ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਲਾ ਰਿਵਾੜੀ ਦੇ ਪਿੰਡ ਲੂਲਾ ਅਹੀਰ ਦਾ ਨਾਂਅ ਬਦਲ ਕੇ ਕ੍ਰਿਸ਼ਣ ਨਗਰ ਕਰਨ ਦਾ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ। ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਬੰਧ ਦੇ ਫ਼ੈਸਲਾ ਪਿੰਡ ਵਾਸੀਆਂ ਦੀ ਅਪੀਲ ‘ਤੇ ਕੀਤਾ ਗਿਆ ਹੈ।ਮੁੱਖ ਮੰਤਰੀ ਦੇ ਐਲਾਨ ਅਨੁਸਾਰ ਰਾਜ ਸਰਕਾਰ ਨੇ ਹੁਣ ਤਕ ਸੱਤ ਪਿੰਡਾਂ ਅਤੇ ਇਕ ਹੋਰ ਸ਼ਹਿਰ ਦਾ ਨਾਂਅ ਬਦਲਿਆ ਹੈ। ਜਿਲਾ ਸਿਰਸਾ ਦੇ ਪਿੰਡ ਸੰਘਾਰ ਸਰਸ਼ਟਾ ਦਾ ਨਾਂਅ ਬਦਲ ਕੇ ਬਾਬਾ ਬੂਮਨ ਸ਼ਾਹ ਅਤੇ ਜਿਲਾ ਯਮੁਨਾਨਗਰ ਦੇ ਪਿੰਡ ਮੁਸਤਫ਼ਾਬਾਦ ਦਾ ਨਾਂਅ ਬਦਲ ਕੇ ਸਰਸਵਤੀ ਨਗਰ ਕੀਤਾ ਗਿਆ ਹੈ। ਇਸ ਤਰਾਂ, ਜਿਲਾ ਫ਼ਤਿਹਾਬਾਦ ਦਾ ਪਿੰਡ ਗੰਦਾ ਦਾ ਨਾਂਅ ਬਦਲ ਕੇ ਅਜੀਤ ਨਗਰ, ਜਿਲਾ ਹਿਸਾਰ ਦੇ ਪਿੰਡ ਕਿਨਰ ਦਾ ਨਾਂਅ ਬਦਲ ਕੇ ਗੈਬੀ ਨਗਰ, ਜਿਲਾ ਮਹੇਂਦਰਗੜ ਦਾ ਪਿੰਡ ਚਘੇੜਾ ਦਾ ਨਾਂਅ ਬਦਲ ਕੇ ਦੇਵ ਨਗਰ, ਜਿਲਾ ਰੋਹਤਕ ਦੇ ਪਿੰਡ ਗੜੀ ਸਾਂਪਲਾ ਦਾ ਨਾਂਅ ਬਦਲ ਕੇ ਚੌਧਰੀ ਸਰ ਛੋਟੂ ਰਾਮ ਨਗਰ ਅਤੇ ਜਿਲਾ ਜੀਂਦ ਦੇ ਪਿੰਡ ਪਿੰਡਾਰੀ ਦਾ ਨਾਂਅ ਬਦਲ ਕੇ ਪਾਂਡੂ ਪਿੰਡਾਰਾ ਕੀਤਾ ਗਿਆ ਹੈ। ਉਨਾਂ ਨੇ ਦਸਿਆ ਕਿ ਗੁੜਗਾਂਓ ਸ਼ਹਿਰ ਦਾ ਨਾਂਅ ਬਦਲ ਕੇ ਗੁਰੂਗ੍ਰਾਮ ਕੀਤਾ ਗਿਆ ਹੈ।ਉਨਾਂ ਨੇ ਦਸਿਆ ਕਿ ਅਜਿਹੇ ਪਿੰਡਾਂ ਨੂੰ ਕਿਸੇ ਕਾਰਨ ਆਪਣਾ ਨਾਂਅ ਬਦਲਾਉਣ ਦੇ ਇਛੱਕ ਹੈ, ਉਹ ਰਾਜ ਸਰਕਾਰ ਨੂੰ ਅਪੀਲ ਕਰ ਸਕਦੇ ਹਨ।
ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੇ ਪਿੰਡਾਂ ਦੇ ਨਾਂਅ ਨੂੰ ਬਦਲਣ ਦੀ ਪ੍ਰਵਾਨਗੀ ਦਿੱਤੀ



