Skip to content
Independent perspectives. Global stories.
BREAKING

ਅਮੀਰੀ ਲਈ ਸਰਮਾਇਆ ਨਹੀਂ ਸੁਪਨਾ ਜ਼ਰੂਰੀ

Share this story

ਅਮੀਰ ਬਣਨ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਕਿਸੇ ਕੰਮ ਦੀ ਚੋਣ ਜ਼ਰੂਰੀ ਹੈ। ਇਹ ਚੋਣ ਤੁਹਾਡੀ ਪਸੰਦ ਜਾਂ ਨਾਪਸੰਦ ’ਤੇ ਨਿਰਭਰ ਨਹੀਂ ਕਰਦੀ। ਕੰਮ ਦੀ ਚੋਣ ਨਿਰਭਰ ਕਰਦੀ ਹੈ ਤੁਹਾਡੇ ਕੋਲ ਕੰਮ ਸ਼ੁਰੂ ਕਰਨ ਲਈ ਸਰਮਾਇਆ ਕਿੰਨਾ ਹੈ ਜਾਂ ਬਿਲਕੁਲ ਨਹੀਂ ਹੈ। ਇਸ ਕੰਮ ਵਿੱਚ ਤਰਕਸ਼ੀਲ ਬੁੱਧੀ ਦਾ ਹੋਣਾ ਜ਼ਰੂਰੀ ਹੈ ਜਾਂ ਬੁੱਧੀ ਤੋਂ ਤਰਕ ਨਾਲ ਕੰਮ ਲੈਣਾ ਜ਼ਰੂਰੀ ਹੈ। ਬਿਨਾਂ ਸੋਚੇ ਸਮਝੇ ਜਾਂ ਕਿਸੇ ਹੋਰ ਦੀ ਰੀਸ ਕਰਕੇ ਕੰਮ ਸ਼ੁਰੂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਖੇਤਰ ਬਾਰੇ ਚੰਗੀ ਤਰ੍ਹਾਂ ਪਰਖ ਪੜਤਾਲ ਕਰਨੀ ਜ਼ਰੂਰੀ ਹੁੰਦੀ ਹੈ। ਕੰਮ ਨੂੰ ਸਮੇਂ, ਸਥਾਨ, ਲੋਕਾਂ ਦੀ ਮੰਗ ਅਤੇ ਉਸ ਕੰਮ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ।
‘ਮਨੀ ਟ੍ਰੀ’ ਦੇ ਲੇਖਕ ਰਾਬਰਟ ਐਲਨ ਨੇ ਦੱਸਿਆ ਕਿ ਅਜਿਹੇ ਬਿਜਨਸ ਦੀ ਚੋਣ ਕਰੋ ਜਿਸ ਵਿੱਚ ਜੋਖਿਮ ਘੱਟ ਅਤੇ ਫਾਇਦਾ ਜ਼ਿਆਦਾ ਹੁੰਦਾ ਹੋਵੇ। ਅਜਿਹਾ ਬਿਜਨਸ ਚੁਣਿਆ ਜਾਵੇ, ਜਿਸ ਵਿੱਚ ਆਮਦਨ ਲਗਾਤਾਰ ਆਵੇ। ਸ਼ੇਅਰ ਬਾਜ਼ਾਰ, ਕਮਿਸ਼ਨ ਏਜੰਟ, ਬੀਮਾ ਏਜੰਟ, ਨੈ¤ਟ ਮਾਰਕੀਟਿੰਗ ਅਤੇ ਰੀਅਲ ਅਸਟੇਟ ਵਰਗੇ ਖੇਤਰਾਂ ਬਾਰੇ ਸੋਚਿਆ ਜਾ ਸਕਦਾ ਹੈ। ਰੀਅਲ ਅਸਟੇਟ ਵਿੱਚ ਚੰਗੀ ਕਮਾਈ ਹੁੰਦੀ ਹੈ। ਅੱਜ ਕੱਲ੍ਹ ਦੇ ਮੁਕਾਬਲੇ ਦੇ ਯੁੱਗ ਵਿੱਚ ਘੱਟ ਮੁਕਾਬਲੇ ਵਾਲੇ ਕੰਮ ਨੂੰ ਚੁਣਨਾ ਹੀ ਠੀਕ ਰਹਿੰਦਾ ਹੈ। ਜਿਨ੍ਹਾਂ ਕੋਲ ਸਰਮਾਇਆ ਹੈ, ਉਹ ਲੋਕ ਸਨਅਤ ਵਿੱਚ ਜਾ ਸਕਦੇ ਹਨ। ਜੋ ਖੇਤੀਬਾੜੀ ਕਰਦੇ ਹਨ ਉਹ ਡੇਅਰੀ, ਪੋਲਟਰੀ ਅਤੇ ਹੋਰ ਸਹਾਇਕ ਧੰਦਿਆਂ ਬਾਰੇ ਸੋਚ ਸਕਦੇ ਹਨ। ਪ੍ਰੰਪਰਿਕ ਖੇਤੀ ਛੱਡਕੇ ਫੁੱਲਾਂ ਦੀ ਖੇਤੀ ਅਪਣਾਉਣ ਵਾਲੇ ਲੱਖਾਂ ਵਿੱਚ ਖੇਡਦੇ ਵੇਖੇ ਗਏ ਹਨ।
ਇਥੇ ਇਹ ਦੱਸਣਾ ਵੀ ਉ¤ਚਿਤ ਹੈ ਕਿ ਜਿਨ੍ਹਾਂ ਕੋਲ ਪੈਸਾ ਨਹੀਂ ਸਿਰਫ ਅਮੀਰ ਬਣਨ ਦਾ ਸੁਪਨਾ ਹੈ, ਉਹ ਵੀ ਆਪਣੀ ਮਿਹਨਤ ਦੇ ਸਹਾਰੇ ਆਪਣੇ ਸੁਪਨੇ ਨੂੰ ਸੱਚ ਕਰ ਸਕਦੇ ਹਨ। ਗੋਸਵਾਮੀ ਨੇ 10 ਰੁਪਏ ਉਧਾਰ ਲੈ ਕੇ ਸਲਾਦ ਵੇਚਣ ਤੋਂ ਕੰਮ ਸ਼ੁਰੂ ਕਰਕੇ ਕਰੋੜਾਂ ਦੀ ਸੰਪਤੀ ਬਣਾਈ ਸੀ। ਸਿਰਫ ਚੰਗੀ ਯੋਜਨਾਬੰਦੀ ਅਤੇ ਮਿਹਨਤ ਦੇ ਸਹਾਰੇ ਦੁਨੀਆਂ ਦੇ ਮਹਾਨ ਰਿਟੇਲ ਵਪਾਰੀ ਫਰੈਂਕ ਵੂਲਬਰਥ ਦੀ ਕਹਾਣੀ ਇਸ ਗਲੋਂ ਬਹੁਤ ਪ੍ਰੇਰਨਾਮਈ ਹੈ। ਵੂਲਵਰਥ ਦੇ ਮਨ ਵਿੱਚ ਅਮੀਰ ਬਣਨ ਦਾ ਸੁਪਨਾ ਸੀ ਪਰ ਜੇਬ ਬਿਲਕੁਲ ਖਾਲੀ ਸੀ। ਨੰਗੇ ਪੈਰਾਂ ਵਾਲੇ ਵੂਲਵਰਥ ਨੇ 21 ਵਰ੍ਹਿਆਂ ਦੀ ਉਮਰ ਵਿੱਚ ਨਿਊਯਾਰਕ ਦੇ ਇਕ ਸਟੋਰ ਵਿੱਚ ਬਿਨਾਂ ਤਨਖਾਹ ਤੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਕਈ ਵਰ੍ਹਿਆਂ ਦੀ ਮਿਹਨਤ ਤੋਂ ਬਾਅਦ ਉਸ ਨੇ 300 ਡਾਲਰ ਨਾਲ 1879 ਵਿੱਚ ਲੈਂਕਾਸਟਰ ਵਿੱਚ ਇਕ ਅਜਿਹਾ ਸਟੋਰ ਖੋਲ੍ਹਿਆ। ਜਿਸ ਵਿੱਚ ਹਰ ਚੀਜ਼ ਪੰਜ ਅਤੇ ਦਸ ਸੈਂਟ ਦੀ ਵਿਕਦੀ ਸੀ। 1911 ਤੱਕ ਉਸ ਦੇ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ 1000 ਤੋਂ ਵੱਧ ਸਟੋਰ ਖੁਲ੍ਹ ਚੁੱਕੇ ਸਨ। 1919 ਵਿੱਚ ਜਦੋਂ ਫਰੈਂਕ ਵੂਲਬਰਥ ਨੇ ਆਖਰੀ ਸਾਹ ਲਿਆ ਤਾਂ ਉਸ ਸਮੇਂ ਉਸ ਦੇ ਖਾਤੇ ਵਿੱਚ 6.5 ਕਰੋੜ ਡਾਲਰ ਸਨ। 1913 ਵਿੱਚ ਉਸ ਨੇ ਦੁਨੀਆਂ ਦੀ ਸਭ ਤੋਂ ਉ¤ਚੀ ਇਮਾਰਤ ਵੂਲਬਰਥ ਬਿਲਡਿੰਗ ਬਣਾਈ। ਸੋ, ਸਪੱਸ਼ਟ ਹੈ ਕਿ ਕੰਮ ਦੀ ਚੋਣ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਜੇ ਸਰਮਾਇਆ ਨਾ ਹੋਵੇ ਤਾਂ ਅਜਿਹੇ ਕੰਮ ਦੀ ਚੋਣ ਕਰੋ, ਜਿਸ ਵਿੱਚ ਮਿਹਨਤ ਹੀ ਸਰਮਾਇਆ ਹੋਵੇ। ਅੱਜ ਦੇ ਯੁੱਗ ਵਿੱਚ ਅਜਿਹੇ ਕੰਮਾਂ ਦੀ ਘਾਟ ਨਹੀਂ।

WRITTEN BY