ਚੰਡੀਗੜ,ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਹਾਜਿਰੀ ਵਿਚ ਰਾਜ ਸਰਕਾਰ ਨੇ ਲੰਡਨ ਵਿਚ ਵੱਖ-ਵੱਖ ਕੰਪਨੀਆਂ ਨਾਲ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਲਈ 6 ਐਮ.ਓ.ਯੂ. ‘ਤੇ ਹਸਤਾਖਰ ਕੀਤੇ। ਇੰਨਾਂ ਵਿਚ ਸਮਾਰਟ ਟੈਕਨਾਲੋਜੀ ਇੰਫਰਾਸਟ੍ਰਕਚਰ ਦੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਵਿਸ਼ੇਸ਼ ਤੌਰ ‘ਤੇ ਏਅਰਸਪੇਸ ਅਤੇ ਰੱਖਿਆ ਕੰਪਨੀਆਂ, ਟ੍ਰੈਕਿੰਗ ਸਿਸਟਮ ਲਈ ਮਨੁੱਖ ਰਹਿਤ ਹਵਾਈ ਪ੍ਰਣਾਲੀ ਜਾਂ ਡ੍ਰੇਨ, ਤੇਜੀ ਨਾਲ ਚਾਰਜ ਕਰਨ ਵਾਲੇ ਊਰਜਾ ਭੰਡਾਰਣ ਉਪਕਰਣਾਂ ਦਾ ਸਿਰਜਣ, ਨਿਰਮਾਣ ਅਤੇ ਸੇਵਾ ਖੇਤਰ ਅਤੇ ਗੁਗੂਗ੍ਰਾਮ ਵਿਚ ਆਈ.ਓ.ਟੀ. ਨਵਾਚਾਰ ਕੇਂਦਰ ਬਣਾਉਣ ਸਮੇਤ ਅਜਿਹੀ ਪਰਿਯੋਜਨਾਵਾਂ ਵਿਚ ਗਿਆਨ, ਹਾਰਡਵੇਅਰ ਤੇ ਸਾਫਟਵੇਅਰ ਟੂਲ ਪ੍ਰਦਾਨ ਕਰਨਾ ਸ਼ਾਮਿਲ ਹੈ।
ਮੁੱਖ ਮੰਤਰੀ ਮਨੋਹਰ ਲਾਲ, ਜੋ ਇਕ ਉੱਚ ਪੱਧਰੀ ਵਫਦ ਦੀ ਅਗਵਾਈ ਹੇਠ ਯੂ.ਕੇ. ਦੇ ਦੌਰੇ ‘ਤੇ ਹਨ, ਨੇ ਲੰਡਨ ਵਿਚ ਯੂ.ਕੇ. ਇੰਡਿਆ ਬਿਜਨੈਸ ਕਾਊਂਸਿਲ ਵੱਲੋਂ ਨਿਵੇਸ਼ਕਾਂ ਨਾਲ ਆਯੋਜਿਤ ਇੰਟਰਐਕਵਿਟਵ ਸੈਸ਼ਨ ਵਿਚ ਬੋਲਦੇ ਹੋਏ ਜਾਣਕਾਰੀ ਦਿੱਤੀ।



