Skip to content
Independent perspectives. Global stories.
BREAKING

ਚੋਰੀ ਦੇ ਤੇਲ ਕਾਰਨ ਮੋਟਰ ਵਾਲੇ ਕੋਠੇ ਨੂੰ ਲਗੀ ਅੱਗ

Share this story

ਬਹੁਤੇ ਢਾਬਿਆਂ ਤੇ ਖਾਣੇ ਦੀ ਆੜ ਚ, ਹੁੰਦੀ ਤੇਲ ਦੀ ਚੋਰ ਬਜਾਰੀ

ਮਹਿਲਾਂ ਚੌਕ 19 ਮਈ (ਬੜਿੰਗ)- ਸਥਾਨਕ ਚੌਕ ਤੋਂ ਸੁਨਾਮ ਰੋਡ ਤੇ ਗਰਨਿ ਵਿਊ ਢਾਬੇ ਦੇ ਕਰੇਂਦੇ ਵੱਲੋਂ ਟੈਂਕਰਾਂ ਵਿੱਚੋਂ ਕੱਢੇ ਕੇ ਤੇਲ ਦੀ ਚੋਰ ਬਜਾਰੀ ਕਰਕੇ ਮੋਟਰ ਦੇ ਕੋਠੇ ਵਿੱਚ ਛੁਪਾਏ ਤੇਲ ਨੂੰ ਅਚਾਨਕ ਅੱਗ ਲਗ ਗਈ।ਹਾਈਵੇ ਪਟਰੋਲਿੰਗ ਮਹਿਲਾਂ ਚੌਕ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਬਲਜੀਤ ਸਿੰਘ ਘੁਮਾਣ ਨੂੰ ਕਿਸੇ ਵਿਆਕਤੀ ਦਾ ਫੋਨ ਆਇਆ ਤਾਂ ਉਹਨਾਂ ਹੈਡ ਕਾਂਸਟੇਬਲ ਲਛਮਣ ਸਿੰਘ , ਕਾਂਸਟੇਬਲ ਪ੍ਰਦੀਪ ਸਿੰਘ ਅਤੇ ਹੋਰ ਪੁਲਿਸ ਪਾਰਟੀ ਸਮੇਤ ਪੰਹੁਚ ਕੇ ਜਿਥੇ ਸੁਨਾਮ ਤੋਂ ਫਾਇਰ ਬ੍ਰਿਗੇਡ ਬੁਲਾਅ ਕੇ ਅੱਗ ਤੇ ਕਾਬੂ ਪਾਇਆ।ਉਥੇ ਪੁਲਿਸ ਥਾਣਾ ਛਾਜਲੀ ਅਤੇ ਚੌਕੀ ਮਹਿਲਾਂ ਨੂੰ ਇਸ ਦੀ ਇਤਲਾਹ ਦਿੱਤੀ।ਬਲਜੀਤ ਸਿੰਘ ਨੇ ਦੱਸਿਆ ਕਿ ਢਾਬੇ ਦੇ ਪਿਛਲੇ ਪਾਸੇ ਮੋਟਰ ਵਾਲੇ ਕੋਠੇ ਵਿੱਚ ਚੋਰੀ ਛੁਪਾਏ ਡੀਜਲ ਦਾ ਡਰੰਮ ਅਤੇ ਪਲਾਸਟਿਕ ਦੀਆਂ ਕੇਨੀਆਂ ਵਿੱਚ ਪਟਰੋਲ ਪਿਆ ਹੋਣ ਕਰਕੇ ਅਚਾਨਕ ਕੋਠੇ ਨੂੰ ਅੱਗ ਲਗ ਗਈ ਕਿ ਅੱਗ ਏਨੀ ਭਿਆਨਕ ਸੀ ਕਿ ਨੇੜੇ ਟਰਾਂਸ਼ਫਾਰਮਰ ਦੀ ਕੇਬਲ ਵੀ ਮੱਚ ਗਈ।ਪ੍ਰੰਤੂ ਅੱਗ ਲਗਦੇ ਸਾਰ ਢਾਬੇ ਦਾ ਠੇਕੇਦਾਰ ਪ੍ਰਕਾਸ਼ ਵਾਸੀ ਉਤੱਰ ਪ੍ਰਦੇਸ਼ ਮੌਕੇ ਤੋਂ ਭੱਜ ਗਿਆ ਹਾਜਰ ਲੋਕਾਂ ਦਾ ਕਹਿਣਾ ਸੀ ਕਿ ਬਹੁਤੇ ਢਾਬਿਆਂ ਤੇ ਖਾਣੇ ਦੀ ਆੜ ਚ, ਡੀਜਲ.ਪਟਰੋਲ ਅਤੇ ਹੋਰ ਚੋਰ ਬਜਾਰੀ ਦਾ ਹੀ ਕੰਮ ਹੁੰਦਾ ਹੈ।ਇਸ ਵਿਆਕਤੀ ਦੀ ਚੋਰੀ ਦੀ ਆਦਤ ਕਾਰਨ ਫੱਗੂਵਾਲਾ ਕੈਂਚੀਆਂ ਭੁੱਲਰ ਢਾਬਾ ਭਵਾਨੀਗੜ ਵੀ ਪਿਛਲੇ ਸਮੇਂ ਵਿੱਚ ਅੱਗ ਲਗੀ ਸੀ।ਪ੍ਰੰਤੂ ਅੱਜ ਤੱਕ ਢਾਬੇ ਵਾਲੇ ਤੇ ਪੁਲਿਸ ਨੇ ਕੇਸ ਘੱਟ ਹੀ ਦਰਜ ਕੀਤੇ ਹਨ।

WRITTEN BY