ਫ਼ਰੀਦਕੋਟ, 1 ਜੂਨ (ਗੁਰਜੀਤ ਰੋਮਾਣਾ)- ਕੇਂਦਰ ਸਰਕਾਰ ਵਿਰੋਧ ਦੇਸ਼ ਦੀਆਂ 177 ਕਿਸਾਨ ਜਥੇਬੰਦੀਆਂ ਵਲੋਂ 1 ਤੋਂ 10 ਜੂਨ ਤਕ ਕਿਸਾਨ ਛੁਟੀ ‘ਤੇ ਅੰਦਲੋਨ ਦੇ ਤਹਿਤ ਫ਼ਰੀਦਕੋਟ ਜਿਲ੍ਹੇ ਦੀਆਂ ਚਾਰ ਕਿਸਾਨ ਜਥੇਬੰਦੀਆਂ ਵਲੋਂ ਹੜਤਾਲ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਚੌਕਾਂ ਅਤੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਦੀਆਂ ਪ੍ਰਮੁਖ ਸੜਕਾਂ ਉਪਰ ਨਾਕੇ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਕਿਸਾਨ ਸ਼ਹਿਰਾਂ ਅੰਦਰ ਦੁਧ ਅਤੇ ਸਬਜੀਆਂ ਦੀ ਸਪਲਾਈ ਨਾ ਕਰ ਸਕੇ। ਉਕਤ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ,ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਸਿਮਰਜੀਤ ਸਿੰਘ ਘੁਦੂਵਾਲਾ ਮੀਤ ਪ੍ਰਧਾਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਸਪਿੰਦਰ ਸਿੰਘ ਰੁਪਈਆਵਾਲਾ ਜਿਲ੍ਹਾ ਪ੍ਰਧਾਨ ਅਤੇ ਭਾਰਤੀ ਕਿਸਾਨ ਯੂਨੀਅਨ ਸਿਧੂਪੁਰ ਏਕਤਾ ਦੇ ਬੋਹੜ ਸਿੰਘ ਰੁਪਈਆਵਾਲਾ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਆਰਥਿਕ ਤੰਗੀਆਂ ਦਾ ਝੰਬਿਆ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੋਣ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਚੁਪੀ ਧਾਰੀ ਬੈਠੀਆਂ ਹਨ, ਜਿਸ ਦੇ ਰੋਸ਼ ਵਜੋਂ ਇਕਜੁਟ ਹੋਈਆਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵਲੋਂ 1 ਤੋਂ 10 ਜੂਨ ਤਕ ਕਿਸਾਨ ਛੁਟੀ ਤੇ ਅੰਦਲੋਨ ਕੀਤਾ ਜਾ ਰਿਹਾ ਹੈ, ਇਸ ਅੰਦਲੋਨ ਤਹਿਤ ਕੋਈ ਵੀ ਕਿਸਾਨ ਸ਼ਹਿਰਾਂ ਅੰਦਰ ਨਾ ਤਾਂ ਸਬਜੀਆਂ ਅਤੇ ਦੁਧ ਵੇਚਣ ਜਾਵੇਗਾ ਅਤੇ ਨਾ ਹੀ ਕੁਝ ਖਰੀਦ ਕੇ ਲਿਆਵੇਗਾ ਜਿਸਨੂੰ ਕਾਮਯਾਬ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਕਰਜਿਆਂ ਦੇ ਬੋਝ ਥਲੇ ਦਬੇ ਕਿਸਾਨਾਂ ਨੂੰ ਰਾਹਤ ਮਿਲ ਸਕੇ । ਉਨ੍ਹਾਂ ਕਿਹਾ ਕਿਹਾ ਕਿ ਕਿਸਾਨ ਜਥੇਬੰਦੀਆਂ ਦੀਆਂ ਤਿੰਨ ਮੰਗਾਂ ਜਿਵੇਂ ਇਕ ਵਾਰ ਕਿਸਾਨਾਂ ਦੇ ਸਮੁਚੇ ਕਰਜਿਆਂ ‘ਤੇ ਲੀਕ ਮਾਰੀ ਜਾਵੇ,ਜੇਕਰ ਦੇਸ਼ ਦੇ 122 ਅਮੀਰ ਪਰਿਵਾਰਾਂ ਦਾ ਹਰ ਸਾਲ ਲਖਾ, ਕਰੋੜ ਕਰਜਾ ਮੁਆਫ ਹੋ ਸਕਦਾ ਹੈ ਤਾਂ ਕਿਸਾਨਾਂ ਅਤੇ ਮਜਦੂਰਾਂ ਦਾ ਕਿਉ ਨਹੀ, ਦੂਜੀ ਅਗੋ ਤੋਂ ਖੇਤੀ ਜਿਣਸਾਂ ਦੇ ਭਾਅ ਸਰਕਾਰੀ ਫਾਰਮੂਲਾ ਏ 2 ਪ੍ਰਤੀਸ਼ਤ ਐਫ ਐਲ ਨਹੀ ਸਗੋਂ ਕੇਵਲ ਤੇ ਕੇਵਲ ਸੀ.ਢਾਈ ਪ੍ਰਤੀਸ਼ਤ ਮੁਨਾਫਾ ਜੋੜ ਕੇ ਸਵਾਮੀਨਾਥਨ ਰਿਪੋਰਟ ਅਨੁਸਾਰ ਮਿਥੇ ਜਾਣ ਅਤੇ ਤੀਜੀ ਕਿਸਾਨਾਂ ਦੀ ਆਮਦਨ ਦੇ ਸਾਧਨ ਸੀਮਿਤ ਹੋ ਕੇ ਸੁਕੜ ਗਏ ਹਨ ,ਜਮੀਨਾਂ ਦੇ ਟੁਕੜੇ ਛੋਟੇ ਹੋ ਗਏ ਹਨ ਪਰ ਕਿਸਾਨ ਵੀ ਦੇਸ਼ ਦੇ ਨਾਗਰਿਕ ਹਨ ਇਸ ਲਈ ਸਰਕਾਰ ਕਿਸਾਨਾਂ ਦੇ ਜੀਵਨ ਨਿਰਬਾਹ ਲਈ ਘਟੋ ਘਟ ਆਮਦਨ ਨਿਸ਼ਚਿਤ ਕਰੇ ਜੋ ਸਰਕਾਰੀ ਕਰਮਚਾਰੀਆਂ ਲਈ ਬਣੇ ਸਤਵੇਂ ਤਨਖਾਹ ਕਮਿਸ਼ਨ ਅਨੁਸਾਰ ਘਟੋ ਘਟ ਚੌਥੇ ਦਰਜਾ ਕਰਮਚਾਰੀ ਦੇ ਬਰਾਬਰ 18 ਹਜਾਰ ਰੂਪੈ ਪ੍ਰਤੀ ਮਹੀਨਾ ਤਹਿ ਕੀਤੇ ਜਾਣ,ਜਿਸ ਕਿਸਾਨ ਦੀ ਆਪਣੇ ਸਰੋਤਾਂ ਤੋਂ ਇਸ ਨਾਲੋ ਆਮਦਨ ਘਟ ਹੋਵੇ,ਉਸ ਕਿਸਾਨ ਨੂੰ ਸਰਕਾਰੀ ਖਜਾਨੇ ਵਿਚੋਂ ਨਗਦ ਭੁਗਤਾਨ ਕਰਕੇ ਉਸਦੀ ਆਮਦਨ ਯਕੀਨੀ ਬਣਾਈ ਜਾਵੇ ਇਨ੍ਹਾਂ ਮੰਗਾਂ ਨੂੰ ਲੈ ਕੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ 1 ਤੋਂ 10 ਜੂਨ ਤਕ ‘‘ਕਿਸਾਨ ਛੁਟੀ‘‘ ਤੇ ਜਾਣਗੀਆਂ,ਨਾਂ ਤਾ ਕੋਈ ਕਿਸਾਨ ਸ਼ਹਿਰ ‘ਚ ਦੁਧ, ਸਬਜੀਆਂ ਦੀ ਸਪਲਾਈ ਕਰਾਂਗੇ ਅਤੇ ਨਾ ਹੀ ਸ਼ਹਿਰੋ ਕੁਝ ਖਰੀਦ ਕੇ ਪਿੰਡ ਲਿਜਾਵੇਗਾ, ਕਿਸਾਨ ਪਿੰਡਾਂ ‘ਚ ਹਟ ਬਣਾਕੇ ਆਪੋ ਆਪਣਾ ਸਮਾਨ ਵੇਚਣਗੇ, ਜੋ ਕਿਸਾਨ ਆਪਣੇ ਪਧਰ ‘ਤੇ ਸਬਜੀਆਂ ਅਤੇ ਦੁਧ ਦੀ ਸਪਲਾਈ ਕਰਨ ਨੂੰ ਤਰਜੀਹ ਦੇਵੇਗਾ ਉਸਨੂੰ ਰੋਕਣ ਲਈ ਦਿਨ ਰਾਤ ਕਿਸਾਨ ਜਥੇਬੰਦੀਆਂ ਨਾਕਿਆਂ ‘ਤੇ ਤਾਇਨਾਤ ਹੋਣਗੀਆਂ ਤਾਂ ਜੋ ਸਪਲਾਈ ਬਿਲਕੁਲ ਠਪ ਕੀਤੀ ਜਾ ਸਕੇ ।
ਚਾਰ ਕਿਸਾਨ ਜਥੇਬੰਦੀਆਂ ਵੱਲੋਂ ਫ਼ਰੀਦਕੋਟ ’ਚ ਰਾਤ ਨੂੰ ਨਾਕੇ ਲਾਉਣ ਦਾ ਐਲਾਨ



