Skip to content
Independent perspectives. Global stories.
BREAKING

ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਦਰਿਆ ਬਿਆਸ ਨਾਲ ਲਗਦੇ ਪਿੰਡਾਂ ਦਾ ਦੌਰਾ

Share this story

ਸੁਲਤਾਨਪੁਰ ਲੋਧੀ, 19 ਮਈ (ਕਪੂਰਥਲਾ)- ਅਗਾਮੀ ਬਰਸਾਤੀ ਸੀਜ਼ਨ ਦੌਰਾਨ ਦਰਿਆ ਵਿਚ ਪਾਣੀ ਦਾ ਪਧਰ ਵਧਣ ਦੇ ਮਦੇਨਜ਼ਰ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਨੇ ਅਜ ਦਰਿਆ ਬਿਆਸ ਨਾਲ ਲਗਦੇ ਹਲਕੇ ਦੇ ਪਿੰਡ ਬਾਊਪੁਰ, ਪਸਨਾ, ਚਕ ਪਤੀ ਅਤੇ ਸਾਂਗਰਾ ਆਦਿ ਦਾ ਦੌਰਾ ਕੀਤਾ। ਇਸ ਦੌਰਾਨ ਉਨਾਂ ਹੜਾਂ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਦਸਿਆ ਕਿ ਬਰਸਾਤੀ ਸੀਜ਼ਨ ਦੌਰਾਨ ਸੰਭਾਵੀ ਹੜਾਂ ਦੇ ਮਦੇਨਜ਼ਰ ਬੰਨ ਨੂੰ ਮਜ਼ਬੂਤ ਕਰਨ, ਨਾਜ਼ੁਕ ਥਾਵਾਂ ਦੀ ਮੁਰੰਮਤ ਅਤੇ ਸਟਡ ਅਤੇ ਨੋਚਾ ਆਦਿ ਲਾਉਣ ਦੀਆਂ ਹਦਾਇਤਾਂ ਪਹਿਲਾਂ ਦੀ ਅਧਿਕਾਰੀਆਂ ਨੂੰ ਜਾਰੀ ਕਰ ਦਿਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿਠਣ ਅਤੇ ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ ਲਈ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ। ਉਨਾਂ ਸਬੰਧਤ ਇਲਾਕਿਆਂ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਰਸਾਤਾਂ ਦੇ ਮੌਸਮ ਦੌਰਾਨ ਉਨਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿਤਾ ਜਾਵੇਗਾ। ਇਸ ਦੌਰਾਨ ਲੋਕਾਂ ਵਲੋਂ ਉਨਾਂ ਨੂੰ ਇਕ ਮੰਗ ਪਤਰ ਵੀ ਦਿਤਾ ਗਿਆ, ਜਿਸ ਵਿਚ ਦਰਿਆ ਬਿਆਸ ਦਾ ਪਾਣੀ ਗੰਧਲਾ ਕਰਨ ਲਈ ਜ਼ਿੰਮੇਵਾਰ ਮਿਲ ਖਿਲਾਫ਼ ਪ੍ਰਦੂਸ਼ਣ ਰੋਕਥਾਮ ਐਕਟ ਤਹਿਤ ਸਖ਼ਤ ਕਾਰਵਾਈ ਕਰਨ ਅਤੇ ਜੀਵਾ ਦੀ ਸੁਰਖਿਆ ਵਾਸਤੇ ਪ੍ਰਬੰਧ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ। ਸ. ਚੀਮਾ ਨੇ ਉਨਾਂ ਨੂੰ ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਉਨਾਂ ਦੇ ਨਾਲ ਸਕਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪਰਵਿੰਦਰ ਸਿੰਘ ਪਪਾ, ਕੁੰਦਨ ਸਿੰਘ ਚਕਾ, ਬਗਾ ਮਿਆਣੀ, ਜਸਵੰਤ ਸੈਕਟਰੀ ਲਖਵਰਿਆ, ਸਰਕਲ ਪ੍ਰਧਾਨ ਜਗਜੀਤ ਸਿੰਘ ਚੰਦੀ, ਪਰਮਜੀਤ ਸਿੰਘ ਪਸਨਾ, ਸ੍ਰੀ ਰਵਿੰਦਰ ਰਵੀ, ਅਮਰਜੀਤ ਸੰਗਾਰਾ, ਸਰਪੰਚ ਗੁਰਮੀਤ ਬਾਊਪੁਰ, ਸਾਬਕਾ ਸਰਪੰਚ ਸਲਵਿੰਦਰ ਸਿੰਘ, ਅਮਰੀਕ ਸਿੰਘ, ਕੁਲਦੀਪ ਬਾਊਪੁਰ, ਲਾਭ ਸਿੰਘ ਨਬੀਪੁਰ, ਗੁਰਦੇਵ ਮਾਹਜੀਤਪੁਰ, ਐਸ. ਐਚ. ਓ ਕਬੀਰਪੁਰ ਜਸਮੇਲ ਚਾਹਲ, ਜੋਬਨ ਹਾਜੀਪੁਰ, ਗੁਰਸਾਹਿਬ ਸਿੰਘ ਪਸਨਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

WRITTEN BY