Skip to content
Independent perspectives. Global stories.
BREAKING

ਸ਼ਿਲਾਂਗ ’ਚ ਸਿੱਖ ਭਾਈਚਾਰੇ ’ਤੇ ਨਸਲੀ ਹਮਲਾ

Share this story

ਦੇਸ਼ ਵਿੱਚ ਘੱਟ ਗਿਣਤੀਆਂ ਲਈ ਹਾਲਾਤ ਦਿਨੋ-ਦਿਨ ਬਦਤੱਰ ਹੁੰਦੇ ਜਾ ਰਹੇ ਹਨ। ਦੇਸ਼ ਦਾ ਕੋਈ ਵੀ ਸੂਬਾ ਨਹੀਂ ਬਚਿਆ ਜਿਥੇ ਘੱਟ ਗਿਣਤੀਆਂ ਖਤਰੇ ਵਿੱਚ ਨਾ ਹੋਣ। ਸਿੱਖ ਭਾਈਚਾਰੇ ਨੂੰ ਖਾਸ ਤੌਰ ’ਤੇ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਤਾਜ਼ਾ ਘਟਨਾ ਸ਼ਿਲਾਂਗ ਦੀ ਹੈ ਜਿਥੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਨਿਹੱਥੇ ਮੈਂਬਰਾਂ ਨੂੰ ਮਾਰਿਆ-ਕੁੱਟਿਆ ਗਿਆ। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਇਹ ਹਮਲਾ ਵੀਰਵਾਰ ਨੂੰ ਹੋਇਆ। ਕਥਿਤ ਤੌਰ ’ਤੇ ਇਕ ਸਥਾਨਿਕ ਕਬੀਲੇ ਦੇ ਲੋਕਾਂ ਵੱਲੋਂ ਸਿੱਖ ਪਰਿਵਾਰਾਂ ਉ¤ਪਰ ਹਮਲੇ ਕੀਤੇ ਗਏ। ਸਿੱਖ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਸਿੱਖ ਭਾਈਚਾਰੇ ਵੱਲੋਂ ਮੁਕਾਬਲੇ ’ਤੇ ਆ ਜਾਣ ਕਾਰਨ ਕੁਝ ਬਚਾਅ ਹੋ ਗਿਆ। ਸਭ ਤੋਂ ਦੁਖਦਾਇਕ ਗੱਲ ਇਹ ਹੈ ਕਿ ਜਦੋਂ ਇਕ ਫਿਰਕੇ ਦੇ ਲੋਕਾਂ ਨੇ ਸਿੱਖਾਂ ਉ¤ਪਰ ਹਮਲਾ ਬੋਲਿਆ ਤਾਂ ਉਸ ਸਮੇਂ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਗਾਇਬ ਸੀ। ਅਸਲ ਵਿੱਚ ਇਕ ਸਾਜਿਸ਼ ਤਹਿਤ ਨਵੰਬਰ 1984 ਵਾਂਗ ਸਿੱਖਾਂ ਉ¤ਪਰ ਹਮਲੇ ਦੀ ਖੁੱਲ੍ਹ ਦਿੱਤੀ ਗਈ ਤਾਂ ਜੋ ਸਿੱਖਾਂ ਨੂੰ ਡਰਾਇਆ ਅਤੇ ਮਾਰਿਆ ਜਾ ਸਕੇ। ਪੀੜਤ ਸਿੱਖਾਂ ਵੱਲੋਂ ਜਦੋਂ ਸੰਸਾਰ ਪੱਧਰ ’ਤੇ ਆਵਾਜ਼ ਉਠਾਈ ਗਈ ਤਾਂ ਕੁਹਰਾਮ ਮਚ ਗਿਆ, ਫਿਰ ਸਰਕਾਰ ਨੂੰ ਫੌਜ ਬੁਲਾਉਣੀ ਪਈ। ਫੌਜ ਵੱਲੋਂ ਇਲਾਕੇ ਵਿੱਚ ਫਲੈਗ ਮਾਰਚ ਕੀਤਾ ਗਿਆ। ਫੌਜ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਕਰੀਬ 500 ਸਿੱਖਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਿਨ੍ਹਾਂ ਵਿੱਚੋਂ 200 ਔਰਤਾਂ ਤੇ ਬੱਚੇ ਸ਼ਾਮਲ ਹਨ। ਹਾਲਾਤ ਵਿਗੜੇ ਹੋਣ ਕਾਰਨ ਸੂਬਾ ਸਰਕਾਰ ਨੇ ਸ਼ੁੱਕਰਵਾਰ ਤੋਂ ਇੰਟਰਨੈ¤ਟ ਦੀਆਂ ਸੈਵਾਵਾਂ ਬੰਦ ਕਰ ਦਿੱਤੀਆਂ। ਥਾਣਾ ਲੂਮਡੇਨਗਿਰੀ ਦੇ 14 ਇਲਾਕਿਆਂ ਵਿ¤ਚ ਕਰਫਿਊ ਲਾਇਆ ਗਿਆ ਹੈ। ਸ਼ਿਲਾਂਗ ਵਿਚ ਵਾਪਰੀ ਇਹ ਘਟਨਾ ਬਹੁਤ ਅਫਸੋਸਨਾਕ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਫਿਰਕੂ ਤਾਕਤਾਂ ਨੇ ਘੱਟ ਗਿਣਤੀਆਂ ਨੂੰ ਡਰਾਉਣ-ਧਮਕਾਉਣ ਲਈ ਕਿਸ ਤਰ੍ਹਾਂ ਦੀ ਸਾਜਿਸ਼ ਰਚੀ ਹੋਈ ਹੈ। ਅਜਿਹੀਆਂ ਘਟਨਾਵਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵੱਡਾ ਖਤਰਾ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਹਾਲੇ ਤੱਕ ਇਸ ਘਟਨਾ ਦਾ ਕੋਈ ਨੋਟਿਸ ਤੱਕ ਨਹੀਂ ਲਿਆ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਕੀਤੀ ਗਈ ਚਾਰਾਜੋਈ ਸ਼ਲਾਘਾਯੋਗ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਿੱਖ ਭਾਈਚਾਰੇ ਨੂੰ ਸੁਚੇਤ ਹੋਣ ਦੀ ਲੋੜ ਹੈ।
4 ਜੂਨ 2018 – ਬਲਜੀਤ ਸਿੰਘ ਬਰਾੜ

WRITTEN BY