ਰਾਣਾ ਕੇ.ਪੀ ਸਿੰਘ ਦੀ ਹਾਜਰੀ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਪੰਜ ਨੀਂਹ ਪੱਥਰ ਰੱਖੇ
ਕੀਰਤਪੁਰ ਸਾਹਿਬ – ਪੰਜਾਬ ਸਰਕਾਰ ਵੱਲੋਂ ਕੀਰਤਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਪਰਵਾਨ ਹੋ ਗਏ ਹਨ। ਜਿਸਦੇ ਨਾਲ ਦਹਾਕਿਆਂ ਤੋਂ ਅਣਗੋਲਿਆ ਇਤਿਹਾਸਕ ਦੇ ਪਵਿੱਤਰ ਨਗਰ ਕੀਰਤਪੁਰ ਸਾਹਿਬ ਦਾ ਯੋਜਨਾਬੱਧ ਢੰਗ ਨਾਲ ਵਿਕਾਸ ਸ਼ੁਰੂ ਹੋ ਗਿਆ ਹੈ। ਇੱਥੇ ਜਲ ਸਪਲਾਈ, ਸੀਵਰੇਜ਼, ਪੱਕੀਆਂ ਗੱਲੀਆਂ, ਨਾਲੀਆਂ, ਲਾਈਟਾਂ ਅਤੇ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਅੱਜ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖ ਦਿੱਤਾ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਹੋਰ ਵਿਕਾਸ ਕਾਰਜ ਇੱਥੇ ਸ਼ੁਰੂ ਕਰਵਾਏ ਜਾ ਰਹੇ ਹਨ।
ਇਸ ਗੱਲ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਅਤੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਵੱਲੋਂ ਸੁਰੂ ਕੀਤੇ ਗਏ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਲਈ ਰੱਖੇ ਸਮਾਗਮ ਵਿਚ ਸਿਰਕਤ ਕਰਦੇ ਹੋਏ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਜਿੱਥੇ ਦੁਨੀਆਂ ਭਰ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਇਸ ਨਗਰੀ ਨੂੰ ਸੁੰਦਰ ਬਣਾਉਣ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਅੱਜ ਸ਼ਹਿਰ ਵਿਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਦਿਤੇ ਗਏ ਹਨ ਇਸ ਤੋਂ ਇਲਾਵਾ ਰੇਲਵੇ ਲਾਈਨ ਤੋਂ ਹੇਠਲੇ ਪਾਸੇ ਫੇਜ਼ ਵਨ ਵਿਚ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵੱਲੋਂ ਸੀਵਰੇਜ ਪਾਉਣ ਦਾ ਕੰਮ ਚਲ ਰਿਹਾ ਹੈ ਜਿਸ ਤਹਿਤ ਅੱਜ ਐਮ.ਪੀ.ਐਸ ਅਤੇ ਰਾਈਜਿੰਗ ਮੇਨ ਦੇ ਕੰਮ ਦਾ ਨੀਂਹ ਪੱਥਰ ਵੀ ਰੱਖ ਦਿਤਾ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਾਰੇ ਸ਼ਹਿਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ ਦਾ ਕੰਮ, ਗਲੀਆਂ ਨਾਲੀਆਂ, ਕਮਿਊਨਿਟੀ ਸੈਂਟਰ ਆਦਿ ਸਮੇਤ ਸਾਰੇ ਵਿਕਾਸ ਕਾਰਜਾਂ ਦਾ ਕੰਮ ਤਰਤੀਬ ਵਾਰ ਸੁਰੂ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਨਗਰੀ ਦੇ ਦੋ ਪਾਸੇ ਰਾਸ਼ਟਰੀ ਮਾਰਗ ਲੱਗਦਾ ਹੈ। ਲੋਕਾਂ ਦੀ ਮੁੱਖ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸ਼ਹਿਰ ਦੇ ਹਸਪਤਾਲ ਨੂੰ ਅਪਗ੍ਰੇਡ ਕਰਕੇ ਟਰੋਮਾਂ ਸੈਂਟਰ ਬਣਾਇਆ ਜਾਵੇਗਾ, ਜਿਸ ਵਿਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਚੰਗਰ ਇਲਾਕੇ ਬਾਰੇ ਬੋਲਦੇ ਹੋਏ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਇਸ ਇਲਾਕੇ ਵਿਚ ਆਏ ਸਨ ਉਹਨਾਂ ਨੂੰ ਇਸ ਇਲਾਕੇ ਦੀ ਮੁੱਖ ਪਾਣੀ ਦੀ ਸੱਮਸਿਆ ਬਾਰੇ ਦੱਸਿਆ ਗਿਆ ਸੀ। ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਚੰਗਰ ਇਲਾਕੇ ਲਈ 60 ਕਰੋੜ ਰੁਪਏ ਦੀ ਲਾਗਤ ਨਾਲ ਲਿਫਟ ਇਰੀਗੇਸ਼ਨ ਸਕੀਮ ਅਧੀਨ ਨਹਿਰ ਦਾ ਪਾਣੀ ਦੇਣ ਦੀ ਸਕੀਮ ਮੰਨਜੂਰ ਕੀਤੀ ਹੈ ਜਿਸ ਨਾਲ ਚੰਗਰ ਇਲਾਕੇ ਦੇ ਪਿੰਡਾਂ ਵਿਚ ਨਹਿਰ ਦਾ ਪਾਣੀ ਪਹੁੰਚਾਇਆ ਜਾਵੇਗਾ। ਜਿਸ ਨਾਲ ਇਸ ਇਲਾਕੇ ਵਿਚ ਪੀਣ ਵਾਲੇ ਤੇ ਸਿੰਚਾਈ ਵਾਲੇ ਪਾਣੀ ਦੀ ਸੱਮਸਿਆ ਦੂਰ ਹੋ ਜਾਵੇਗੀ। ਇਹ ਇਲਾਕਾ ਵੀ ਖੁਸਹਾਲ ਹੋ ਜਾਵੇਗਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਕਿਸਾਨਾਂ ਦੇ ਕਰਜੇ ਮਾਫ ਕੀਤੇ ਗਏ ਹਨ ਜਿਹੜੇ ਯੋਗ ਤੇ ਲੋੜਵੰਦ ਕਿਸਾਨ ਸਹੁਲਤ ਤੋਂ ਵਾਝੇਂ ਰਹਿ ਗਏ ਹਨ ਉਹਨਾਂ ਦੇ ਕਰਜੇ ਵੀ ਮਾਫ ਕਰ ਦਿਤੇ ਜਾਣਗੇ। ਇਸ ਮੌਕੇ ਰਾਣਾ ਕੰਵਰਪਾਲ ਸਿੰਘ ਨੂੰ ਸ਼ਹਿਰ ਵਾਸੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸ਼ਹਿਰ ਵਿੱਚ ਰੱਖੇ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਸ਼ਹਿਰ ਵਿਚ ਦੋ ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਕਾਰਜ ਸੁਰੂ ਕਰਵਾਏ ਗਏ ਹਨ ਜਿਸ ਤਹਿਤ ਅੱਜ ਵੱਖ-ਵੱਖ ਚਾਰ ਥਾਂਵਾਂ ਤੇ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਹਾਜਰੀ ਵਿਚ 52.23 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਦੇ ਨੀਂਹ ਪੱਥਰ ਰੱਖੇ ਗਏ। ਜਿਸ ਵਿਚ 17.54 ਲੱਖ ਰੁਪਏ ਦੀ ਲਾਗਤ ਨਾਲ ਬਾਬਾ ਬੁੱਢਣ ਸ਼ਾਹ ਵਿਖੇ ਪਾਰਕਿੰਗ ਨੂੰ ਪੱਕਾ ਕਰਨਾ, 8.86 ਲੱਖ ਰੁਪਏ ਦੀ ਲਾਗਤ ਨਾਲ ਸ਼ਮਸ਼ਾਨ ਘਾਟ ਵਿਖੇ ਇੰਟਰਲਾਕਿੰਗ ਟਾਇਲਾਂ ਲਗਾਉਣਾ, 12.58 ਲੱਖ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਨੇੜੇ ਇੰਟਰਲਾਕਿੰਗ ਟਾਇਲਾ ਲਗਾਉਣਾ, 13.25 ਲੱਖ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਸੀਸ ਮਹਿਲ ਸਾਹਿਬ ਨੇੜੇ ਗਲੀਆਂ ਵਿਚ ਇੰਟਰਲਾਕਿੰਗ ਟਾਇਲਾਂ ਲਗਾਉਣਾ ਸ਼ਾਮਿਲ ਹੈ। ਇਸ ਤੋਂ ਇਲਾਵਾ 3.62 ਕਰੋੜ ਰੁਪਏ ਦੇ ਵਿਕਾਸ ਦੇ ਕੰਮਾਂ ਦੀ ਯੋਜਨਾ ਤਿਆਰ ਕੀਤੀ ਗਈ ਹੈ ਉਹਨਾਂ ਦੇ ਟੈਂਡਰ ਵੀ ਜਲਦੀ ਲਗਾਏ ਜਾ ਰਹੇ ਹਨ।ਜ਼ਿਕਰਯੋਗ ਹੈ ਕਿ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵੱਲੋਂ ਰੇਲਵੇ ਲਾਈਨ ਤੋਂ ਪਾਰ ਗੁ. ਪਤਾਲਪੁਰੀ ਸਾਹਿਬ ਵਾਲੇ ਪਾਸੇ 773.00 ਲੱਖ ਰੁਪਏ ਦੀ ਲਾਗਤ ਨਾਲ ਪ੍ਰੋਵਾਈਡਿੰਗ ਸੀਵਰੇਜ ਸਿਸਟਮ, ਕੰਸਟਰਕਸ਼ਨ ਆਫ ਐਮ.ਪੀ.ਐਸ, ਐਸ.ਟੀ.ਪੀ ਐਂਡ ਰੋਡਜ ਇੰਨ ਕੀਰਤਪੁਰ ਸਾਹਿਬ ਟਾਊਨ ਫੇਜ਼ ਵਨ ਦਾ ਕੰਮ ਚਲ ਰਿਹਾ ਹੈ। ਜਿਸ ਤਹਿਤ ਅੱਜ 284.32 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਐਮ.ਪੀ.ਐਸ ਤੇ ਰਾਈਜਿੰਗ ਮੇਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਐਕਸੀਅਨ ਰਾਹੁਲ ਕੌਸ਼ਲ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਗੁਰਦਰਸਨ ਸਿੰਘ, ਐਸ.ਡੀ.ਓ ਰਣਬੀਰ ਸਿੰਘ ਰਾਣਾ, ਜੇ.ਈ. ਸੰਦੀਪ ਕੁਮਾਰ, ਪਟਵਾਰੀ ਰਵਿੰਦਰ ਸਿੰਘ, ਐਸ.ਡੀ.ਓ ਅਮਨਦੀਪ ਸਿੰਘ, ਜੇ.ਈ. ਲਵਕੇਸ਼, ਪਾਲੀ ਸਾਹ ਕੌੜਾ, ਸਵੀਟੀ ਕੌੜਾ, ਰਜਿੰਦਰ ਸਿੰਘ ਰਾਣਾ, ਹਰਬੰਸ ਲਾਲ ਮਹਿੰਦਲੀ, ਬਲਬੀਰ ਸਿੰਘ ਭੀਰੀ, ਵਿਜੈ ਬਜਾਜ, ਤਾਜ ਮੁਹੰਮਦ ਪਠਾਣ, ਸਿੰਗਾਰਾ ਸਿੰਘ ਭਾਅ, ਤਲਵਿੰਦਰ ਸਿੰਘ ਬਿੱਟੂ, ਜੁਗਰਾਜ ਸਿੰਘ ਰਾਣਾ, ਨਾਜਰ ਨਿੰਦੀ, ਸੋਮਦੱਤ ਜੋਸੀ, ਮਾਘੀ ਚੌਧਰੀ, ਰਮਨਜੌਤ ਗੋਨਾ, ਐਡਵੋਕੇਟ ਬਿਕਰਮ ਠਾਕੁਰ, ਗੁਰਚਰਨ ਸਿੰਘ ਚੰਨੀ, ਜਗਤਾਰ ਸੈਣੀ, ਸ਼ੇਰਦੀਨ ਸੇਰਾ, ਮਨਜੀਤ ਦੀਨ, ਦਵਿੰਦਰ ਸੈਣੀ, ਅਮਿਤ ਚਾਵਲਾ, ਅਮਰਪਾਲ ਬੈਂਸ, ਪੀ.ਐਸ.ਓ ਸੁਰਿੰਦਰ ਕੁਮਾਰ, ਕ੍ਰਿਸਨ ਕਾਂਤ ਸੋਨੀ ਆਦਿ ਹਾਜਰ ਸਨ।