June 3, 2026 4:51 am

ਨਰੂਲਾ ਬਣੇ ਇੰਟਕ ਪੰਜਾਬ ਯੂਥ ਵਿੰਗ ਦੇ ਪ੍ਰਧਾਨ

ਅੰਮ੍ਰਿਤਸਰ, 7 ਮਈ (ਦਵਾਰਕਾ ਨਾਥ ਰਾਣਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਕਵਲਜੀਤ ਸਿੰਘ ਨਰੂਲਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਕਾਂਗਰਸ ਹਾਈਕਮਾਂਡ ਦੀ ਸਿਫਾਰਿਸ਼ ਤੇ ਮਜ਼ਦੁਰਾਂ ਅਤੇ ਮੁਲਜਮਾਂ ਦੀ ਸੱਬ ਤੋ ਵੱਡੀ ਜੱਥੇਬੰਦੀ ਇੰਡੀਅਨ ਨੈਸ਼ਨਲ ਟਰੇਡ ਯੂਨਿਅਨ ਕਾਂਗ੍ਰੇਸ (ਇੰਟਕ) ਦੇ ਕੋਮੀ ਆਗੂਆਂ ਨੇ ਯੂਥ ਵਿੰਗ ਪੰਜਾਬ (ਇੰਟਕ) ਦਾ ਪ੍ਰਧਾਨ ਨਿਯੂਕਿਤ ਕੀਤਾ ਹੈ। ਇੰਡੀਅਨ ਨੈਸ਼ਨਲ ਟਰੇਡ ਯੂਨਿਅਨ ਕਾਂਗ੍ਰੇਸ ਯੂਥ ਵਿੰਗ (ਇੰਟਕ) ਦੇ ਕੌਮੀ ਪ੍ਰਧਾਨ ਵਰਿੰਦਰ ਫੁਲ ਨੇ ਕਵਲਜੀਤ ਸਿੰਘ ਨਰੂਲਾ ਨੂੰ ਯੂਥ ਵਿੰਗ ਪੰਜਾਬ (ਇੰਟਕ) ਦਾ ਪ੍ਰਧਾਨ ਨਿਯੁਕਤ ਕਰਦੇ ਹੋਏ ਨਿਯੁਕਤੀ ਪੱਤਰ ਦਿੱਤਾ। ਇਸ ਮੋਕੇ ਤਂੇ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ ਇੰਟਕ ਦੇ ਕੌਮੀ ਪ੍ਰਧਾਨ ਸ਼ੁੰਦਰਿਆਲ ਨੇ ਕਿਹਾ ਕਿ ਪਾਰਟੀ ਅਤੇ ਜਿੰਦਗੀ ਵਿੱਚ ਉਹ ਹੀ ਇੰਨਸਾਨ ਕਾਮਯਾਬ ਹੁੰਦੇ ਹਨ ਜੋ ਮੰਜਿਲ ਨੂੰ ਪਾਉਣ ਦਾ ਜਨੂੰਨ ਰਖਦੇ ਹਨ ਅਤੇ ਮੈਂ ਇਹੋ ਜਜਬਾ ਇਸ ਨੋਜਵਾਨ ਕਵਲਜੀਤ ਸਿੰਘ ਨਰੂਲਾ ਵਿੱਚ ਦੇਖ ਰਿਹਾ ਹਾਂ। ਇਸ ਮੋਕੇ ਤੇ ਇੰਡੀਅਨ ਨੈਸ਼ਨਲ ਟਰੇਡ ਯੂਨਿਅਨ ਕਾਂਗ੍ਰੇਸ ਯੂਥ ਵਿੰਗ (ਇੰਟਕ) ਦੇ ਕੌਮੀ ਪ੍ਰਧਾਨ ਵਰਿੰਦਰ ਫੁਲ ਨੇ ਕਿਹਾ ਕਿ ਕਵਲਜੀਤ ਸਿੰਘ ਨਰੂਲਾ ਪਾਰਟੀ ਦੇ ਪ੍ਰਤਿ ਵਫਾਦਾਰੀ ਅਤੇ ਉਨ੍ਹਾਂ ਦੇ ਕੀਤੇ ਕੰਮ ਨੂੰ ਦੇਖਦੇ ਹੋਏ ਇਹ ਅਹਿਮ ਜਿੰਮੇਦਾਰੀ ਦਿੱਤੀ ਗਈ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਪੰਜਾਬ ਦੇ ਸਮੁੱਚੇ ਮੁਲਜਮਾ ਅਤੇ ਕਾਮਿਆ ਦੇ ਹੱਕਾਂ ਦੀ ਲੜ੍ਹਾਈ ਪੁਰੀ ਇਮਾਨਦਾਰੀ ਦੇ ਨਾਲ ਲੜ੍ਹਣਗੇ। ਇਸ ਮੌਕੇ ’ਤੇ ਨਵ ਨਿਯੁਕਿਤ ਪੰਜਾਬ ਪ੍ਰਧਾਨ ਕਵਲਜੀਤ ਸਿੰਘ ਨਰੂਲਾ ਨੇ ਪਾਰਟੀ ਅਤੇ ਅਪਨੇ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦੁਆਇਆ ਕਿ 2019 ਦੀ ਚੌਂਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਲਈ ਇੰਟਕ ਇੰਕ ਅਹਿਮ ਰੋਲ ਅਦਾ ਕਰੇਗੀ। ਇਸ ਮੋਕੇ ਤੇ ਇੰਟਕ ਦੇ ਕੌਮੀ ਪ੍ਰਧਾਨ ਸ਼ੁੰਦਰਿਆਲ, ਇੰਡੀਅਨ ਨੈਸ਼ਨਲ ਟਰੇਡ ਯੂਨਿਅਨ ਕਾਂਗ੍ਰੇਸ ਯੂਥ ਵਿੰਗ (ਇੰਟਕ) ਦੇ ਕੌਮੀ ਪ੍ਰਧਾਨ ਵਰਿੰਦਰ ਫੁਲ ਤੋਂ ਇਲਾਵਾ ਕੌਮੀ ਜਨਰਲ ਸਕੱਤਰ ਕੁੰਵਰ ਉਕਾਂਰ ਸਿੰਘ ਨਰੂਲਾ, ਹਰਿਆਣਾ ਦੇ ਪ੍ਰਧਾਨ ਉਮਰਾੳ ਸਿੰਘ ਛੀਨਾ, ਰੁਪਿੰਦਰ ਸਿੰਘ ਨਰੂਲਾ,ਅਮਿਤ ਪੁਨਿਆ,ਪ੍ਰਦੀਪ ਅਗਰਵਾਲ,ਰਿਸ਼ੀਕੇਸ ਵਰਮਾ,ਅਨਿਲ ਵਰਮਾ, ਕੁਲਵਿੰਦਰ ਸਿੰਘ, ਬੋਬੀ ਗੁਲਾਟੀ ਆਦਿ ਹਾਜ਼ਰ ਸਨ।

Send this to a friend