ਈਦ ਗਾਹ ਲਈ 25 ਲਖ ਦੀ ਗ੍ਰਾਂਟ
ਬਠਿੰਡਾ, 16 ਜੂਨ (ਸੁਖਵਿੰਦਰ ਸਰਾਂ, ਨਰਿੰਦਰ ਪੁਰੀ)- ਵਿਤ, ਯੋਜਨਾਬੰਦੀ, ਪ੍ਰੋਗਰਾਮ ਲਾਗੂ ਅਤੇ ਪ੍ਰਸਾਸ਼ਕੀ ਸੁਧਾਰ ਵਿਭਾਗ ਦੇ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅਜ ਮੁਸਲਮਾਨ ਭਾਈਚਾਰੇ ਨਾਲ ਸਥਾਨਕ ਹਾਜੀ ਰਤਨ ਈਦਗਾਹ ਵਿਖੇ ਈਦ ਮਨਾਈ।ਇਸ ਮੌਕੇ ਸ਼ਿਰਕਤ ਕਰਦਿਆਂ ਸ਼੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੁਸਲਮਾਨ ਭਾਈਚਾਰਾ ਸਾਡੇ ਸਮਾਜ ਦਾ ਇਕ ਅਹਿਮ ਹਿਸਾ ਹੈ।ਸ੍ਰੀ ਬਾਦਲ ਨੇ ਇਸ ਮੌਕੇ ਈਦਗਾਹ ਵਿਖੇ ਉਸਾਰੀਆਂ ਅਤੇ ਹੋਰ ਵਿਕਾਸ ਕਾਰਜਾਂ ਲਈ ਸਰਕਾਰ ਤਰਫੋਂ 25 ਲਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ਆਈ.ਜੀ.ਬਠਿੰਡਾ ਐਮ.ਐਫ.ਫਾਰੂਖੀ ਨੇ ਵੀ ਈਦ ਦੇ ਮੌਕੇ ਸਜਦਾ ਕੀਤਾ। ਇਸ ਮੌਕੇ ਚੈਅਰਮੇਨ ਮੁਸਲਮਾਨ ਹਿਊਮਨ ਵੈਲਫੇਅਰ ਸੁਸਾਇਟੀ ਸ਼੍ਰੀ ਜਮੀਲ ਅਹਿਮਦ, ਪ੍ਰਧਾਨ ਗਲੀਮ ਖਾਨ, ਡਾ. ਨੂਰ ਮੁਹੰਮਦ, ਸ਼੍ਰੀ ਸਾਫ਼ੀ ਮੁਹੰਮਦ, ਸ਼੍ਰੀ ਮੋਹਨ ਲਾਲ ਝੁੰਬਾ, ਸ਼੍ਰੀ ਕੇ.ਕੇ.ਅਗਰਵਾਲ, ਸ਼੍ਰੀ ਵਰੁਣ ਵਧਾਵਨ, ਸ਼੍ਰੀ ਰਾਜਨ ਗਰਗ, ਸ਼੍ਰੀ ਧਵਨ ਮਾਨੀ, ਸ਼੍ਰੀ ਸੰਜੇ ਬਿਸਵਾਲ, ਓ.ਐਸ.ਡੀ. ਸ਼੍ਰੀ ਜਗਤਾਰ ਢਿਲੋਂ ਅਤੇ ਜਸਵੀਰ ਢਿਲੋਂ, ਮੀਡੀਆ ਸਲਾਹਕਾਰ ਸ਼੍ਰੀ ਹਰਜੋਤ ਸਿੰਘ ਸਿਧੂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।