May 30, 2026 4:58 am

ਸੀਟੀ ਗਰੁੱਪ ਵਿਖੇ ਖੇਤੀਬਾੜੀ ’ਤੇ ਕਿਸਾਨਾਂ ਨੇ ਕੀਤੇ ਵਿਚਾਰ ਸਾਂਝੇ

ਜਲੰਧਰ, 14 ਜੂਨ (ਪੰਜਾਬ ਟਾਇਮਜ਼ ਬਿਊਰੋ)-ਸੀਟੀ ਇੰਸਟੀਚਿਉਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟਕਨਾਲਜੀ ਵਿੱਖੇ ਕੀਸਾਨਾਂ ਦੀ ਮੀਟਿੰਗ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਕੀਸਾਨਾਂ ਨੇ ਵਿਗਿਆਨਕ ਖੇਤੀ ਵਿਸ਼ੇ ਤੇ ਵਿਚਾਕ ਸਾਂਝੇ ਕੀਤੇ । ਇਸ ਮੀਟਿੰਗ ਵਿੱਚ ਸ਼ਹਿਰ ਦੇ ਕੀਸਾਨਾਂ ਨੇ ਵੱਧ ਕੇ ਹਿੱਸਾ ਲਿਆ। ਇਸ ਵਿੱਚ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਣਜੀਤ ਸਿੰਘ ਚੰਨੀ, ਸੀਟੀ ਯੂਨਿਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧਿਮਾਨ, ਸੀਟੀ ਯੂਨਿਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਪ੍ਰੋਫੇਸਰ ਡਾ. ਐਚ. ਐਸ. ਥੀਂਦ ਅਤੇ ਕਰਤਾਰਪੁਰ ਦੇ ਸਬਜ਼ੀ ਫਸਲਾਂ ਦੇ ਕੇਂਦਰ ਦਾ ਇੰਚਾਰਜ ਡਾ. ਦਲਜੀਤ ਸਿੰਘ ਗਿਲ ਮੁੱਖ ਸਪੀਕਰ ਦੇ ਤੌਰ ਤੇ ਮੌਜੂਦ ਸਨ। ਮੁੱਖ ਸਪੀਕਰਾਂ ਨੇ ਕੀਸਾਨਾਂ ਨੂੰ ਵਿਗਿਆਨਕ ਖੇਤੀ ਦੇ ਮਹੱਤਪੂਰਣ ਨੁਸਖੇ ਦੱਸੇ ਜਿਸ ਨਾਲ ਕੁਦਰਤੀ ਸਰੋਤਾਂ ਦੀ ਸੁਰਖਿਆ ਹੋ ਸਕੇ। ਉਨ੍ਹਾਂ ਨੇ ਖੇਤਾਂ ਵਿੱਚ ਲੇਜ਼ਰ ਲੈਵਲਿੰਗ, ਡ੍ਰੀਪ ਸਿੰਚਾਈ, ਖਾਦਾਂ ਦੇ ਇਸਤੇਮਾਲ ਤੋਂ ਪਹਿਲਾ ਮਿਟੱੀ ਦੀ ਜਾਂਚ ਕਰਨ ਆਦਿ ਵਰਗੀ ਮਹੱਤਪੂਰਣ ਜਾਣਕਾਰੀ ਦਿੱਤੀ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮਕਸੂਦਾਂ ਕੈਂਪਸ ਦੀ ਕੈਂਪਸ ਡਾਏਰੈਕਟਰ ਡਾ. ਜਸਦੀਪ ਕੌਰ ਧਾਮੀ ਨੇ ਕਿਹਾ ਕਿ ਇਸ ਪ੍ਰਕਾਰ ਦੇ ਸਮਾਰੋਹ ਕਾਲੇਜ ਵਿੱਖੇ ਵਿਸ਼ੇਸ਼ ਰੁਪ ਨਾਲ ਆਯੋਜਿਤ ਕਰਵਾਏ ਜਾਂਦੇ ਹਨ । ਉਨ੍ਹਾਂ ਨੇ ਮਹਿਸਾਨਾਂ ਨੂੰ ਖੇਤੀਬਾੜੀ ਕੋਰਸ ਬਾਰੇ ਵੀ ਦਸਿਆ। ਇਸ ਵਿੱਚ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਣਜੀਤ ਸਿੰਘ ਚੰਨੀ ਨੇ ਸਾਰੇ ਸਪੀਕਰ ਅਤੇ ਕੀਸਾਨਾਂ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾ ਦੀ ਮੀਟਿੰਗ ਤੋਂ ਬਹੁਤ ਕੁੱਝ ਸਿਖਣ ਨੂੰ ਸਿਲਦਾ ਹੈ।

Send this to a friend