May 31, 2026 10:44 am

ਯੂਰੀਆ ਖਾਦ ਵਿੱਚ ਲਾਈ ਜਾ ਰਹੀ ਹੈ ਕਿਸਾਨਾਂ ਨੂੰ ਵੱਡੀ ਚਪਤ

ਖਿਆਲਾ ਕਲਾਂ, 7 ਜੂਨ (ਰਵਿੰਦਰ ਸਿੰਘ)- ਇਥੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਅਕਲੀਆਂ ਵਿਚ ਅਜ ਯੂਰੀਆ ਰੇਹ ਕਿਸਾਨਾਂ ਵਾਸਤੇ ਸੁਸਾਇਟੀ ਵਿਚ ਆਏ ਹੋਏ ਟਰਕ ਨੂੰ ਘੇਰਿਆ ਗਿਆ ਜਿਸ ਵਿਚ ਗਟਾ 45 ’ਚ 37 ਕਿੱਲੋ ਰੇਹ ਦੀ ਭਰਤੀ ਨਿਕਲੀ (ਘੱਟੋ-ਘੱਟ 8 ਤੋਂ 10 ਕਿੱਲੋ ਘਟ) ਇਸ ਦਾ ਪਤਾ ਕਿਸਾਨਾਂ ਨੂੰ ਉਸ ਸਮੇਂ ਲਗਿਆ ਜਦੋਂ ਇਹਨਾਂ ਗਟਿਆਂ ਨੂੰ ਤੋਲਿਆ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਨੇ ਇਕਠ ਕਰਕੇ ਟਰਕ ਵਿਚੋਂ ਉਤਾਰ ਕੇ ਸਾਰੀਆਂ ਬੋਰੀਆਂ ਤੋਲੀਆ ਗਈਆਂ ਹਰ ਇਕ ਵਿਚੋਂ ਦਸ ਕਿੱਲੋ ਘਟਣ ਤੇ ਕਿਸਾਨਾਂ ਨੇ ਜੰਮ ਕੇ ਨਆਰੇਬਾਜੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੀ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ। ਇਸ ਸਮੇ ਮੌਜੂਦ ਭੀਖੀ ਬਲਾਕ ਪ੍ਰਧਾਨ ਰਾਜ ਅਕਲੀਆਂ ਨੇ ਚਿਤਾਵਨੀ ਦਿਤੀ ਕਿ ਜੇਕਰ ਇਸ ਮੰਗ ਵਲ ਨਾ ਧਿਆਨ ਦਿਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਵ ਸਿੰਘ ਗਿਲ, ਮਸੰਦ ਸਿੰਘ ਇਕਾਈ ਪ੍ਰਧਾਨ ,ਬੂਟਾ ਸਿੰਘ, ਜੰਟਾ ਸਿੰਘ ਮਾਨਸਾ ਬਲਾਕ ਦੇ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਮੌਜੂਦ ਸਨ।

Send this to a friend