ਚੰਡੀਗੜ੍ਹ, 12 ਜੂਨ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਰਾਜ ਨਾਲ ਦਿਲੀ ਨੂੰ ਪਾਣੀ ਦੀ ਸਪਲਾਈ ਦੇ ਮੁਦੇ ਨੂੰ ਸ਼ਾਂਤੀਪੂਰਨ ਨਾਲ ਢੰਗ ਨਾਲ ਹਲ ਕਰਨ ਦੇ ਮਦੇਨਜ਼ਰ ਦਿਲੀ ਦੇ ਮੁਖ ਮੰਤਰੀ ਅਰਵਿੰਦਰ ਕੇਜਰੀਵਾਲ ਦਾ ਧਿਆਨ ਮੌਜ਼ੂਦਾ ਵਿਚ ਲਗਭਗ 60 ਐਮ.ਜੀ.ਡੀ. ਪਾਣੀ ਦੀ ਕਥਿਤ ਕਮੀ ਵਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਇਹ 900 ਐਮ.ਜੀ.ਡੀ. ਤੋਂ ਵਧ ਦੀ ਕੁਲ ਸੋਸ਼ਨ ਸਮਰਥਾ ਦਾ ਸਿਰਫ 6.7 ਫੀਸਦੀ ਹੈ।ਸ੍ਰੀ ਕੇਜਰੀਵਾਲ ਦੇ ਪਤਰ ਦੇ ਜਵਾਬ ਵਿਚ ਭੇਜੇ ਗਏ ਇਕ ਨੀਮ ਸਰਕਾਰੀ ਪਤਰ ਵਿਚ ਮਨੋਹਰ ਲਾਲ ਨੇ ਕਿਹਾ, ‘ਮੈਨੂੰ ਦਸਿਆ ਗਿਆ ਹੈ ਕਿ ਤਥਾਂ ਨੂੰ ਪੂਰੀ ਤਰਾਂ ਨਾਲ ਤੁਹਾਡੇ ਸਾਹਮਣੇ ਪੇਸ਼ ਨਹੀਂ ਕੀਤਾ ਗਿਆ ਹੈ। ਤੁਸੀਂ ਆਪਣੇ ਅਧਿਕਾਰੀਆਂ ਨਾਲ ਇਕ ਸਾਧਾਰਣ ਜਿਹਾ ਸੁਆਲ ਪੁਛ ਸਕਦੇ ਹਨ ਕਿ ਹੇਠ ਤਿੰਨ ਗਿਣਤੀਆਂ ਵਿਚ ਕਿਸ ਨਾਲ ਹਰਿਆਣਾ ਤੋਂ ਦਿਲੀ ਨੂੰ ਵਧ ਤੋਂ ਵਧ ਪਾਣੀ ਪ੍ਰਾਪਤ ਹੋ ਸਕਦਾ ਹੈ। (1) ਦਿਲੀ ਦੇ ਹਿਸੇ ਤੇ ਵੰਡ ਅਨੁਸਾਰ ਕੰਮ ਕਰਦੇ ਹੋਏ, (2) ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਕੰਮ ਕਰਦੇ ਹੋਏ ਜਾਂ (3) ਦਿਲੀ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਕੰਮ ਕਰਦੇ ਹੋਏ।