ਫ਼ਰਦਾਂ ਲੈਣ ਲਈ ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਵਿੱਰੁਧ ਕੀਤੀ ਨਾਅਰੇਬਾਜ਼ੀ
ਮੋਰਿੰਡਾ, 7 ਮਈ (ਹਰਜਿੰਦਰ ਸਿੰਘ ਛਿੱਬਰ)- ਆਮ ਲੋਕਾਂ ਦੀ ਸੁਵਿਧਾ ਲਈ ਬਣੇ ਕੇਂਦਰ ਕਿਸਾਨਾ ਲਈ ਦੁਵਿਧਾ ਦਾ ਕਾਰਨ ਬਣੇ ਹੋਏ ਹਨ। ਕਿਸਾਨਾਂ ਨੂੰ ਜ਼ਮੀਨ ਦੀ ਫਰਦ ਲੈਣ ਲਈ ਵੱਡੀਆਂ ਲਾਇਨਾਂ ’ਚ ਖੜ੍ਹਨ ਕਾਰਨ ਵੱਡੀ ਦਿੱਕਤ ਪੇਸ਼ ਆ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਮੋਰਿੰਡਾ ਦੇ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਅਪਰੇਟਿਵ ਸਹਿਕਾਰੀ ਬੈਕਾਂ ਤੋਂ ਫ਼ਸਲੀ ਕਰਜ਼ੇ (ਐਮ.ਸੀ.ਐਲ) ਲੈਣ ਵਾਲੇ ਕਿਸਾਨਾਂ ਨੂੰ ਸਰਕਾਰ ਦੇ ਨਾਦਰਸ਼ਾਹੀ ਫ਼ੁਰਮਾਨ ਕਾਰਨ ਖ਼ੱਜਲ ਖ਼ੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਬੈਂਕਾਂ ਵੱਲੋਂ ਹੱਦ ਕਰਜੇ (ਐਮ.ਸੀ.ਐਲ) ਲੈਣ ਲਈ ਨਵੀਆਂ ਫ਼ਰਦਾਂ ਲੈ ਕੇ ਆਉਣ ਦਾ ਹੁਕਮ ਲਗਾਏ ਗਏ ਹਨ। ਜਿਸ ਕਾਰਨ ਸਥਾਨਕ ਤਹਿਸੀਲ ਕੰਪਲੈਕਸ ’ਚ ਬਣੇ ਸੁਵਿਧਾ ਫ਼ਰਦ ਕੇਂਦਰ ’ਚ ਕਿਸਾਨਾਂ ਦੀਆਂ ¦ਮੀਆਂ ¦ਮੀਆਂ ਲਾਇਨਾ ਲੱਗ ਰਹੀਆਂ ਹਨ। ਕਿਸਾਨ ਆਗੂ ਨੇ ਕਿਹਾ ਕਿ ਤਹਿਸੀਲ ਕੰਪਲੈਕਸ ’ਚ ਪੀਣ ਵਾਲੇ ਪਾਣੀ, ਪੱਖੇ ਜਾਂ ਬੈਠਣ ਲਈ ਢੁੱਕਵੀਂ ਥਾਂ ਦਾ ਪ੍ਰਬੰਧ ਵੀ ਨਹੀਂ ਹੈ। ਇਸ ਮੌਕੇ ਕਿਸਾਨਾਂ ਵੱਲੋ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਇਸ ਮੋਕੇ ਸੰਤੋਖ ਸਿੰਘ ਕਲਹੇੜੀ, ਹਰਚੰਦ ਸਿੰਘ ਰਤਨਗੜ੍ਹ, ਭੁਪਿੰਦਰ ਸਿੰਘ ਮੁੰਡੀਆਂ, ਕਰਨੈਲ ਸਿੰਘ ਡੂਮਛੇੜੀ, ਜਸਪਾਲ ਸਿੰਘ ਭਾਗੋਵਾਲ, ਹਰਬੰਸ ਸਿੰਘ ਸੰਗਤਪੁਰਾ, ਅਜਾਇਬ ਸਿੰਘ ਕਕਰਾਲੀ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਮੜੋਲੀ, ਜਗੀਰ ਸਿੰਘ ਮੰਡਾਂ,ਅਮਰੀਕ ਸਿੰਘ ਸਮਾਣਾ, ਰਾਮ ਆਸਰਾ ਬਡਵਾਲੀ, ਹਰਜਿੰਦਰ ਸਿੰਘ ਮੋਰਿੰਡਾ, ਬਲਬੀਰ ਸਿੰਘ ਮੜੋਲੀ, ਕੁਲਵਿੰਦਰ ਸਿੰਘ ਬਰਸਾਲਪੁਰ, ਕਰਮਜੀਤ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਚਲਾਕੀ,ਨੰਬਰਦਾਰ ਰਣਧੀਰ ਸਿੰਘ ਮਾਜਰੀ,ਸਰਪੰਚ ਗੁਰਪ੍ਰੀਤ ਸਿੰਘ ਢੰਗਰਾਲੀ ਆਦਿ ਕਿਸਾਨਾ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪਹਿਲਾਂਤੋ ਚਲ ਰਹੀ ਸਕੀਮ ’ਤੇ ਹੀ (ਐਮ.ਸੀ.ਐਲ) ਹੱਦ ਕਰਜ਼ੇ ਦਿੱਤੇ ਜਾਣ ਤਾਂ ਜੋ ਕਿਸਾਨਾਂ ਨੂੰ ਖੱਜਲ ਖੁਆਰੀ ਨਾ ਝੱਲਣੀ ਪਵੇ।