Skip to content
Independent perspectives. Global stories.
BREAKING

ਦੇਹ ਵਪਾਰ ਦਾ ਧੰਦਾ ਚਲਾਉਂਦੀ ਧੰਦੇਬਾਜ਼ ਦੂਸਰੀ ਵਾਰ ਗਾਹਕਾਂ ਸਮੇਤ ਪਹੁੰਚੀ ਜੇਲ੍ਹ

Share this story

ਤਲਵੰਡੀ ਸਾਬੋ, 2 ਜੂਨ (ਰਾਮ ਰੇਸ਼ਮ ਸ਼ਰਨ)- ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ਾਂ ਵਿੱਚ ਪਹਿਲਾਂ ਜੇਲ ਯਾਤਰਾ ਕਰ ਚੁਕੀ ਤਲਵੰਡੀ ਸਾਬੋ ਦੀ ਇਕ ਧੰਦੇਬਾਜ਼ ਔਰਤ ਨੂੰ ਅਜ ਫੇਰ ਸਥਾਨਕ ਪੁਲਿਸ ਨੇ ਉਸਦੇ ਘਰੋਂ ਸਮੇਤ ਗ੍ਰਾਹਕ ਮਰਦ ਅਤੇ ਔਰਤ ਦੇ ਗ੍ਰਿਫਤਾਰ ਕਰਕੇ ਪਰਚਾ ਦਰਜ ਕਰਨ ਉਪਰੰਤ ਅਦਾਲਤ ਪੇਸ਼ ਕਰਨ ਮਗਰੋਂ ਜੇਲ੍ਹ ਦਾਖਲ ਕਰ ਦਿਤਾ ਹੈ। ਪੁਲਿਸ ਥਾਣਾ ਤਲਵੰਡੀ ਸਾਬੋ ਵਿਚ ਦਰਜ ਮੁਕਦਮਾ ਨੰਬਰ 135 ਅਤੇ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਕੌਰ ਪਤਨੀ ਬੰਤ ਸਿੰਘ ਵਾਸੀ ਲੇਲੇਵਾਲਾ ਰੋਡ ਲੰਮੇ ਸਮੇਂ ਤੋਂ ਆਪਣੇ ਘਰ ਵਿਚ ਕਥਿਤ ਦੇਹ ਵਪਾਰ ਦਾ ਧੰਦਾ ਕਰਦੀ ਆ ਰਹੀ ਸੀ ਜਿਸ ਕਾਰਨ ਉਹ ਇਕ ਵਾਰੀ ਪਹਿਲਾਂ ਵੀ ਜੇਲ੍ਹ ਜਾ ਚੁੱਕੀ ਹੈ। ਬੀਤੀ ਕੱਲ੍ਹ ਇਕ ਮੁਖ਼ਬਰ ਵਲੋਂ ਦਿਤੀ ਇਤਲਾਹ ਅਨੁਸਾਰ ਜਦੋਂ ਪੁਲਿਸ ਨੇ ਉਕਤ ਬਲਜੀਤ ਕੌਰ ਦੇ ਘਰ ਛਾਪਾ ਮਾਰਿਆ ਤਾਂ ਉਹ ਰੰਗੇ ਹਥੀਂ ਆਪਣੇ ਘਰ ਵਿਚ ਦੇਹ ਵਪਾਰ ਦਾ ਧੰਦਾ ਕਰਦੀ ਇਕ ਗ੍ਰਾਹਕ ਮਰਦ ਅਤੇ ਇਕ ਔਰਤ ਸਮੇਤ ਪੁਲਸ ਦੇ ਹਥ ਆ ਗਈ ।ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਬਲਜੀਤ ਕੌਰ ਦੇ ਆਸ ਪਾਸ ਦੇ ਪਿੰਡਾਂ ਵਿਚ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਔਰਤਾਂ ਨਾਲ ਸਬੰਧ ਹਨ ਅਤੇ ਉਹ ਫੋਨ ਤੇ ਸੰਪਰਕ ਕਰਕੇ ਮਰਦ ਗ੍ਰਾਹਕਾਂ ਨੂੰ ਆਪਣੇ ਘਰ ਬੁਲਾ ਕੇ ਔਰਤਾਂ ਸਪਲਾਈ ਕਰਨ ਦਾ ਲੰਬੇ ਸਮੇਂ ਤੋਂ ਧੰਦਾ ਕਰ ਰਹੀ ਸੀ। ਪੁਲਿਸ ਨੇ ਮੌਕੇ ਤੇ ਪੰਕਜ ਕੁਮਾਰ ਉਰਫ ਰਾਜੂ ਪੁਤਰ ਅਮਰਨਾਥ ਵਾਸੀ ਮੌੜ ਮੰਡੀ ਅਤੇ ਵੀਰਪਾਲ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਰਾਮਾਂ ਮੰਡੀ ਨੂੰ ਸਮੇਤ ਘਰ ਦੀ ਮਾਲਕਣ ਬਲਜੀਤ ਕੌਰ ਪਤਨੀ ਬੰਤ ਸਿੰਘ ਵਾਸੀ ਲੇਲੇਵਾਲਾ ਰੋਡ ਤਲਵੰਡੀ ਸਾਬੋ ਤੇ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ ।

WRITTEN BY