ਮਮਦੋਟ, 7 ਮਈ (ਲਛਮਣ ਸਿੰਘ ਸੰਧੂ)- ਸ. ਹਰਪ੍ਰੀਤ ਸਿੰਘ ਸਿਧੂ ਆਈ.ਪੀ.ਐਸ.ਵਧੀਕ ਡਾਇਰੈਕਟਰ ਜਨਰਲ ਪੁਲਿਸ, ਐਸ.ਟੀ.ਐਫ. ਪੰਜਾਬ ਵਲੋਂ ਸੂਬੇ ਵਿਚੋ ਨਸ਼ਿਆਂ ਦੇ ਕਾਰੋਬਾਰ ਨੂੰ ਬੰਦ ਕਰਨ ਸਬੰਧੀ ਉਸ ਵਕਤ ਭਾਰੀ ਬਲ ਮਿਲਿਆ ਜਦੋ ਸ੍ਰੀ ਆਰ. ਕੇ. ਜੈਸਵਾਲ ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ, ਐਸ.ਟੀ.ਐਫ. ਬਾਰਡਰ ਜੋਨ ਦੇ ਦਿਸ਼ਾ ਨਿਰਦੇਸ਼ਾ ਅਧੀਨ ਸ੍ਰੀ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਰਨ ਪੁਲਿਸ ਬਾਰਡਰ ਰੇਂਜ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਐਸ.ਟੀ.ਐਫ. ਦੀ ਟੀਮ ਵਲੋ ਚੌਕੀ ਦੋਨਾ ਤੈਲੂ ਮਲ ਤੋ ਹਿੰਦ-ਪਾਕਿ ਬਾਰਡਰ ਤੇ ਲਗੀ ਕੰਡਿਆਲੀ ਤਾਰ ਤੇ ਗੇਟ ਨੰਬਰ 195 ਤੋ ਪਾਰ ਸਰਚ ਦੌਰਾਨ 8 ਪੈਕਟ ਹੈਰੋਇੰਨ ਵਜਨੀ 5 ਕਿਲੋ 315 ਗ੍ਰਾਮ ਅਤੇ ਇਕ ਪੈਕਟ ਅਫੀਮ ਵਜਨ 45 ਗ੍ਰਾਮ ਬਰਾਮਦ ਹੋਈ । ਇਸ ਸਬੰਧੀ ਥਾਣਾ ਮਮਦੋਟ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸ੍ਰੀ ਰਛਪਾਲ ਸਿੰਘ ਸਹਾਇਤ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਜਂ ਅੰਮ੍ਰਿਤਸਰ ਨੇ ਦਸਿਆ ਕਿ 6 ਮਈ 2018 ਨੂੰ ਇਸ ਖੇਪ ਸਬੰਧੀ ਗੁਪਤ ਸੂਚਨਾਂ ਮਿਲੀ ਸੀ ਕਿ ਰਜਨੀ ਉਰਫ ਰੀਨਾ ਪੁਤਰੀ ਪਿਆਰਾ ਸਿੰਘ ਕੌਮ ਕੰਬੋਜ ਵਾਸੀ ਮਾਛੀਵਾੜਾ ਥਾਣਾ ਸਦਰ ਫਿਰੋਜਪੁਰ ਆਪਣੇ ਹੋਰ ਸਾਥੀਆਂ ਨਾਲ ਰਲ ਕੇ ਪਾਕਿਸਤਾਨ ਤੋ ਹੈਰੋਇਨ ਲਿਆ ਕੇ ਸਮਗਲਿੰਗ ਦਾ ਧੰਦਾ ਕਰਦੀ ਹੈ ਅਤੇ ਇਸ ਰਜਨੀ ਉਰਫ ਰੀਨਾ ਦੇ ਪਾਰਤ ਪਾਕਿਸਤਾਨ ਸੀਮਾ ਕੰਡਿਆਲੀ ਤਾਰ ਤੋ ਪਾਰ ਖੇਤ ਹਨ ਅਤੇ ਹੁਣ ਇਸ ਨੇ ਆਪਣੇ ਖੇਤਾ ਵਿਚ ਪਾਕਿਸਤਾਨੀ ਸਮਗਲਰਾ ਨਾਲ ਤਾਲਮੇਲ ਕਰਕੇ ਹੈਰੋਇੰਨ ਦੀ ਖੇਪ ਲੁਕਾ ਰਖੀ ਹੈ । ਦਸੀ ਹੋਈ ਜਗ੍ਹਾਂ ਤੇ ਛਾਪਾਮਾਰੀ ਕੀਤੀ ਜਾਵੇ ਤਾਂ ਹੈਰੋਇੰਨ ਬਰਾਮਦ ਹੋ ਸਕਦੀ ਹੈ । ਤਾਂ ਕ੍ਰਿਪਾਲ ਸਿੰਘ ਉਪ ਕਪਤਾਨ ਪੁਲਿਸ ਤਰਨਤਾਰਨ ਦੀ ਸੁਪਰਵੀਜਨ ਹੇਠ ਐਸ.ਆਈ. ਸ਼ਿੰਦਰ ਸਿੰਘ ਐਸ.ਟੀ.ਐਫ. ਵਲੋ ਖੂਫੀਆ ਇਤਲਾਹ ਤੇ ਜਦੋ ਛਾਪਾਮਾਰੀ ਕੀਤੀ ਗਈ ਤਾਂ ਉਕਤ ਰਜਨੀ ਉਰਫ ਰੀਨਾਂ ਦੇ ਖੇਤਾ ਵਿਚ ਦਬੀ ਹੋਈ 8 ਪੈਕਟ ਹੈਰੋਇੰਨ ਵਜਨੀ 5 ਕਿਲੋ 315 ਗ੍ਰਾਮ , ਇਕ ਪੈਕਟ ਅਫੀਮ ਵਜਨੀ 45 ਗ੍ਰਾਮ ਬਰਾਮਦ ਹੋਏ । ਇਸ ਸਬੰਧੀ ਥਾਣਾ ਮਮਦੋਟ ਵਿਖੇ ਮੁਕਦਮਾ ਨੰਬਰ 49 ਮਿਤੀ: 06-05-2018 ਜੁਰਮ 21,23,29/61/8/5 ਐਨ.ਡੀ.ਪੀ.ਐਸ. ਦਰਜ਼ ਕੀਤਾ ਗਿਆ ਹੈ। ਇਸ ਸਬੰਧੀ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਰਨਲ ਨੇ ਦਸਿਆ ਕਿ ਉਕਤ ਰਜਨੀ ਉਰਫ ਰੀਨਾ ਅਜੇ ਤਕ ਨਹੀ ਮਿਲੀ ।ਇਸ ਮੌਕੇ ਤੇ ਐਸ.ਐਚ.ਓ ਮਮਦੋਟ ਰਛਪਾਲ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।