Skip to content
Independent perspectives. Global stories.
BREAKING

ਤਾਲੀਬਾਨੀ ਅਜਗਰ ਦੇ ਮੂੰਹ ’ਚ ਫਸਿਆ ਕਸ਼ਮੀਰ

Share this story

ਇੱਕ ਅੰਗ੍ਰੇਜੀ ਅਖਬਾਰ ਨੂੰ ਦਿੱਤੀ ਗਈ ਇੰਟਰਵਿਊ ’ਚ ਥਲ ਸੈਨਾ ਮੁਖੀ ਜਨਰਲ ਬਿਪਨ ਰਾਵਤ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਫੌਜੀ ਕਾਰਵਾਈ ਕਸ਼ਮੀਰ ਸਮੱਸਿਆ ਦਾ ਹੱਲ੍ਹ ਨਹੀਂ ਹੈ। ਇਸਲਈ ਉਹ ਪਾਕਿਤਸਤਾਨ ਅਤੇ ਸੀਰੀਆ ਦੀ ਫੌਜ਼ ਦੇ ਵਾਂਗ ਕਾਰਵਾਈ ਨਹੀਂ ਕਰਦੇ ।ਅਸੀਂ ਟੈਂਕਾਂ ਅਤੇ ਲੜਾਕੂ ਜਹਾਜਾਂ ਨਾਲ ਜਵਾਬ ਦੇਣ ’ਚ ਵਿਸ਼ਵਾਸ ਨਹੀਂ ਰੱਖਦੇ।ਸਾਡੇ ’ਤੇ ਗ੍ਰਨੇਡਾਂ ਨਾਲ ਹਮਲੇ ਹੁੰਦੇ ਹਨ। ਸਾਡ ’ਤੇ ਪੱਥਰ ਵਰ੍ਹਾਏ ਜਾਂਦੇ ਹਨ। ਜੰਮੂ -ਕਸ਼ਮੀਰ ਪੁਲਿਸ ’ਤੇ ਹਮਲੇ ਹੁੰਦੇ ਹਨ।ਕਸ਼ਮੀਰ ਦੇ ਰਾਜਨੀਤਿਕ ਵਰਕਰਾਂ ’ਤੇ ਹਮਲੇ ਹੋ ਰਹੇ ਹਨ। ਪੱਥਰਬਾਜੀ ਨਾਲ ਸੈਲਾਨੀਆਂ ਦੀ ਮੌਤ ਹੋ ਰਹੀ ਹੈ।ਸੈਰ ਸਪਾਟਾ ਉਦਯੋਗ ਦਮ ਤੋੜ ਰਿਹਾ ਹੈ।ਹੋਟਲ ਅਤੇ ਹਾਊਸ ਬੋਰਡ ਖਾਲੀ ਹੋ ਰਹੇ ਹਨ। ਸ਼ਿਕਾਰੇ ਚੱਲਣੇ ਬੰਦ ਹੋ ਗਏ ਹਨ। ਲੋਕਾਂ ਨੂੰ ਰੋਜੀ ਰੋਟੀ ਦੇ ਲਾਲ੍ਹੇ ਪੈ ਰਹੇ ਹਨ।ਅਸੀਂ ਖੁਦ ਨੂੰ ਰੋਕ ਸਕਦੇ ਹਾਂ । ਪਰ ਅੱਤਵਾਦੀਆਂ ਨੂੰ ਕੌਣ ਰੋਕੇਗਾ? ਅੱਤਵਾਦ ਨਹੀਂ ਅੱਤਵਾਦ ਦੀ ਵਿਚਾਰਧਾਰਾ ਨਾਲ ਲੜਣ ਦੀ ਚੁਣੌਤੀ ਹੈ। ਕਸ਼ਮੀਰੀ ਨੌਜੁਆਨਾਂ ’ਚ ਆਈ ਐਸ ਦੇ ਏਜੰਡੇ ਦੇਖ ਕੇ ਉਤਸੁਕਤਾ ਜਾਗ ਜਾਂਦੀ ਹੈ। ਪਰ ਉਨ੍ਹਾਂ ਦੀ ਚੇਤਨਾ ਸੌਂ ਜਾਂਦੀ ਹੈ । ਕੀ ਕਸ਼ਮੀਰ ਤਾਲੀਬਾਨੀ ਅਜਗਰ ਦੇ ਮੂੰਹ ’ਚ ਸਮਾ ਜਾਵੇਗਾ ?ਕਿੱਥੇ ਗਈ ਕਸ਼ਮੀਰ ਦੀ ਕਸ਼ਮੀਰੀਅਤ ?ਕਿੱਥੇ ਹੈ ਇਸਲਾਮ ਨੂੰ ਮੰਨਣ ਵਾਲਿਆਂ ਦੇ ਸੰਦੇਸ਼?
ਕੁਝ ਇਸੇ ਤਰ੍ਹਾਂ ਦੀਆਂ ਗੱਲਾਂ ਪਹਿਲਾਂ ਵੀ ਫੌਜ਼ ਮੁਖੀ ਨੇ ਕਹੀਆਂ ਸਨ। ਪਰ ਅਫਸੋਸ ਕਿ ਕਸ਼ਮੀਰ ਦਾ ਸਿੱਖਿਆ ਮੰਤਰੀ ਇਸ ਨੂੰ ਸਮਝ ਨਹੀਂ ਸਕਿਆ ਅਤੇ ਕਿਹਾ ਕਿ ਜਨਰਲ ਸਾਹਿਬ ਸਾਨੂੰ ਨਾ ਸਿਖਾਓ ਕਿ ਸਾਨੂੰ ਕੀ ਸਮਝਣਾ ਚਾਹੀਦਾ ਅਤੇ ਕੀ ਨਹੀਂ ਸਮਝਣਾ ਚਾਹੀਦਾ। ਇਹ ਲੋਕਤੰਤਰ ਦਾ ਤਕਾਜਾਂ ਹੈ ਜਾਂ ਜਨਾਜ਼ਾ,ਕਿ ਅਜਿਹੇ ਨਲਾਇਕ ਅਤੇ ਨਾਸਮਝ ਨੂੰ ਸਿੱਖਿਆ ਮੰਤਰੀ ਬਣਾ ਦਿੱਤਾ ਜਾਂਦਾ ਹੈ।ਸਾਡੇ ਫੌਜ਼ ਮੁਖੀ ਨੇ ਕਿੰਨੀ ਵੱਡੀ ਅਤੇ ਕਿੰਨੀ ਵਧੀਆ ਗੱਲ ਕਹੀ ਹੈ,ਇਹ ਤਾਂ ਵੇਦ ਵਿਚਾਰਾਂ ਤੋਂ ਵੀ ਵਧ ਕੇ ਹੈ। ਪਰ ਇਸ ਨੂੰ ਮੀਡੀਆ ਵੀ ਨਹੀਂ ਸਮਝਿਆ ਅਤੇ ਉਨ੍ਹਾਂ ਦੀ ਸੋਚ ਨੂੰ ਤੂਲ ਨਹੀਂ ਦਿੱਤਾ ਗਿਆ,ਇਸ ਸਾਡੇ ਮੀਡੀਆ ਦੀ ਵੱਡੀ ਭੁੱਲ ਹੈ। ਅੱਜ ,ਕਸ਼ਮੀਰ ਤੋਂ ਸੰਤੂਰ ਦੇ ਸੁਰ ਸੁਣਾਈ ਨਹੀਂ ਦਿੰਦੇ।ਉਥੇ ਗੋਲੀਆਂ ਦੀ ਅਵਾਜ ਗੂੰਜਦੀ ਹੈ। ਗੂਜਦੀਆਂ ਹੋਈ ਗੋਲੀਆਂ ਜਦੋਂ ਸਾਡੇ ਕਿਸੇ ਜਵਾਨ ਦੇ ਸੀਨੇ ਦੇ ਅੰਦਰ ਜਾਂਦੀਆਂ ਹਨ,ਤਾਂ ਉਹ ਗੂੰਜ ਕਹਿੰਦੀ ਹੈ ਕਿ ਇਹ ਅਸ਼ਾਂਤੀ ਦੀਆਂ ਗੋਲੀਆਂ ਹਨ। ਸਾਡੇ ਜਵਾਨਾਂ ’ਤੇ ਕਸ਼ਮੀਰੀ ਪੱਥਰਬਾਜਾਂ ਦੇ ਪੱਥਰ ਵਰ੍ਹਦੇ ਹਨ ਤਾਂ ਕੋਈ ਪੱਥਰ ਇਹ ਨਹੀਂ ਕਹਿੰਦਾ ਕਿ ਉਹ ਅਸ਼ਾਂਤੀ ਦੇ ਪੱਥਰ ਹਨ। ਕਸ਼ਮੀਰ ਦੀਆਂ ਮਸਜਿਦਾਂ ਦੇ ਮੌਲਵੀਆਂ ਦੀ ਤਕਰੀਰ ’ਚ ਵੀ ਇਹ ਸੁਣਾਈ ਨਹੀਂ ਦਿੰਦਾ ਹੈ ਕਿ ਸਾਨੂੰ ਕੀ ਚਾਹੀਦਾ ਹੈ। ਮਸਜਿਦਾਂ ’ਚ ਬੈਠੇ ਲੋਕ ਇਹ ਨਹੀਂ ਕਹਿੰਦੇ ਹਨ ਕਿ ਕਸ਼ਮੀਰ ਦੀਆਂ ਮਸਜਿਦ-ਮਦਰੱਸਿਆਂ ’ਚ ਸ਼ਾਂਤੀ ਦੇ ਲਈ ਪਾਠ ਨਹੀਂ ਸਮਝਾਏ ਜਾਂਦੇ ਹਨ। ਕਸ਼ਮੀਰ ਦੇ ਸਰਕਾਰੀ ਸਕੂਲਾਂ ਅਤੇ ਕਾਲਜਾਂ ’ਚ ਵੀ ਸ਼ਾਂਤੀ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ ਹੈ । ਤਾਂ ਹੀ ਤਾਂ ਵਾਦੀ ’ਚ ਬੁਰਹਾਨ ਵਾਨੀ ਪੈਦਾ ਹੁੰਦੇ ਹਨ। ਇਸ ਇਸਲਾਮ ਦੀ ਕਿਹੜੀ ਤਾਲੀਮ ਹੈ ,ਇਸਲਾਮ ਦਾ ਮਤਲਬ ਜੇਕਰ ਸ਼ਾਂਦੀ ਹੁੰਦਾ ਹੈ ,ਤਾਂ ਮਸਜਿਦਾਂ ਅਤੇ ਮਦਰੱਸਿਆਂ ’ਚ ਇਹ ਕਿਊਂ ਨਹੀਂ ਗੂੰਜਦਾ ਅੱਲਾਹ ਸ਼ਾਂਤੀ,ਬਿਸਮਿੱਲਾਹ ਸ਼ਾਂਤੀ,ਖੁਦਾ ਸ਼ਾਂਤੀ ਅਤੇ ਖੁਦਾ ਦੇ ਬੰਦਿਆਂ ’ਚ ਸ਼ਾਂਤੀ ।ਫਿਰ ਕਿਉਂ ਇਹ ਤਰਾਨਾ ਸੁਣਾਈ ਦਿੰਦਾ ਹੈ –
ਅਸੀਂ ਸਾਰੀ ਦੁਨੀਆਂ ’ਚ ਹਲਚਲ ਜਿਹੀ ਮਚਾ ਦੇਆਂਗੇ
ਹਰ ਦੇਸ਼ ’ਚ ਗੂੰਜੇਗਾ ਯਾ ਰਸੂਲ ਅੱਲਾਹ
ਅਤੇ ਯਾ ਰਸੂਲ ਅੱਲਾਹ ਤੋਂ ਬਿਨਾਂ ਜੇ ਕੁਝ ਹੋਰ ਗੂੰਜਿਆਂ ਤਾਂ ਗਲਾ ਦਬਾ ਦੇਆਂਗੇ।ਜਦੋਂ ਇਹੋ ਜਿਹੀ ਤਾਲੀਮ ਦਿੱਤੀ ਜਾਵੇਗੀ ,ਤਾਂ ਸਾਡੇ ਫੌਜ਼ ਮੁਖੀ ਨੂੰ ਤਾਂ ਸੋਚਣਾ ਹੀ ਪਵੇਗਾ ਕਿ ਜੋ ਉਹ ਦੇਖ ਰਹੇ ਹਨ,ਜਿੰਨ੍ਹਾਂ ਦਾ ਸਾਹਮਣਾ ਕਰ ਰਹੇ ਹਨ,ਉਹ ਸਿਰਫ ਅੱਤਵਾਦੀਆਂ ਦਾ ਹੀ ਸਾਹਮਣਾ ਨਹੀਂ ਕਰ ਰਹੇ ਹਨ,ਸਗੋਂ ਇੱਕ ਸੋਚ ਦਾ ਵੀ ਸਾਹਮਣਾ ਕਰ ਰਹੇ ਹਨ,ਤਾਂ ਹੀ ਉਹ ਕੁਝ ਕਹਿ ਰਹੇ ਹਨ,ਅਤੇ ਜ਼ੋ ਉਹ ਕਹਿ ਰਹੇ ਹਨ ਉਹ ਦੇਸ਼ ਅਤੇ ਕਸ਼ਮੀਰ ਦੇ ਲਈ ਬਹੁਤ ਜਰੂਰੀ ਹੈ। ਨਾਲ ਹੀ ਸਾਰੀ ਦੁਨੀਆਂ ਦੇ ਲਈ ਵੀ ਬਹੁਤ ਮਹੱਤਵਪੂਰਣ ਹੈ। ਕਿਉਂਕਿ ਅੱਜ ਸਾਰਾ ਸੰਸਾਰ ਅੱਤਵਾਦੀਆਂ ਅਤੇ ਉਨ੍ਹਾਂ ਦੀ ਸੋਚ ਦਾ ਸਾਹਮਣਾ ਕਰ ਰਿਹਾ ਹੈ। ਇਹ ਗਲੋਬਲ ਅੱਤਵਾਦ ਹੈ ਅਤੇ ਇਸਦੀ ਸੋਚ ਵੀ ਗਲੋਬਲ ਹੈ। ਇਸ ਸੋਚ ਦੇ ਖਿਲਾਫ ਸੰਘਰਸ਼ ਦੀ ਜਰੂਰਤ ਹੈ ਅਤੇ ਸਿਰਫ ਗੋਲਾ -ਬਾਰੂਦ ਅਤੇ ਗੋਲੀ ਨਾਲ ਇਸ ਸੋਚ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ । ਇਹੀ ਤਾਂ ਸਾਡੇ ਫੌਜ਼ ਮੁਖੀ ਦਾ ਕਹਿਣਾ ਹੈ ਕਿ ਗੋਲੀਆਂ ਨਾਲ ਅੱਤਵਾਦੀਆਂ ਨੂੰ ਮਾਰਿਆ ਜਾ ਸਕਦਾ ਹੈ। ਪਰ ੳਸਦੀ ਸੋਚ ਨੂੰ ਨਹੀਂ ।ਉਸਦੀ ਸੋਚ ਨੂੰ ਸਿੱਖਿਆ ਦੇ ਮਾਧਿਅਮ ਰਾਹੀਂ ਮਿਟਾਇਆ ਜਾ ਸਕਦਾ ਹੈ।ਹੁਣ ਤੁਸੀਂ ਹੀ ਦੱਸੋ ਕਿ ਫੌਜ਼ ਮੁਖੀ ਸਹੀ ਕਹਿ ਰਹੇ ਹਨ ਜਾਂ ਗਲਤ।ਗੋਲੀਆਂ ਨਾਲ ਨਾ ਅੱਤਵਾਦੀ ਦੀ ਸੋਚ ਨੂੰ ਅਤੇ ਨਾ ਮਾਊਵਾਦੀਆਂ ਦੀ ਸੋਚ ਅਤੇ ਨਾ ਹੀ ਗਾੱਡਸਵਾਦ ਦੀ ਸੋਚ ਨੂੰ ਮਿਟਾਇਆ ਜਾ ਸਕਦਾ ਹੈ। ਕਸਾਬ ਹੋਵੇ ਜਾਂ ਗਾੱਡਸ ਉਸ ਨੂੰ ਫਾਂਸੀ ’ਤੇ ਲਟਕਾ ਕੇ ਹੀ ਸੁਲਾਇਆ ਜਾ ਸਕਦਾ ਹੈ। ਪਰ ਉਸਦੀ ਸੋਚ ਨੂੰ ਅਤੇ ਉਸਦੀਆਂ ਦਲੀਲਾਂ ਨੂੰ ਨਹੀਂ। ਉਸਦੀ ਸੋਚ ਅਤੇ ਦਲੀਲਾਂ ਨੂੰ ਮੁੜ ਦੁਬਾਰਾ ਉਸਦੇ ਮੰਨਣ ਵਾਲੇ ਜਿੰਦਾ ਕਰ ਦਿੰਦੇ ਹਨ।ਅਜਿਹੇ ’ਚ ਚੰਗੀ ਤਾਲੀਮ ਹੀ ਉਸਦੀ ਸਫਾਈ ਕਰ ਸਕਦੀ ਹੈ।
ਇਹੀ ਤਾਂ ਫੌਜ਼ ਮੁਖੀ ਦੇ ਕਹਿਣ ਦਾ ਮਤਲਬ ਸੀ।ਇੱਥੋਂ ਦੇਖੀਏ ਤਾਂ ਫੌਜ਼ ਮੁਖੀ ਦੀ ਸੋਚ ਕਿੰਨੀ ਵਿਆਪਕ ਹੈ। ਇਹ ਤਾਂ ਸਿੱਖਿਆ ਅਤੇ ਵਿਵਸਥਾ ਪਰਿਵਰਤਣ ਦੇ ਵੱਲ ਸਾਫ ਇਸ਼ਾਰਾ ਕਰਦੀ ਹੈ।ਜਿੱਥੇ ਅਸ਼ਾਂਤੀ ਹੈ ,ਉਥੇ ਨਾ ਸਿਰਫ ਫੌਜ਼ ਨਾਲ ਨਹੀਂ ਵਿਵਸਥਾ ਪਰਿਵਰਤਣ ਨਾਲ ਹੀ ਸਥਾਈ ਹੱਲ ਨਿੱਕਲੇਗਾ॥ਵਿਵਸਥਾ ਨੂੰ ਬਿਹਤਰ ਮਨੱਖੀ ਅਤੇ ਅਤੇ ਨਿਆਂ ਦੇਣ ਵਾਲੀ ਬਣਾਉਣਾ ਹੋਵੇਗਾ।ਨਾਲ ਹੀ ਉਗਰਵਾਦ ਦੀ ਵਿਚਾਰਧਾਰਾ ਦੀ ਲੜਾਈ ਨੂੰ ਵਿਚਾਰਧਾਰਾ ਲੜਨਾ ਹੋਵੇਗਾ।ਇਹ ਲੜਾਈ ਹਥਿਆਰ ਅਤੇ ਵਿਚਾਰਾਂ ਨਾਲ ਲੜਨੀ ਹੋਵੇਗੀ। ਭਾਵ ਜਿੱਥੇ ਹਿੰਸਾ ਲਾਜਮੀ ਹੈ ,ਉਥੇ ਹਿੰਸਾ ਅਤੇ ਜਿੱਥੇ ਅਹਿੰਸਾ ਦੀ ਲੋੜ ਹੈ ,ਉਥੇ ਅਹਿੰਸਾ ਨਾਲ ਸੰਘਰਸ਼ ਕਰਨਾ ਹੋਵੇਗਾ। ਇਹੀ ਤਾਂ ਗਾਂਧੀ ਦਾ ਰਾਸਤਾ ਹੈ,ਗਾਂਧੀਗਿਰੀ ਹੈ।ਮਨੁੱਖ ਨੂੰ ਸ਼ਾਂਤੀ ਚਾਹੀਦੀ ਹੈ। ਸ਼ਾਂਤੀ ਨੂੰ ਜ਼ੋ ਪ੍ਰਾਪਤ ਹੋ ਚੁੱਕੇ ਹਨ,ਉਹ ਹੀ ਸੰਤ ਹਨ,ਉਹੀ ਬੁੱਧ ਹੈ,ਉਹੀ ਇਸ਼ਵਰ ਹੈ,ਉਹੀ ਪੈਗੰਬਰ ਹੈ।ਇੱਕ ਫੌਜ਼ ਮੁਖੀ ਦੇ ਕਥਨ ਦਾ ਇਹੀ ਤਾਂ ਅਰਥ ਹੈ। ਸਿਰਫ ਗੋਲੀਆਂ ਨਾਲ ਨਾਂ ਤਸਵੀਰ ਅਤੇ ਨਾ ਤਕਦੀਰ ਬਦਲਦੀ ਹੈ।ਸਹੀ ਤਾਲੀਮ ਅਤੇ ਸਹੀ ਗਿਆਨ ਨਾਲ ਹੀ ਤਮਾਮ ਸਮੱਸਿਆਵਾਂ ਦਾ ਹੱਲ ਨਿੱਕਲਦਾ ਹੈ।

WRITTEN BY