Skip to content
Independent perspectives. Global stories.
BREAKING

ਮਿਟਾ ਦੇ ਅਪਨੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ

Share this story

ਮਨੁੱਖੀ ਸੁਭਾਅ ਦਾ ਇਕ ਬੁਨਿਆਦੀ ਲੱਛਣ ਹੈ ਪ੍ਰਸੰਸਾ ਦੀ ਤਾਂਘ ਹੈ। ਹਰ ਦਿਲ ਸਫ਼ਲਤਾ ਚਾਹੁੰਦਾ ਹੈ। ਮਨੁੱਖ ਤਮਾਮ ਉਮਰ ਸ਼ੋਹਰਤ, ਦੌਲਤ ਤੇ ਸੱਤਾ ਦੀ ਇੱਛਾ ਲੈ ਕੇ ਯਤਨਸ਼ੀਲ ਰਹਿੰਦਾ ਹੈ। ਉਸ ਦੀ ਕਲਾ, ਉਸ ਦਾ ਸਾਰਾ ਹੁਨਰ, ਸਾਰੀ ਬਹਾਦਰੀ, ਸਾਰੀ ਪੜ੍ਹਾਈ ਲਿਖਾਈ, ਸਾਰੀ ਮਿਹਨਤ ਅਸਲ ਵਿੱਚ ਇੱਕੋ ਨਿਸ਼ਾਨੇ ਨੂੰ ਮੁੱਖ ਰੱਖਕੇ ਕੀਤੀ ਜਾਂਦੀ ਹੈ, ਉਹ ਨਿਸ਼ਾਨਾ ਹੈ ਸਮਾਜ ਵੱਲੋਂ, ਦੁਨੀਆਂ ਵੱਲੋਂ, ਲੋਕਾਂ ਵੱਲੋਂ, ਹੋਰਾਂ ਵੱਲੋਂ ਪ੍ਰਸੰਸਾ ਪ੍ਰਾਪਤ ਕਰਨੀ। ਸੰਸਾਰ ਦਾ ਪ੍ਰਸਿੱਧ ਮਨੋਵਿਗਿਆਨੀ ਵਿਲੀਅਮ ਜੇਮਜ਼ ਠੀਕ ਹੀ ਕਹਿੰਦਾ ਹੈ ਕਿ ਹਰ ਮਨੁੱਖ ਚਾਹੁੰਦਾ ਹੈ ਕਿ ਲੋਕ ਉਸ ਨੂੰ ਪਸੰਦ ਕਰਨ। ਇਕ ਸਰਵੇਖਣ ਦੌਰਾਨ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਯੂਨੀਵਰਸਿਟੀ ਦੇ 90ਫੀਸਦੀ ਨੌਜਵਾਨਾਂ ਨੇ ਕਿਹਾ ਕਿ ਅਸੀਂ ਸ਼ੋਹਰਤ ਚਾਹੁੰਦੇ ਹਾਂ, ਲੋਕਪ੍ਰਿਅਤਾ ਚਾਹੁੰਦੇ ਹਾਂ। ਇਹ ਜਵਾਬ ਬਜ਼ੁਰਗਾਂ ਦਾ ਵੀ ਸੀ। ਸਿਫਤ ਦੀ ਭੁੱਖ ਸਖਸ਼ੀਅਤ ਦਾ ਹਿੱਸਾ ਹੀ ਹੁੰਦੀ ਹੈ। ਸਫਲ ਜ਼ਿੰਦਗੀ ਲਈ ਇਸ ਰਾਜ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਿਫਤ ਪ੍ਰਸੰਸਾ, ਵਡਿਆਈ, ਹਰਮਨ ਪਿਆਰਤਾ, ਲੋਕਪ੍ਰਿਯਤਾ ਅਤੇ ਹਰਦਿਲ ਅਜੀਜ਼ ਨੂੰ ਪ੍ਰਾਪਤ ਕਰਨਾ ਇਕ ਕਲਾ ਹੈ। ਕਰੋਗੇ, ਓਨੇ ਹੀ ਤੁਹਾਡੇ ਦੋਸਤ ਵਧਣਗੇ।
ਸਿਆਸੀ ਲੋਕ ਇਹ ਗਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਲੋਕਾਂ ਦਾ ਚਹੇਤਾ ਲੀਡਰ ਉਹੀ ਬਣੇਗਾ ਜੋ ਲੋਕਾਂ ਦੇ ਦੁਖ ੁਸੱਖ ਵਿੱਚ ਖੜ੍ਹਦਾ ਹੈ। ਯਾਦ ਰੱਖੋ ਲੋਕਾਂ ਦੀ ਖੁਸ਼ੀ ਵਿੱਚ ਸ਼ਾਮਲ ਹੋ ਕੇ ਖੁਸ਼ੀ ਮਨਾਓ ਅਤੇ ਉਨ੍ਹਾਂ ਦੇ ਗਮ ਵਿੱਚ ਸ਼ਾਮਿਲ ਹੋ ਕੇ ਦੁੱਖ ਵੰਡਾਓ। ਦੋਸਤਾਂ, ਮਿਤਰਾਂ, ਰਿਸ਼ਤੇਦਾਰਾਂ ਦੇ ਹਰ ਦੁਖ ਸੁਖ ਵਿੱਚ ਸਾਥ ਦੇਣ ਵਾਲਾ ਲੋਕਾਂ ਦਾ ਚਹੇਤਾ ਬਣੇਗਾ।
ਕੀ ਅਮੀਰ ਆਦਮੀ ਹਰਮਨ ਪਿਆਰਾ ਹੁੰਦਾ ਹੈ। ਬਿਲਕੁਲ ਨਹੀਂ, ਜਿਵੇਂ ਕਿ ਮੈਂ ਹੁਣ ਤੁਹਾਨੂੰ ਦਸਕੇ ਹਟਿਆ ਹਾਂ ਕਿ ਲੋਕਾਂ ਦਾ ਦਿਲ ਜਿੱਤਣ ਲਈ ਧਨ ਨਹੀਂ ਹੋਰ ਗੁਣਾਂ ਦੀ ਲੋੜ ਹੁੰਦੀ ਹੈ। ਪਟਿਆਲਾ ਸ਼ਹਿਰ ਦੇ ‘ਬੀਰ ਜੀ’ ਵਾਂਗ ਹਰ ਕਿਸੇ ਦੇ ਦੁਖ ਵਿੱਚ ਸ਼ਰੀਕ ਹੋਣ ਵਾਲੇ ਬੰਦੇ ਨੂੰ ਲੋਕ ਪਿਆਰ ਅਤੇ ਸਤਿਕਾਰ ਦਿੰਦੇ ਹਨ। ਮੇਰੇ ਇਕ ਕਰੀਬੀ ਰਿਸ਼ਤੇਦਾਰ ਮੇਰੇ ਸਹੁਰਾ ਸਾਹਿਬ ਦੀ ਅੰਤਮ ਅਰਦਾਸ ਸ਼ਾਮਲ ਨਹੀਂ ਹੋਇਆ ਅਤੇ ਨਾ ਹੀ ਅਫਸੋਸ ਪ੍ਰਗਟ ਕੀਤਾ। ਮੇਰੀ ਪਤਨੀ ਹਾਲੇ ਤਕ ਉਸ ਨੂੰ ਮਾਫ ਨਹੀਂ ਕੀਤਾ ਇਸੇ ਤਰ੍ਹਾਂ ਇਕ ਹੋਰ ਕਰੀਬੀ ਦੇ ਘਰ ਬੱਚੇ ਨੇ ਜਨਮ ਲਿਆ ਅਤੇ ਉਸ ਦੇ ਇਕ ਰਿਸ਼ਤੇਦਾਰ ਨੇ ਉਸ ਨੂੰ ਮੁਬਾਰਕਬਾਦ ਨਹੀਂ ਦਿੱਤੀ ਅਤੇ ਨਤੀਜੇ ਵਜੋਂ ਉਨ੍ਹਾਂ ਦਾ ਰਿਸ਼ਤਾ ਹੀ ਖਤਮ ਹੋ ਗਿਆ। ਸੂਤਰ ਹੈ ਕਿ ਕਦੇ ਵੀ ਦੁੱਖ-ਸੁੱਖ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਖੁੰਝਾਉ। ਸਮਾਜ ਵਿੱਚ ਹਰਮਨ ਪਿਆਰਾ ਹੋਣ ਲਈ ਛੋਟੀਆਂ ਗੱਲਾਂ ਵੱਡੇ ਅਰਥ ਰੱਖਦੀਆਂ ਹਨ। ਮੁਸਕਰਾਓ, ਮੁਸਕਰਾਉਣ ਲਈ ਤੁਹਾਨੂੰ ਕੋਈ ਖਰਚ ਨਹੀਂ ਕਰਨਾ ਪੈਂਦਾ। ਮੁਸਕਰਾ ਕੇ ਮਿਲਣਾ ਦਿਲ ਦੇ ਰਾਹ ਦਾ ਬੂਹਾ ਹੈ, ਮਹਿੰਗੇ ਭਾਵੇਂ ਨਾ ਪਰ ਸਾਫ-ਸੁਥਰੇ ਬਸਤਰ ਪਹਿਨੋ, ਇਸ਼ਨਾਨ ਕਰਕੇ ਚੰਗੇ ਬਣਕੇ ਰਹਿਣਾ ਤੁਹਾਡੀ ਸਖਸ਼ੀਅਤ ਨੂੰ ਸੋਹਣਾ ਬਣਾਉਂਦਾ ਹੈ। ਸੁੰਦਰ ਦਿਸਣਾ ਤੁਹਾਡੀ ਸਮਾਜਿਕ ਖਿੱਚ ਪਾਉਂਦੀ ਹੈ। ਅਜਿਹੀ ਸਖਸੀਅਤ ਨੂੰ ਹਰ ਕੋਈ ਪਸੰਦ ਕਰਦਾ ਹੈ। ਆਸ ਹੈ ਤੁਹਾਡੀ ਸ਼ਮੂਲੀਅਤ ਵੀ ਅਜਿਹੀਆਂ ਸਖਸ਼ੀਅਤਾਂ ਵਿੱਚ ਹੁੰਦੀ ਹੋਵੇਗੀ, ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਹਨ।

WRITTEN BY