ਚੰਡੀਗੜ, ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਦਸਿਆ ਕਿ ਨੀਦਰਲੈਂਡ ਦੇ ਪ੍ਰਧਾਨ ਮੰਤਰੀ 23 ਤੇ 24 ਮਈ ਨੂੰ ਹਰਿਆਣਾ ਦਾ ਦੌਰਾ ਕਰਨਗੇ। ਪ੍ਰਧਾਨ ਮੰਰੀਤ ਦੇ ਦੌਰੇ ਨੂੰ ਲੈ ਕੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਨੇ ਚੰਡੀਗੜ ਵਿਚ ਉਨਾਂ ਨਾਲ ਮੁਲਾਕਤਾ ਕੀਤੀ। ਨੀਦਰਲੈਂਡ ਵਿਚ ਫੂਲਾਂ ਦੀ ਸੱਭ ਤ’ੋ ਵੱਡੀ ਮੰਡੀ ਦ ਰਾਇਲ ਫਲਾਵਰ ਨਾਲ ਮਿਲ ਕੇ ਅਸੀਂ ਗੁਰੂਗ੍ਰਾਮ ਵਿਚ ਫੂਲਾਂ ਦੀ ਮੰਡੀ ਵਿਕਸਿਤ ਕਰਾਂਗੇ। ਇਸ ਦੇ ਨਾਲ ਹੀ ਪੈਰੀ ਅਰਬਨ ਪ੍ਰੈਕਿਟਸ ਵਿਚ ਵੀ ਨੀਦਰਲੈਂਡ ਦਾ ਸਹਿਯ’ੋਗ ਲਿਆ ਜਾਵੇਗਾ। ਉੱਥੇ ਨੀਦਰਲੈਂਡ ਦੀ ਮਦਦ ਨਾਲ ਮਹਾਰਾਧਾ ਪ੍ਰਤਾਪ ਬਾਗਵਾਨੀ ਯੂਨੀਵਰਸਿਟੀ, ਕਰਨਾਲ ਨਾਲ ਵਰਡ ਬੈਂਕ ਦੀ ਮਾਲੀ ਮਦਦ ਨਾਲ ਪ੍ਰਜੈਕਟ ਸ਼ੁਰੂ ਹੋਵੇਗਾ, ਉੱਥੇ ਵੇਸਟ ਮੈਨੇਜਮੈਂਟ ਲਈ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਨਾਲ 20 ਕਰੋੜ ਰੁਪਏ ਦੇ ਪ੍ਰੋਜੈਕਟ ‘ਤੇ ਵੀ ਕੰਮ ਸ਼ੁਰੂ ਹੋਵੇਗਾ।
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਅਨਾਜ ਭੰਡਾਰਣ ਲਈ ਅਰਜਟਿਨਾ ਦੇ ਸਹਿਯੋਗ ਨਾਲ ਸਾਇਲੇਜ ਨਿਰਮਾਣ ਵਿਚ ਅੱਗੇ ਵੱਧਾਉਣ ਦੀ ਗੱਲ ਕਹੀ। ਅਰਜਟਿਨਾ ਵਿਚ ਚੰਗੀ ਗੁਣਵੱਤਾ ਅਤੇ ਸਮੱਰਥਾਂ ਸਟੋਰੇਜ ਬਣਾਏ ਜਾਂਦੇ ਹਨ। ਹਾਲ ਦੀ ਵਿਦੇਸ਼ ਯਾਤਰਾ ਦੌਰਾਨ ਅਰਜਟਿਨਾ ਨੇ ਸਾਇਲੇਜ ਨਿਰਮਾਣ ਵਿਚ ਸਹਿਯੋਗ ਦੇਣ ਦਾ ਸਮੌਝਤਾ ਕੀਤਾ ਹੈ।
ਨੀਦਰਲੈਂਡ ਦੇ ਪ੍ਰਧਾਨ ਮੰਤਰੀ 23 ਤੇ 24 ਮਈ ਨੂੰ ਹਰਿਆਣਾ ਦਾ ਦੌਰਾ ਕਰਨਗੇ – ਖੇਤੀਬਾੜੀ ਮੰਤਰੀ



