ਸ਼ਾਹਕੋਟ ਚੋਣ ਵੱਡੇ ਫਰਕ ਨਾਲ ਜਿੱਤਾਂਗੇ : ਮਨਪ੍ਰੀਤ ਬਾਦਲ
ਬਠਿੰਡਾ 19 ਮਈ (ਸੁਖਵਿੰਦਰ ਸਰਾਂ)- ਕਰਨਾਟਕਾ ਵਿਧਾਨ ਸਭਾ ਵਿੱਚ ਹੋਈ ਚੋਣਾਂ ਦੌਰਾਨ ਭਾਜਪਾ ਕੋਲ ਪੂਰਾ ਬਹੁਮਤ ਨਾਹੋਣ ਦੇ ਬਾਵਜੂਦ ਰਾਜਪਾਲ ਦੇ ਜਰੀਏ ਚੋਰ ਮੋਰੀ ਰਾਹੀਂ ਸਤਾ ਵਿੱਚ ਆਉਣ ਦੀ ਬੀਜੇਪੀ ਵੱਲੋਂ ਜੋ ਅਸਫਲ ਕੋਸ਼ਿਸ਼ ਕੀਤੀ ਗਈ ਉਸਨੂੰ ਮਾਨਯੋਗ ਨਿਆਂ ਪਾਲਿਕਾ ਸੁਪਰੀਮ ਕੋਰਟ ਵੱਲੋਂ ਸਮਾਂ ਰਹਿੰਦੇ ਦਿੱਤੇ ਹੁਕਮ ਦੇ ਮੱਦੇਨਜ਼ਰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਯੇਦੂਯੁਰੱਪਾ ਵੱਲੋਂ ਬਹੁਮਤ ਸਾਬਤ ਨਾ ਕਰ ਸਕਣਾ ਅਤੇ ਜੇਡੀਯੂ ਤੇ ਕਾਂਗਰਸਦੀ ਸਾਂਝੀ ਸਰਕਾਰ ਬਨਣ ਦਾ ਰਾਹ ਪੱਧਰਾ ਹੋਣਾ ਜਿੱਥੇ ਲੋਕਤੰਤਰਦੀ ਵੱਡੀ ਜਿੱਤ ਹੈ ਉਥੇ ਹੀ ਭਾਰਤੀ ਜਨਤਾ ਪਾਰਟੀ ਲਈ ਇੱਕ ਵੱਡਾ ਸਬਕ ਹੈ ਜੋ ਧੱਕੇ ਨਾਲਕਰਨਾਟਕਾ ਵਿੱਚ ਸਰਕਾਰ ਬਨਾਉਣਾ ਚਾਹੁੰਦੀ ਸੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਮੀਡੀਆਸਲਾਹਕਾਰ ਚਮਕੌਰ ਸਿੰਘ ਮਾਨਰਾਹੀਂ ਜਾਰੀ ਇੱਕ ਪ੍ਰੈਸਬਿਆਨ ’ਚ ਕੀਤਾ। ਉਹਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਨਾਲ ਨਿਰਪੱਖ ਹੋਈ ਚੋਣ ਵਿੱਚ ਸਹੀ ਫੈਸਲਾ ਹੋਣ ਨਾਲ ਭਾਰਤ ਵਾਸੀਆਂ ਦਾਨਿਆਂ ਪਾਲਿਕਾ ਵਿੱਚ ਭਰੋਸਾ ਵਧਿਆਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸ਼ਾਹਕੋਟਦੀ ਹੋ ਰਹੀ ਉਪ ਚੋਣ ਕਾਂਗਰਸਪਾਰਟੀ ਵੱਡੇ ਫਰਕ ਨਾਲ ਜਿੱਤੇਗੀ ਜੋ ਕਿ 2019 ਵਿੱਚ ਹੋ ਰਹੀਆਂ ਲੋਕਸਭਾਚੋਣਾਂ ਵਿੱਚ ਕਾਂਗਰਸਦੀ ਜਿੱਤ ਦਾ ਮੁੱਢ ਬੰਨੇਗੀ। ਵਰਨਣਯੋਗ ਹੈ ਕਿ ਸ. ਬਾਦਲ ਦੇ ਨਾਲ ਬਠਿੰਡਾ ਸ਼ਹਿਰ ਦੀ ਸਮੁੱਚੀ ਲੀਡਰਸ਼ਿਪਜਿਹਨਾਂ ਵਿੱਚ ਸ. ਜੈਜੀਤ ਸਿੰਘ ਜੋਹਲਸੀਨੀਅਰ ਆਗੂ, ਸ. ਜਗਤਾਰ ਸਿੰਘ ਢਿੱਲੋਂ ਅਤੇ ਜਸਵੀਰ ਢਿੱਲੋਂ (ਦੋਵੇਂ ਓਐਸਡੀ ਵਿੱਤ ਮੰਤਰੀ), ਜਿਲ੍ਹਾ ਪ੍ਰਧਾਨ ਸ਼ਹਿਰੀ ਮੋਹਨ ਲਾਲ ਝੁੰਬਾ, ਕੇਕੇ ਅਗਰਵਾਲ, ਸ਼੍ਰੀ ਅਰੁਣ ਵਧਾਵਨ, ਸ਼੍ਰੀਰਾਜਨ ਗਰਗ ਐਡਵੋਕੇਟ, ਸ਼੍ਰੀਪਵਨਮਾਨੀ, ਟਹਿਲ ਸਿੰਘ ਸੰਧੂ (ਸਾਰੇ ਸੈਕਟਰੀ ਪੀਪੀਸੀਸੀ), ਪਿਰਥੀਪਾਲ ਸਿੰਘ ਜਲਾਲ, ਭੁਪਿੰਦਰ ਸਿੰਘ ਭੁੱਲਰ, ਸੁਰਿੰਦਰ ਗੁਪਤਾ, ਰਜਿੰਦਰਰਾਜੂ ਭੱਠੇ ਵਾਲਾ, ਮੀਡੀਆਸਲਾਹਕਾਰ ਚਮਕੌਰ ਸਿੰਘ ਮਾਨਅਤੇ ਹਰਜੋਤ ਸਿੰਘ ਸਿੱਧੂ, ਯੂਥ ਦੇ ਸ਼ਹਿਰੀ ਪ੍ਰਧਾਨ ਬਲਜੀਤ ਸਿੰਘ, ਐਸਸੀ ਵਿੰਗ ਦੀ ਚੇਅਰਪਰਸਨ ਸ਼੍ਰੀਮਤੀ ਰਜਨੀ ਬਾਲਾ, ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਰਮੇਸ਼ ਰਾਣੀ, ਬਲਾਕ ਪ੍ਰਧਾਨ ਰਤਨ ਰਾਹੀ, ਸੀਨੀਅਰ ਆਗੂ ਅਸ਼ਵਨੀ ਬੰਟੀ ਆਦਿ ਆਗੂਆਂ ਨੇ ਵੱਖ ਵੱਖ ਇਲਾਕਿਆਂ ਵਿੱਚ ਜਾਕੇ ਚੋਣਾਂ ਵਿੱਚ ਮੋਰਚਾ ਸੰਭਾਲ ਲਿਆ ਹੈ।



