ਸਰਦੂਲਗੜ, 2 ਜੂਨ (ਵਿਪਨ ਗੋਇਲ)- ਡਿਪਟੀ ਕਮੀਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਹੜਾ ਦੀ ਰੋਕਥਾਮ ਲਈ ਅੱਜ ਸਰਦੂਲਗੜ੍ਹ ਸ਼ਹਿਰ ਦੇ ਨਜਦੀਕ ਦੀ ਲੰਘ ਰਿਹਾ ਘੱਗਰ ਦਰਿਆ ਦਾ ਦੋਰਾ ਕੀਤਾ। ਇਸ ਮੋਕੇ ਤੇ ਡਿਪਟੀ ਕਮੀਸ਼ਨਰ ਮਾਨਸਾ ਬਲਵਿੰਦਰ ਸਿੰਘ ਧਾਲੀਵਾਲ ਨੇ ਡ੍ਰਰੇਨ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਥੇ ਬੰਨ ਆਦਿ ਕਮਜੋਰ ਹਨ ਉਨ੍ਹਾ ਦੀ ਮੁਰੰਮਤ ਕੀਤੀ ਜਾਵੇ ਅਤੇ ਹੜਾਂ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਉਸ ਤੋਂ ਬਾਅਦ ਉਨ੍ਹਾਂ ਵੱਲੋ ਸਿਵਲ ਹਸਪਤਾਲ ਸਰਦੂਲਗੜ੍ਹ ਦਾ ਦੋਰਾ ਵੀ ਕੀਤਾ ਗਿਆ ਅਤੇ ਸਾਰੇ ਹਸਪਤਾਲ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ’ਤੇ ਉਨ੍ਹਾਂ ਵੱਲੋਂ ਵਾਰਡਾ ਵਿੱਚ ਦਾਖਿਲ ਮਰੀਜਾ ਦਾ ਹਾਲ ਚਾਲ ਵੀ ਪੁੱਛਿਆ। ਇਸ ਮੌਕੇ ’ਤੇ ਕੋਆਪ੍ਰਰੇਟਿਵ ਬੈਂਕ ਮਾਨਸਾ ਦੇ ਸਾਬਕਾ ਚੇਅਰਮੈਨ ਸੱਤਪਾਲ ਵਰਮਾ ਅਤੇ ਆੜਤੀਆਂ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਵੱਲੋ ਹਸਪਤਾਲ ਵਿੱਚ ਡਾਕਟਰਾ ਦੀ ਘਾਟ ਪੂਰੀ ਕਰਨ ਲਈ ਅਤੇ ਸਿਵਲ ਹਸਪਤਾਲ ਸਰਦੂਲਗੜ ਵਿਖੇ ਲੇਡੀਜ਼ ਡਾਕਟਰ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ ਜਿਸ ਤੇ ਡਿਪਟੀ ਕਮੀਸ਼ਨਰ ਮਾਨਸਾ ਨੇ ਕਿਹਾ ਕਿ ਡਾਕਟਰਾ ਦੀ ਘਾਟ ਜਲਦੀ ਪੂਰੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਉਨ੍ਹਾ ਨੇ ਸਿਵਲ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਕਿ ਹਸਪਤਾਲ ਵਿੱਚ ਮਨਰੇਗਾ ਤੇ ਤਹਿਤ ਵੱਧ ਤੋਂ ਵੱਧ ਦਰੱਖਤ ਲਗਾਕੇ ਹਸਪਤਾਲ ਨੂੰ ਹਰਾਂ ਭਰਾ ਬਣਾਇਆ ਜਾਵੇ। ਇਸ ਮੌਕੇ ’ਤੇ ਜੀ.ਏ ਉਮ ਪ੍ਰਕਾਸ਼, ਐਸ.ਡੀ.ਐਮ ਸਰਦੂਲਗੜ ਲਤੀਫ ਅਹਿਮਦ, ਐਸ.ਡੀ.ਐਮ ਬੁਢਲਾਡਾ ਗੁਰਸਿਮਰਤ ਸਿੰਘ ਢਿੱਲੋ,ਜਗਬੀਰ ਸਿੰਘ ਫਰਮਾਸਿਟ ਸਰਦੂਲਗੜ੍ਹ, ਸੱਤਪਾਲ ਵਰਮਾ, ਰਾਜ ਕੁਮਾਰ ਸਾਬਕਾ ਐਮ.ਸੀ, ਆਤਮ ਪ੍ਰਕਾਸ਼ ਲੱਛੀ, ਨਿਖਿਲ ਗਰਗ ਅਤੇ ਭੋਜ ਰਾਜ ਆਦਿ ਹਾਜ਼ਰ ਸਨ।
ਡਿਪਟੀ ਕਮੀਸ਼ਨਰ ਮਾਨਸਾ ਨੇ ਘੱਗਰ ਦਰਿਆ ਅਤੇ ਸਿਵਲ ਹਸਪਤਾਲ ਦਾ ਦੌਰਾ ਕੀਤਾ



