May 30, 2026 10:14 am

300 ਬੋਤਲਾਂ ਸਮੇਤ 2 ਕਾਬੂ-ਮਾਮਲਾ ਦਰਜ

ਤਲਵੰਡੀ ਸਾਬੋ, 16 ਜੂਨ (ਰਾਮ ਰੇਸ਼ਮ ਸ਼ਰਨ)- ਪੰਜਾਬ ਪੁਲਸ ਦੀ ਨਸ਼ੇ ਖਿਲ਼ਾਫ ਚਲਾਈ ਮੁਹਿੰਮ ਤਹਿਤ ਸੀਂਗੋ ਚੌਂਕੀ ਦੀ ਪੁਲਸ ਨੇ ਦੋ ਲੋਕਾ ਨੂੰ ਵੱਡੀ ਮਾਤਰਾ ਵਿੱਚ ਹਰਿਆਣਾ ਸ਼ਰਾਬ ਸਮੇਤ ਫੜਣ ਵਿੱਚ ਸਫਲਤਾ ਹਾਸਲ ਕੀਤੀ ਹੈ।ਪੁਲਸ ਨੇ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਪੁਲਸ ਦੀ ਚੌਂਕੀ ਸੀਂਗੋ ਦੇ ਇੰਚਾਰਜ ਮੇਜਰ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ਤੇ ਸੀਂਗੋ ਬੱਸ ਸਟਂੈਡ ਤੇ ਨਾਕੇਬੰਦੀ ਕੀਤੀ ਹੋਈ ਸੀ ਜਿਸ ਦੋਰਾਨ ਇੱਕ ਕਾਰ ਆਈ ਕੋਨ ਡੀ.ਐਲ 2 ਸੀ.ਐਮ. 7468 ਹਰਿਆਣਾ ਵੱਲੋਂ ਆ ਰਹੀ ਸੀ ਤਾ ਪੁਲਸ ਨੇ ਉੇਸ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਤਲਾਸ਼ੀ ਲਈ ਤਾ ਉਸ ਵਿੱਚੋਂ 300 ਬੋਤਲਾ ਸ਼ਰਾਬ ਠੇਕਾ ਦੇਸੀ ਹਰਿਆਣਾ ਦੀ ਵੱਖ ਵੱਖ ਮਾਰਕੇ ਦੀਆਂ ਬਰਾਮਦ ਕੀਤੀਆ ਗਈਆ।ਪੁਲਸ ਨੇ ਸ਼ਰਾਬ ਅਤੇ ਗੱਡੀ ਨੂੰ ਆਪਣੇ ਕਬਜੇ ਵਿੱਚ ਲੈ ਕੇ ਕਥਿਤ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆਾ।ਕਥਿਤ ਦੋਸ਼ੀਆ ਦੀ ਪਛਾਣ ਅੰਗਰੇਜ ਸਿੰਘ ਵਾਸੀ ਦਬੜੀਖਾਨਾ ਅਤੇ ਮਨਪ੍ਰੀਤ ਸਿੰਘ ਵਾਸੀ ਮੜਾਕ ਵਜੋਂ ਕੀਤੀ ਗਈ ਹੈ।ਚੌਂਕੀ ਸੀਂਗੋ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆਾ ਕਿ ਇਹ ਲੋਕ ਹਰਿਆਣਾ ਤੋਂ ਸਸਤੀ ਸ਼ਰਾਬ ਲਿਆਾ ਕੇ ਪੰਜਾਬ ਵਿੱਚ ਵੇਚਦੇ ਸਨ।

Send this to a friend