Skip to content
Independent perspectives. Global stories.
BREAKING

ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਲੁਧਿਆਣਾ ਦੇ ਸੀ.ਐਨ.ਸੀ. ਕੋਰਸ ਦੇ ਵਿਦਿਆਰਥੀਆਂ ਨੂੰ ਮਿਲੀ ਨੌਕਰੀ

Share this story

ਲੁਧਿਆਣਾ, 6 ਜੂਨ (ਹਨੀਸ਼ ਕਪੂਰ ਹਨੀ)- ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜਿਥੇ ਨੌਜਵਾਨਾਂ ਨੂੰ ਉਨ੍ਹਾਂ ਦੀ ਕਾਬਲੀਅਤ ਮੁਤਾਬਿਕ ਹੁਨਰਮੰਦ ਕੀਤਾ ਜਾ ਰਿਹਾ ਹੈ ਉਥੇ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਨੌਕਰੀਆਂ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੀ ਇਸ ਘਰ-ਘਰ ਰੋਜ਼ਗਾਰ ਯੋਜਨਾ ਨੂੰ ਪੂਰੀ ਤਰ੍ਹਾਂ ਬੂਰ ਪੈਣ ਲਗਾ ਹੈ। ਸਥਾਨਕ ਗਿਲ ਰੋਡ ਉਪਰ ਚਲ ਰਹੇ ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਦੇ ਸੀ. ਐਨ. ਸੀ. ਆਪਰੇਟਰ ਕੋਰਸ ਦੇ ਸਾਰੇ ਵਿਦਿਆਰਥੀਆਂ ਨੂੰ ਕੋਰਸ ਦੇ ਖ਼ਤਮ ਹੁੰਦਿਆਂ ਸਾਰ ਹੀ ਸ਼ਹਿਰ ਦੀਆਂ ਵੱਖ-ਵੱਖ ਸਨਅਤੀ ਇਕਾਈਆਂ ਵਲੋਂ ਨੌਕਰੀ ਉਪਰ ਰਖ ਲਿਆ ਗਿਆ ਹੈ।ਇਸ ਸੰਸਥਾ ਵਿਚ ਇਸ ਕੋਰਸ ਦੇ ਇੱਕ ਬੈਚ ਵਿਚ 21 ਵਿਦਿਆਰਥੀਆਂ ਨੇ ਟਰੇਨਿੰਗ ਲਈ ਸੀ, ਜਿਸ ਵਿੱਚੋਂ 18 ਵਿਦਿਆਰਥੀਆਂ ਨੂੰ ਸੱਜਣ ਕਾਸਟਿੰਗ ਲਿਮਿਟਡ ਨੇ ਅਤੇ 2 ਵਿਦਿਆਰਥੀਆਂ ਨੂੰ ਹਾਈਵੇਜ਼ ਇੰਡਸਟਰੀਜ਼ ਨੇ ਨੌਕਰੀ ਪ੍ਰਦਾਨ ਕਰ ਦਿਤੀ ਹੈ। ਜਦਕਿ ਇਕ ਵਿਦਿਆਰਥੀ ਨੇ ਸਵੈ-ਰੋਜ਼ਗਾਰ ਵਾਲੇ ਪਾਸੇ ਜਾਣ ਦਾ ਫੈਸਲਾ ਕੀਤਾ ਹੈ ਅਤੇ ਉਸਨੂੰ ਸੰਸਥਾ ਅਤੇ ਜਿਲ੍ਹਾ ਪ੍ਰਸਾਸ਼ਨ ਵਲੋਂ ਹਰ ਸੰਭਵ ਸਹਿਯੋਗ ਦਿਤਾ ਜਾ ਰਿਹਾ ਹੈ। ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ ਵਿਚ ਫਿਟਰ ਮਕੈਨੀਕਲ ਅਸੈਂਬਲੀ ਕੋਰਸ ਪੂਰਾ ਕਰਨ ਵਾਲੇ 20 ਵਿਦਿਆਰਥੀਆਂ ਵਿਚੋਂ 16 ਵਿਦਿਆਰਥੀਆਂ ਨੂੰ ਸ਼ਹਿਰ ਦੇ ਜਾਣੀਆਂ ਪਛਾਣੀਆਂ ਸਨਅਤੀ ਇਕਾਈਆਂ ਬਜਾਜ ਸੰਨਜ਼ ਲਿਮਿਟਡ ਫੋਕਲ ਪੁਆਇੰਟ, ਜੇ. ਪੀ. ਸਾਈਕਲਜ਼ ਅਤੇ ਭਗਵਾਨ ਸੰਨਜ਼ ਨੇ ਨੌਕਰੀ ਦਿਤੀ ਸੀ, ਜਦਕਿ ਬਾਕੀ 4 ਵਿਦਿਆਰਥੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕਰ ਲਏ ਸਨ।ਸੰਸਥਾ ਦੇ ਇੰਚਾਰਜ ਸ੍ਰੀ ਪੁਸ਼ਕਰ ਮਿਸ਼ਰਾ ਅਤੇ ਕੋਰਸ ਦੇ ਇੰਸਟਰਕਟਰ ਸ੍ਰ. ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਸੰਸਥਾ ਮਾਰਚ 2017 ਵਿਚ ਸ਼ੁਰੂ ਹੋਈ ਸੀ, ਜਿਸ ਦੌਰਾਨ ਇਥੇ ਸਿਖਿਆ ਹਾਸਲ ਕਰਨ ਵਾਲੇ 60 ਫੀਸਦੀ ਵਿਦਿਆਰਥੀਆਂ ਨੂੰ ਨੌਕਰੀ ਮਿਲ ਗਈ ਹੈ ਅਤੇ ਉਹ ਵਧੀਆ ਤਨਖਾਹਾਂ ਲੈ ਰਹੇ ਹਨ। ਜਦਕਿ 40 ਫੀਸਦੀ ਵਿਦਿਆਰਥੀ ਆਪਣਾ ਰੋਜਗਾਰ ਸ਼ੁਰੂ ਕਰਨ ਵਾਲੇ ਪਾਸੇ ਗਏ ਹਨ।ਦਾਖ਼ਲਾ ਲੈਣ ਵਾਲੇ ਵਿਦਿਆਰਥੀ 10ਵੀਂ ਜਾਂ 12ਵੀਂ ਪਾਸ ਹੋਣੇ ਜ਼ਰੂਰੀ ਹਨ। ਇਥੇ ਇਹ ਵੀ ਵਿਸ਼ੇਸ਼ ਤੌਰ ਉਪਰ ਦਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਪਹਿਲੇ ਸਾਲ ਦੌਰਾਨ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਸੂਬੇ ਭਰ ਦੇ 1,61, 522 ਨੌਜਵਾਨਾਂ ਨੂੰ ਨੌਕਰੀ ਮੁਹਈਆ ਕਰਵਾਈ ਹੈ।

WRITTEN BY