May 31, 2026 10:43 am

ਬਰਨਾਲਾ ਪੁਲਿਸ ਵੱਲੋਂ ਚੋਰੀ ਦੀਆਂ 8 ਗੱਡੀਆਂ ਸਣੇ 2 ਕਾਬੂ

ਬਰਨਾਲਾ, 7 ਜੂਨ (ਬਲਜਿੰਦਰ ਸਿੰਘ ਚੋਹਾਨ)- ਬਰਨਾਲਾ ਪੁਲਿਸ ਵੱਲੋਂ ਜ਼ਿਲੇ ’ਚ ਵਾਪਰ ਰਹੀਆਂ ਜ਼ੁਰਮ ਦੀਆਂ ਘਟਨਾਵਾਂ ਨੂੰ ਨਥ ਪਾਉਣ ਲਈ ਮੁਹਿੰਮ ਵਿਢੀ ਹੋਈ ਹੈ ਜਿਸਨੂੰ ਉਸ ਵੇਲੇ ਵਡੀ ਸਫ਼ਲਤਾ ਮਿਲੀ ਜਦੋਂ ਐਸ.ਐਸ.ਪੀ. ਬਰਨਾਲਾ ਹਰਜੀਤ ਸਿੰਘ ਦੀ ਅਗਵਾਈ ਵਿਚ ਦੋ ਵਖਰੇ ਕੇਸਾਂ ਨੂੰ ਹਲ ਕਰ ਲਿਆ। ਪਹਿਲੇ ਕੇਸ ‘ਚ ਬਰਨਾਲਾ ਪੁਲਿਸ ਨੇ ਇਕ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 8 ਗਡੀਆਂ ਬਰਾਮਦ ਕੀਤੀਆਂ ਹਨ ਅਤੇ ਦੂਜੇ ਕੇਸ ‘ਚ ਆਪਣੇ ਹੀ ਦੋਸਤ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਬਰਨਾਲਾ ਹਰਜੀਤ ਸਿੰਘ ਨੇ ਦਸਿਆ ਕਿ ਬਰਨਾਲਾ ਪੁਲਿਸ ਵਲੋਂ ਪੰਜਾਬ ਅਤੇ ਹੋਰ ਰਾਜਾਂ ਵਿਚੋਂ ਗਡੀਆਂ, ਕਾਰਾਂ ਆਦਿ ਚੋਰੀ ਕਰਕੇ ਉਨਾਂ ਦੇ ਕਾਗਜ਼ਾਤਾਂ ਨਾਲ ਛੇੜਛਾੜ ਕਰਕੇ ਅਗੇ ਭੋਲੇ-ਭਾਲੇ ਲੋਕਾਂ ਨੂੰ ਵੇਚਕੇ ਠਗੀਆਂ ਮਾਰਨ ਦਾ ਕੰਮ ਕਰਨ ਵਾਲੇ ਇਕ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਸਬੰਧੀ ਆਈ.ਪੀ.ਸੀ. ਦੀ ਧਾਰਾ 379, 411, 420, 468, 471 ਅਤੇ 120-ਬੀ ਅਧੀਨ ਥਾਣਾ ਤਪਾ ‘ਚ ਮੁਕਦਮਾ ਦਰਜ ਕਰਕੇ ਹਰਦੀਪ ਸਿੰਘ ਉਰਫ ਬਾਬਾ ਪੁਤਰ ਨਛਤਰ ਸਿੰਘ ਵਾਸੀ ਗੋਨਿਆਣਾ ਮੰਡੀ ਜ਼ਿਲਾ ਬਠਿੰਡਾ ਅਤੇ ਸੋਨੂੰ ਕੁਮਾਰ ਪੁਤਰ ਬਾਬੂ ਕੁਮਾਰ ਵਾਸੀ ਮਲੋਟ ਨੂੰ ਅਠ ਚੋਰੀ ਦੀਆਂ ਗਡੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਜੀਤ ਸਿੰਘ ਨੇ ਦਸਿਆ ਕਿ ਇੰਚਾਰਜ ਸੀ.ਆਈ.ਏ ਬਰਨਾਲਾ ਸ਼੍ਰੀ ਬਲਜੀਤ ਸਿੰਘ ਦੇ ਸਟਾਫ ਦੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਨੂੰ 29 ਮਈ ਨੂੰ ਮੁਖਬਰੀ ਮਿਲੀ ਸੀ ਕਿ ਹਰਦੀਪ ਸਿੰਘ, ਸੋਨੂੰ ਕੁਮਾਰ, ਮਨਜੀਤ ਸਿੰਘ ਉਰਫ ਬੰਟੀ ਪੁਤਰ ਪਪੀ ਸਿੰਘ ਵਾਸੀ ਕੋਟ ਫਤਾ ਅਤੇ ਸੁਰਮੁਖ ਸਿੰਘ ਵਾਸੀ ਬਠਿੰਡਾ ਨੇ ਆਪਣੇ ਹੋਰ ਸਾਥੀਆਂ ਸਮੇਤ ਗਡੀਆਂ ਚੋਰੀ ਕਰਨ ਲਈ ਗਿਰੋਹ ਬਣਾਇਆ ਹੋਇਆ ਹੈ
ਉਨਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਹੋਰ ਪੁਛਗਿਛ ਜਾਰੀ ਹੈ ਅਤੇ ਬਾਕੀ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿਨਾਂ ਦੀ ਗ੍ਰਿਫਤਾਰੀ ਉਪਰੰਤ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ ਦੂਸਰੇ ਕੇਸ ਬਾਰੇ ਜਾਣਕਾਰੀ ਦਿੰਦਿਆਂ ਐਸ. ਪੀ. ਸੁਖਦੇਵ ਸਿੰਘ ਵਿਰਕ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਰਾਤ ਸਮੇਂ ਪਰਮਜੀਤ ਸਿੰਘ ਵਾਸੀ ਸੰਧੂ ਪਤੀ ਬਰਨਾਲਾ ਦਾ ਬਾਬਾ ਕਾਲਾ ਮਹਿਰ ਸਟੇਡੀਅਮ ਦੇ ਨੇੜੇ ਉਸਦੇ ਦੋਸਤਾਂ ਅਜੀਤਪਾਲ ਸਿੰਘ ਪੁਤਰ ਸ਼ਮੇਸ਼ਰ ਸਿੰਘ ਵਾਸੀ ਸੰਧੂ ਪਤੀ ਬਰਨਾਲਾ, ਜਰਨੈਲ ਸਿੰਘ ਉਰਫ ਕਾਕਾ ਪੁਤਰ ਨਾਜਰ ਸਿੰਘ ਵਾਸੀ ਸੰਘੇੜਾ ਅਤੇ ਸੁਰੇਸ਼ ਸਿੰਘ ਪੁਤਰ ਸਿਧ ਸਿੰਘ ਵਾਸੀ ਬਰਨਾਲਾ ਨੇ ਉਸਦਾ ਗੋਲੀਆਂ ਮਾਰਕੇ ਕਤਲ ਕਰ ਦਿਤਾ ਸੀ।
ਉਨਾਂ ਕਿਹਾ ਕਿ ਇਸ ਸਬੰਧੀ ਮੁਕਦਮਾ ਨੰਬਰ 210 ਮਿਤੀ 27-05-2018 ਅ/ਧ 302, 34 ਆਈ.ਪੀ.ਸੀ. ਅਤੇ 25/27/54-59 ਅਸਲਾ ਐਕਟ ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ ਸੀ। ਐਸ. ਪੀ. ਸੁਖਦੇਵ ਸਿੰਘ ਵਿਰਕ ਨੇ ਦਸਿਆ ਕਿ ਅਜੀਤਪਾਲ ਸਿੰਘ, ਜਰਨੈਲ ਸਿੰਘ ਉਰਫ਼ ਕਾਕਾ ਅਤੇ ਸੁਰੇਸ਼ ਸਿੰਘ, ਤਿੰਨਾਂ ਨੂੰ ਵਖ-ਵਖ ਥਾਂਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨਾਂ ਦਸਿਆ ਕਿ ਦੋਸ਼ੀ ਅਜੀਤਪਾਲ ਸਿੰਘ ਵਲੋਂ ਵਾਰਦਾਤ ਸਮੇਂ ਵਰਤਿਆ ਗਿਆ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ ਹੈ ਇਸ ਮੌਕੇ ਉਨਾਂ ਨਾਲ ਡੀ.ਐਸ.ਪੀ. ਰਾਜੇਸ਼ ਛਿਬੜ ਅਤੇ ਡੀ.ਐਸ.ਪੀ. ਕੁਲਦੀਪ ਸਿੰਘ ਵਿਰਕ ਅਤੇ ਪੁਲਿਸ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Send this to a friend