ਮਹਿਤਪੁਰ, 16 ਜੂਨ (ਅਸ਼ੋਕ ਚੌਹਾਨ)- ਮਹਿਤਪੁਰ ਦੇ ਸਮਾਜ ਸੇਵੀ ਕੈਪਟਨ ਰਾਜਵਿੰਦਰ ਸ਼ਰਮਾ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਸਮੇਤ ਮਨਾਲੀ ਘੁੰਮਣ ਲਈ ਗਏ ਸੀ ਪਰ ਉਹਨਾਂ ਨੂੰ ਨਹੀ ਪਤਾ ਸੀ ਕਿ ਪਹਾੜੀ ਇਲਾਕੇ ਦੀਆ ਵਾਦੀਆ ਵਿੱਚ ਉਨੇ ਦੇ ਪਰਿਵਾਰ ਨੂੰ ਮੌਤ ਉਡੀਕ ਦੀ ਹੈ ਜਿਸ ਦਾ ਸ਼ਿਕਾਰ ਉਹਨਾਂ ਦੀ ਕਾਰ ਹਿਮਾਚਲ ਦੇ ਭਟਲਾਵਾ ਦੇ ਨਜਦੀਕ ਇੱਕ ਖੱਡ ਵਿੱਚ ਡਿੱਗਣ ਕਾਰਨ ਹੋਈ ਮਿਲੀ ਜਾਣਕਾਰੀ ਅਨੁਸਾਰ ਦਿੱਨ ਵੀਰਵਾਰ ਮਨਾਲੀ ਤੋ ਪਰਤ ਰਹੀ ਮਹਿਤਪੁਰ ਦੇ ਸਮਾਜ ਸੇਵੀ ਕੈਪਟਨ ਰਾਜਵਿੰਦਰ ਸ਼ਰਮਾਂ ਦੀ ਕਾਰ ਡੰਗੀ ਖੱਡ ਵਿੱਚ ਡਿਗੱਣ ਕਾਰਨ ਹਾਦਸਗ੍ਰਸਤ ਹੋ ਗਈ। ਜਿਸ ਕਾਰਨ ਕੈਪਟਨ ਦੀ ਪਤਨੀ ਐਡਵੋਕੇਟ ਆਸ਼ਾ ਰਾਣੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕੈਪਟਨ ਰਾਜਵਿੰਦਰ ਸ਼ਰਮਾ, ਪਾਰਸ (ਪੁੱਤਰ),ਵੰਸ਼(ਪੁੱਤਰ) ਦੇ ਗੰਭਰ ਸੱਟਾ ਲੱਗੀਆ। ਉਨ੍ਹਾਂ ਨੂੰ ਸਥਾਨਕ ਲੋਕਾ ਨੇ ਖੱਡ ਵਿੱਚ ਡਿੱਗੀ ਕਾਰ ਵਿੱਚੋ ਕੱਢ ਕੇ ਜਖਮੀ ਹਾਲਤ ਵਿੱਚ ਚੰਬਾਂ ਦੇ ਮੈਡੀਕਲ ਵਿੱਚ ਦਾਖਲ ਕਰਵਾਇਆ । ਇਹ ਕਾਰ ਕੈਪਟਨ ਰਾਜਵਿੰਦਰ ਸ਼ਰਮਾਂ ਖੁਦ ਚਲੇ ਰਹੇ ਸਨ ਪਿੰਡ ਖਜ਼ਿਆਰਾ ਤੋ ਚੰਬਾ ਪਰਤ ਰਹੇ ਸੀ ਪਰ ਚੰਬਾ ਤੋ ਕੂਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਮੰਗਲਾ ਦੇ ਕੋਲ ਉਸ ਦੀ ਕਾਰ ਦੀਆ ਬ੍ਰੇਕਾ ਫੇਲ ਹੋ ਗਈ ਕੈਪਟਨ ਰਾਜਵਿੰਦਰ ਸ਼ਰਮਾਂ ਨੇ ਕਾਰ ਰੋਕਣ ਦੀ ਕੋਸ਼ਿਸ ਕੀਤੀ ਪਰ ਨਹੀ ਰੁੱਕੀ ਜਦੋ ਕੈਪਟਨ ਰਾਜਵਿੰਦਰ ਸ਼ਰਮਾਂ ਦੇ ਪਰਿਵਾਰ ਵਾਲਿਆ ਅਤੇ ਰਿਸ਼ਤੇਦਾਰਾ ਨੂੰ ਇਸ ਖਬਰ ਪਤਾ ਲੱਗਿਆ ਤਾ ਸਾਰੇ ਦੁਰਘਟਨਾਂ ਵਾਲੀ ਜਗ੍ਹਾ ਤੇ ਪਹੁੰਚ ਗਏ ਅਤੇ ਜਖਮੀਆ ਦੇ ਇਲਾਜ ਕਰਵਾਉਣ ਲਈ ਸਥਾਨਕ ਹਸਪਤਾਲ ਵਿੱਚ ਮ੍ਰਿਤਕ ਦੀ ਲਾਸ਼ ਆਖਰੀ ਰਸਮਾ ਲਈ ਪੋਸਟਮਾਰਟ ਕਰਵਾ ਹਾਸਲ ਕਰ ਲਈ ਅਤੇ ਜਖਮੀਆ ਨੂੰ ਜਲੰਧਰ ਦੇ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ ਮੈਡੀਕਲ ਕਾਲਜ ਚੰਬਾਂ ਤੋ ਲੈ ਆਏ ਸਨ ਅਤੇ ਅੱਜ ਮ੍ਰਿਤਕ ਐਡਵੋਕੇਟ ਆਸ਼ਾ ਰਾਣੀ ਦਾ ਨਮਨ ਅੱਖਾ ਨਾਲ ਸਸਕਾਰ ਕੀਤਾ ਗਿਆ ਅਤੇ ਸਸਕਾਰ ਵਿੰਚ ਰਾਜਨੀਤਿਕ ਅਤੇ ਧਾਰਮਿਕ ਅਤੇ ਸਮਾਜ ਸੇਵਾ ਲੋਕਾ ਸ਼ਾਮਲ ਹੋਏ ਬਾਰ ਐਸੋੋਿਸਏਸ਼ ਨਕੋਦਰ ਦੇ ਪ੍ਰਧਾਨ ਐਡਵੋਕੇਟ ਸ੍ਰੀ ਕੇ ਕੇ ਖੱਟਰ ਅਤੇ ਬਾਕੀ ਮੈਬਂਰਾਂ ਨੇ ਐਡਵੈਕਟ ਆਸ਼ਾ ਰਾਣੀ ਦੀ ਮੌਤ ਦੇ ਦੁਖ ਪ੍ਰਗਟ ਕੀਤਾ ਅਤੇ ਇੱਕ ਦਿੱਨ ਵਾਸਤੇ ਨੌ ਵਰਕ ਡੇ ਰੱਖਿਆ ਅਤੇ ਐਡਵੋਕੇਟ ਸ੍ਰੀ ਕੇ ਕੇ ਖੱਟਰ ਨੇ ਦੱਸਿਆ ਕਿ ਸਾਡੀ ਬਾਰ ਐਸੋਿਸਏਸ਼ ਐਡਵੋਕੇਟ ਆਸ਼ਾ ਰਾਣੀ ਦੀ ਮੌਤ ਤੇ ਡੁੰਘਾ ਦੱਖ ਪ੍ਰਗਟ ਕਰਦੀ ਹੈ ਸਾਡੀ ਐਸੋਿਸਏਸ਼ ਨੇ ਇੱਕ ਅਣਥਕ ਅਤੇ ਸੂਝਵਾਨ ਐਡਵੋਕੇਟ ਨੂੰ ਸਦਾ ਲਈ ਖੋਹ ਲਿਆ ਹੈ ਜਿਹਨਾਂ ਨੂੰ ਸਾਡੀ ਬਾਰ ਐਸੋੋਿਸਏਸ਼ ਹਮੇਸ਼ਾ ਯਾਦ ਰੱਖੇਗੀ ਅਤੇ ਅਸੀ ਕੈਪਟਨ ਰਾਜਵਿੰਦਰ ਅਤੇ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ।