ਭਵਾਨੀਗੜ, 6 ਜੂਨ (ਕ੍ਰਿਸ਼ਨ ਗਰਗ)- ਨੇੜਲੇ ਪਿੰਡ ਆਲੋਅਰਖ ਵਿਖੇ ਸੰਗਰੂਰ ਦੇ ਐਮ ਪੀ ਭਗਵੰਤ ਮਾਨ ਨਵੇ ਬਣਾਏ ਬੱਸ ਅੱਡੇ ਦਾ ਉਦਘਾਟਨ ਕਰਨ ਪਹੁੰਚੇ ਇਸ ਮੋਕੇ ਉਹਨਾਂ ਗਉਸ਼ਾਲਾ ਵਿਖੇ ਪਾਏ ਸ਼ੈਡਾਂ ਦਾ ਨਰੀਖਣ ਵੀ ਕੀਤਾ। ਇਸ ਮੌਕੇ ਮਾਨ ਨੇ ਕਿਹਾ ਕਿ ਜਿਲਾ ਸੰਗਰੂਰ ਦੇ ਪਿੰਡਾਂ ਵਿੱਚ ਬੱਸ ਅੱਡਾ, ਸੋਲਰ ਲਾਇਟਾਂ, ਸਰਕਾਰੀ ਸਕੂਲਾਂ ਲਈ ਬਿਲਡਿੰਗਾਂ, ਪਾਣੀ ਦੀਆਂ ਟੈਂਕੀਆਂ, ਪਿੰਡਾਂ ਵਿੱਚ ਬੈਠਣ ਲਈ ਕੁਰਸੀਆਂ ਮੁਹੱਈਆ ਹੋ ਚੁੱਕੀਆਂ ਹਨ ਅਤੇ ਕਰਵਾਈਆਂ ਜਾ ਰਹੀਆਂ ਹਨ। ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ ਪੈਸਾ ਲੋਕਾਂ ਦੀਆਂ ਸਹੂਲਤਾਂ ਲਈ ਹੀ ਲਾਉਣ ਦਾ ਫਰਜ ਹੈ ਜੋ ਅਸੀਂ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਦਾ ਬਹੁਤ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਇਮਾਨਦਾਰੀ ਨਾਲ ਐਮ ਪੀ ਕੋਟੇ ਵਿਚੋ ਭੇਜੀ ਗ੍ਰਾਂਟ ਦਾ ਸਹੀ ਇਸਤੇਮਾਲ ਕੀਤਾ। ਇਸ ਮੌਕੇ ਦਿਨੇਸ਼ ਬਾਂਸਲ, ਹਰਪ੍ਰੀਤ ਸਿੰਘ ਬਾਜਵਾ, ਨਰਿੰਦਰ ਕੌਰ ਬਰਾਜ, ਇੰਦਰਪਾਲ ਸੰਗਰੂਰ, ਰਾਮ ਗੋਇਲ, ਹਰਭਜਨ ਸਿੰਘ ਹੈਪੀ, ਅਵਤਾਰ ਸਿੰਘ ਤਾਰੀ, ਕੁਲਵੰਤ ਸਿੰਘ ਬਖੋਪੀਰ, ਮੇਵਾ ਆਲੋਅਰਖ, ਕੁਲਦੀਪ ਸਿੰਘ ਆਲੋਅਰਖ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।
ਬੱਸ ਅੱਡੇ ਦਾ ਉਦਘਾਟਨ ਕਰਨ ਪੁੱਜੇ ਭਗਵੰਤ ਮਾਨ



