ਗੁਰਦਾਸਪੁਰ, 6 ਜੂਨ (ਸ਼ਾਮ ਸਿੰਘ ਠਾਕੁਰ)- ਸੂਬਾ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਨੂੰ ਪ੍ਰਫੁਲਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਅਤੇ ਸਮੇਂ ਦੀ ਮੰਗ ਨੂੰ ਧਿਆਨ ਵਿਚ ਰਖਦਿਆਂ ਕਿਸਾਨ ਰਵਾਇਤੀ ਫਸਲਾਂ ਦੇ ਚਕਰ ਵਿਚੋਂ ਬਾਹਰ ਨਿਕਲ ਰਹੇ ਹਨ। ਗੁਰਦਾਸਪੁਰ ਦੇ ਪਿੰਡ ਲੇਹਲ ਸਫਲ ਕਿਸਾਨ ਚੰਚਲ ਸਿੰਘ ਨੇ ਆਮ ਕਿਸਾਨਾਂ ਨਾਲੋਂ ਹਟ ਕਿ ਹਲਦੀ ਦੀ ਖੇਤੀ ਕਰਕੇ ਦੂਸਰੇ ਹੋਰ ਕਿਸਾਨਾਂ ਲਈ ਉਦਹਾਰਨ ਪੇਸ਼ ਕੀਤੀ ਹੈ।ਸਫਲ ਕਿਸਾਨ ਚੰਚਲ ਸਿੰਘ ਦਾ ਕਹਿਣਾ ਹੈ ਕਿ ਉਸਨੇ 5 ਏਕੜ ਵਿਚ ਹਲਦੀ ਦਾ ਪਲਾਂਟ ਲਗਾਇਆ ਹੈ ਅਤੇ ਸਮੇਂ-ਸਮੇਂ ‘ਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਇਸ ਖੇਤਰ ਵਧੀਆ ਕੰਮ ਕਰ ਰਿਹਾ ਹੈ।ਉਸਨੇ ਦਸਿਆ ਕਿ ਇਕ ਏਕੜ ਵਿਚੋਂ ਕਰੀਬ 100 ਕੁਇੰਟਲ ਹਲਦੀ ਨਿਕਲਦੀ ਹੈ ਅਤੇ ਉਸਦਾ ਪਾਊਡਰ ਲਗਭਗ 12 ਕੁਇੰਟਲ ਬਣਦਾ ਹੈ। ਰਵਾਇਤੀ ਖੇਤੀ ਨਾਲ ਹਟ ਕੇ ਇਸ ਨਾਲ ਜਿਥੇ ਪਾਣੀ ਦੀ ਬਚਤ ਹੁੰਦੀ ਹੈ ਉਸਦੇ ਨਾਲ-ਨਾਲ ਫਸਲ ਦਾ ਮੁਲ ਵੀ ਵਧੀਆ ਮਿਲ ਜਾਂਦਾ ਹੈ। ਹਲਦੀ ਦੇ ਇਕ ਏਕੜ ਵਿਚ ਕਰੀਬ ਸਲਾਨਾ ਤਿੰਨ ਲਖ ਰੁਪਏ ਦਾ ਮੁਨਾਫਾ ਮਿਲ ਜਾਂਦਾ ਹੈ।
ਹਲਦੀ ਦਾ ਪਲਾਂਟ ਲਗਾਉਣ ਲਈ 6 ਲੱਖ ਪਿੱਛੇ 1 ਲੱਖ ਦੀ ਸਬਸਿਡੀ : ਸਫਲ ਕਿਸਾਨ



