ਨਵੀਂ ਦਿੱਲੀ, 7 ਮਈ (ਪੰਜਾਬ ਟਾਇਮਜ਼ ਬਿਊਰੋ)- ਸਾਬਕਾ ਮੰਤਰੀ ਮਨਮੋਹਨ ਸਿੰਘ ਨੇ ਬੰਗਲੁਰੂ ‘ਚ ਪ੍ਰੈਸ ਕਾਨਫਰੰਸ ਦੌਰਾਨ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡਾ ਦੇਸ਼ ਇਸ ਸਮੇਂ ਕਾਫੀ ਮੁਸ਼ਕਿਲ ਦੌਰ ‘ਚ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ. ਜੇ. ਪੀ. ਦੀ ਨੀਤੀ ਦਾ ਅਸਰ ਆਮ ਲੋਕਾਂ ‘ਤੇ ਪਿਆ ਹੈ, ਅਜ ਦੇਸ਼ ‘ਚ ਪੈਟਰੋਲ ਦੀਆਂ ਕੀਮਤਾਂ ਵਧ ਗਈਆਂ ਹਨ। ਦੁਨੀਆ ‘ਚ ਪੈਟਰੋਲ-ਡੀਜਲ ਦੀਆਂ ਕੀਮਤਾਂ ਕਾਫੀ ਘਟ ਹਨ ਪਰ ਦੇਸ਼ ‘ਚ ਕੀਮਤ ਜ਼ਿਆਦਾ ਹੈ। ਸਾਬਕਾ ਪੀ. ਐਮ. ਨੇ ਕਿਹਾ ਕਿ ਕੇਂਦਰ ਨੇ ਆਮ ਆਦਮੀ ‘ਤੇ ਲਗਾਤਾਰ ਟੈਕਸ ਦਾ ਬੋਝ ਪਾਇਆ ਹੈ।ਮਨਮੋਹਨ ਸਿੰਘ ਨੇ ਜੀ. ਐਸ. ਟੀ. ‘ਤੇ ਬੋਲਦੇ ਹੋਏ ਕਿਹਾ ਕਿ ਇਸ ਨਾਲ ਛੋਟੇ ਵਿਪਾਰੀਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਜੀ. ਐਸ. ਟੀ. ਨੂੰ ਲਾਗੂ ਕਰਨ ‘ਚ ਜਲਦਬਾਜੀ ਕੀਤੀ ਗਈ। ਉਨ੍ਹਾਂ ਕਿਹਾ ਕਿ ਬੀ. ਜੇ. ਪੀ. ਦੀ ਨੀਤੀ ਦਾ ਅਸਰ ਆਮ ਲੋਕਾਂ ‘ਤੇ ਪਿਆ ਹੈ।ਮਨਮੋਹਨ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਰਾਜ ‘ਚ ਦੇਸ਼ ਦੀ ਜੀ. ਡੀ. ਪੀ. ਯੂ. ਪੀ. ਏ. ਦੇ ਰਾਜ ਦੀ ਅਧੀ ਰਹਿ ਗਈ ਹੈ।