ਜਲੰਧਰ, 14 ਜੂਨ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਮਿਤੀ 17 ਜੂਨ ਐਤਵਾਰ ਸਵੇਰੇ ਅਤੇ ਸ਼ਾਮ ਭਾਰੀ ਦੀਵਾਨ ਸਜਣਗੇ ਸਵੇਰੇ ਦੇ ਦੀਵਾਨ ਵਿਚ ਭਾਈ ਮਹਿੰਦਰਪਾਲ ਸਿੰਘ ਭਾਈ ਲਾਲ ਸਿੰਘ ਭਾਈ ਸਰਬਜੀਤ ਸਿੰਘ ਟਾਡੇ ਵਾਲੇ ਕੀਰਤਨ ਕਰਨਗੇ ਅਤੇ ਸੀ ਐਲ ਲਕੀ ਅਤੇ ਡਾ ਧਰਮ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਤਿਹਾਸਕ ਲੈਕਚਰ ਕਰਨਗੇ ਗੁਰੂ ਕਾ ਲੰਗਰ ਅਤੁਟ ਵਰਤੇਗਾ। 17 ਜੂਨ ਰਾਤ ਦੇ ਦੀਵਾਨ ਵਿਚ ਭਾਈ ਜਗਸੀਰ ਸਿੰਘ ਹੈਡ ਗ੍ਰੰਥੀ ਕਥਾ ਕਰਨਗੇ ਅਤੇ ਭਾਈ ਮਨਿੰਦਰਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ ਕਰਨਗੇ 15 ਜੂਨ ਸੰਗਰਾਂਦ ਦੇ ਮੋਕੇ ਤੇ ਸਵੇਰ ਸ਼ਾਮ ਭਾਰੀ ਦੀਵਾਨ ਸਜਣਗੇ। ਇਹ ਸੂਚਨਾ ਸ ਬੇਅੰਤ ਸਿੰਘ ਸਰਹਦੀ ਪ੍ਰਧਾਨ ਨੇ ਅਤੇ ਇੰਦਰਪਾਲ ਸਿੰਘ ਸਕਤਰ ਨੇ ਦਿਤੀ