ਅੰਮ੍ਰਿਤਸਰ, 2 ਜੂਨ (ਦਵਾਰਕਾ ਨਾਥ ਰਾਣਾ, ਸ਼ਰਤ ਵਸ਼ਿਸ਼ਟ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 44ਵੇਂ ਡਿਗਰੀ ਵੰਡ ਸਮਾਰੋਹ ਡਾ. ਰਿਪਿਨ ਕੋਹਲੀ ਨੂੰ ਪੀਐਚਡੀ ਦੀ ਡਿਗਰੀ ਨਾਲ ਨਿਵਾਜਿਆ ਗਿਆ। ਇਹ ਡਿਗਰੀ ਉਨ੍ਹਾਂ ਨੂੰ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ, ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਅਤੇ ਹੋਰਨਾਂ ਨੇ ਪ੍ਰਦਾਨ ਕੀਤੀ। ਜਿਕਰਯੋਗ ਹੈ ਕਿ ਡਾ. ਰਿਪਿਨ ਕੋਹਲੀ ਖਾਲਸਾ ਕਾਲਜ ਫਾਰ ਇੰਜਨੀਅਰਿੰਗ ਰਣਜੀਤ ਐਵੀਨਿਊ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਡਾ. ਰਿਪਿਨ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਡਿਗਰੀ ਮਿਲਣ ਤੇ ਬੇਹੱਦ ਖੁਸ਼ੀ ਹੋਈ ਅਤੇ ਇਸ ਦੇ ਲਈ ਉਹ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਮਨੁੱਖ ਨੂੰ ਸਿਰਜਣਾਤਮਕ, ਸੰਵੇਦਨਸ਼ੀਲ ਹੋਣ ਤੋਂ ਇਲਾਵਾ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਕਰਦੀ ਹੈ। ਇਸ ਲਈ ਅੱਜ ਲੋੜ ਹੈ ਕਿ ਵਿਸ਼ਵ ਦੀਆਂ ਤਬਦੀਲੀਆਂ ਅਤੇ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹੇ ਸਿਖਿਆ ਢਾਂਚੇ ਦੀ ਰਚਨਾ ਕੀਤੀ ਜਾਵੇ ਜੋ ਕਿ ਵਿਦਿਆਰਥੀਆਂ ਦੀ ਸੁਚੱਜੇ ਜੀਵਨ ਜਾਚ ਦੇ ਨਾਲ ਨਾਲ ਰੁਜ਼ਗਾਰ-ਮੁਖੀ ਹੋਵੇ ਤਾਂ ਜੋ ਵਿਦਿਆਰਥੀ ਸਫਲ ਨਾਗਰਿਕ ਬਣ ਸਕਣ ਅਤੇ ਦੇਸ਼ ਦੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਵੀ ਮੌਜੂਦ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 44ਵੇਂ ਡਿਗਰੀ ਵੰਡ ਸਮਾਰੋਹ ਡਾ. ਰਿਪਿਨ ਕੋਹਲੀ ਨੂੰ ਪੀਐਚਡੀ ਦੀ ਡਿਗਰੀ



