਿਥੇ ਸੰਸਥਾ ਦੇ ਮਾਨ ਸਨਮਾਨ ਦੀ ਗਲ ਹੋਵੇ ਉਥੇ ਇਖਲਾਕੀ ਤੌਰ ਤੇ ਹਰ ਉਸ ਇਨਸਾਨ ਦਾ ਫਰਜ ਬਨ ਜਾਂਦਾ ਹੈ ਜੋ ਇਸ ਸੰਸਥਾ ਦੇ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਕਿ ਇਸ ਸੰਸਥਾ ਦਾ ਮਾਨ ਸਨਮਾਨ ਮੁੜ ਬਹਾਲ ਕਰਵਾਇਆ ਜਾਵੇ। ਇਸ ਸੰਸਥਾ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸਿਧੂ ਤੇ ਕੇਸ ਰਜਿਸਟਰਡ ਹੋਣ ਤੋਂ ਬਾਅਦ ਜਿਸ ਤਰ•ਾਂ ਉਹਨਾਂ ਨੇ ਆਪਣੀ ਮਨਮਰਜਂੀ ਨਾਲ ਸਿਖ ਸੰਗਤਾਂ ਦੀ ਅਣਦੇਖੀ ਕਰਕੇ ਆਪਣੀ ਜਗ•ਾ ਤੇ ਸ੍ਰ: ਸੁਖਦੇਵ ਸਿੰਘ ਐਸ.ਐਮ. ਬੈਂਟਰੀ ਵਾਲਿਆਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ।ਖਾਲਸਾ ਦੀਵਾਨ ਅਤੇ ਇਸ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੀਆਂ ਵਿਦਿਅਕ ਸੰਸਥਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬਣਾਉਣ ਦੇ ਅਧਿਕਾਰ ਨਵਨਿਯੁਕਤ ਪ੍ਰਧਾਨ ਨੂੰ ਦਿਤੇ ਗਏ ਅਤੇ ਅਜ ਜਨਰਲ ਇਜਲਾਸ ਦੀ ਇਕਤਰਤਾ ਵਲੋਂ ਕਾਰਜਕਾਰੀ ਪ੍ਰਧਾਨ ਸਮੇਤ ਸਿੰਘ ਸਭਾ ਅਤੇ ਇਸ ਦੇ ਅਧੀਨ ਕੰਮ ਕਰਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਦੀਆਂ ਕਮੇਟੀਆਂ ਨੂੰ ਭੰਗ ਕਰ ਦਿਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ: ਪ੍ਰਿਥੀਪਾਲ ਸਿੰਘ ਜਲਾਲ, ਸ੍ਰ: ਭੁਪਿੰਦਰ ਸਿੰਘ ਭੁਲਰ ਮੈਨੇਜਰ ਖਾਲਸਾ ਕਾਲਜ, ਐਮ.ਸੀ., ਸ੍ਰ: ਮਹਿੰਦਰ ਸਿੰਘ ਸੋਹਲ ਐਮ.ਸੀ., ਸ. ਭੋਲਾ ਸਿੰਘ ਡੇਅਰੀ ਵਾਲਾ, ਸ੍ਰ: ਦਰਸਨ ਸਿੰਘ ਕੋਟਸਮੀਰ ਤੋਂ ਇਲਾਵਾ ਵਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਵੀ ਹਾਜਰ ਸਨ।
ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਬਠਿੰਡਾ ਦਾ ਜਨਰਲ ਇਜ਼ਲਾਸ



