ਬਟਾਲਾ, 16 ਜੂਨ (ਕਾਜਲ ਅਗਰਵਾਲ)- ਅਜ ਐਕਸਾਈਜ ਵਿਭਾਗ ਦੀ ਟੀਮ ਅਤੇ ਪੁਲਸ ਪਾਰਟੀ ਵਲੋਂ ਸਾਂਝੇ ਤੌਰ ’ਤੇ ਛਾਪਾਮਾਰੀ ਦੌਰਾਨ 18 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ.ਐਚ.ਓ. ਪਰਮਜੀਤ ਸਿੰਘ ਅਤੇ ਠੇਕਾ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਓਪਲ ਨੇ ਸਾਂਝੇ ਤੌਰ ’ਤੇ ਪੁਲਸ ਪਾਰਟੀ ਅਤੇ ਐਕਸਾਈਜ ਟੀਮ ਸਮੇਤ ਅੰਮ੍ਰਿਤਸਰ ਰੋਡ ’ਤੇ ਸਥਿਤ ਖੁਸ਼ੀ ਵਾਟਿਕਾ ਪੈਲੇਸ ਦੀ ਬੈਕਸਾਈਡ ਤੋਂ ਰਾਜੀਵ ਕੁਮਾਰ ਪੁਤਰ ਸਵ. ਕਿਸ਼ਨ ਚੰਦ ਨੂੰ 18 ਪੇਟੀਆਂ ਨਾਜਾਇਜ਼ ਸ਼ਰਾਬ ਮਾਰਕਾ ਡੋਲਫਿਨ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸ ਵਿਰੁਧ ਥਾਣਾ ਸਿਵਲ ਲਾਈਨ ਵਿਖੇ ਮੁਕਦਮਾਨ 127 ਐਕਸਾਈਜ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਉਨ੍ਹਾਂ ਨਾਲ ਏ.ਐਸ.ਆਈ ਹਰਪਾਲ ਸਿੰਘ, ਏ.ਐਸ.ਆਈ ਗੁਰਮਿੰਦਰ ਸਿੰਘ ਆਦਿ ਹਾਜ਼ਰ ਸਨ।