June 3, 2026 8:50 pm

ਬਿਜਲੀ ਮੰਤਰੀ ਪੰਜਾਬ ਨੇ ਔਰਤਾਂ ਦੁਆਰਾ ਚਲਾਏ ਜਾ ਰਹੇ ਸਵੈ-ਮਦਦ ਸਮੂਹਾਂ ਦੀ ਕੀਤੀ ਸ਼ਲਾਘਾ

ਬਠਿੰਡਾ, 5 ਮਈ (ਨਰਿੰਦਰ ਪੁਰੀ)- ਅਜ ਆਜੀਵਿਕਾ ਅਤੇ ਕੌਸ਼ਲ ਵਿਕਾਸ ਦਿਵਸ ਬੀਬੀ ਪਾਰੋ ਮੰਦਰ, ਫੂਲ ਵਿਖੇ ਮਨਾਇਆ ਗਿਆ ਜਿਥੇ ਬਿਜਲੀ ਮੰਤਰੀ ਪੰਜਾਬ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਸਵੈ-ਮਦਦ ਸਮੂਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਿਸ਼ਨ ਤਹਿਤ ਚਲਾਏ ਜਾ ਰਹੇ ਪ੍ਰੋਗਰਾਮਾਂ ਨੇ ਨਾ ਸਿਰਫ਼ ਔਰਤਾਂ ਨੂੰ ਵਧੇਰੇ ਆਤਮ ਵਿਸ਼ਵਾਸ਼ ਦਿਤਾ ਹੈ ਬਲਕਿ ਉਨ•ਾਂ ਨੂੰ ਆਤਮ ਨਿਰਭਰ ਬਨਾਉਣ ‘ਚ ਵੀ ਸਹਾਈ ਰਿਹਾ ਹੈ।ਸ਼੍ਰੀ ਕਾਂਗੜ ਨੇ ਦਸਿਆ ਕਿ ਪੰਜਾਬ ਰਾਜ ਵਿਚ ਇਹ ਪ੍ਰੋਗਰਾਮ ਸਟੇਟ ਰੂਰਲ ਲਾਈਵਲੀਹੁਡ ਮਿਸ਼ਨ ਅਧੀਨ ਚਲਦੇ 37 ਬਲਾਕਾਂ ਵਿਚ ਕੀਤਾ ਜਾ ਰਿਹਾ ਹੈ।ਜ਼ਿਲ੍ਹਾ ਬਠਿੰਡਾ ਵਿਚ ਇਹ ਪ੍ਰੋਗਰਾਮ ਬਲਾਕ ਫੂਲ, ਭਗਤਾ ਭਾਈਕਾ ਅਤੇ ਸੰਗਤ ਵਿਚ ਚਲ ਰਿਹਾ ਹੈ।ਸਾਲ 2018-19 ਵਿਚ ਬਲਾਕ ਰਾਮਪੁਰਾ ਨੂੰ ਇਸ ਪ੍ਰੋਗਰਾਮ ਅਧੀਨ ਚੁਣਿਆ ਗਿਆ ਹੈ। ਹੁਣ ਤਕ ਬਲਾਕ ਫੂਲ ਵਿਚ ਪੇਂਡੂ ਗਰੀਬ ਔਰਤਾਂ ਦੇ ਕੁਲ 129 ਸਵੈ-ਸਹਾਇਤਾ ਸਮੂਹ ਬਣਾਏ ਜਾ ਚੁਕੇ ਹਨ। ਇਨ•ਾਂ ਦੇ 9 ਪੇਂਡੂ ਸੰਗਠਨ ਹਨ ਅਤੇ ਇਕ ਬਲਾਕ ਪਧਰੀ ਫੈਡਰੇਸ਼ਨ ਹੋਂਦ ਵਿਚ ਲਿਆਂਦੀ ਜਾ ਚੁਕੀ ਹੈ। ਕੁਲ 1419 ਪਰਿਵਾਰਾਂ ਨੂੰ ਇਨ•ਾਂ ਸੰਗਠਨਾਂ ਰਾਹੀਂ ਲਾਮਬੰਦ ਕੀਤਾ ਜਾ ਚੁਕਿਆ ਹੈ। ਹੁਣ ਤਕ ਕੁਲ 97 ਸਵੈ-ਸਹਾਇਤਾ ਸਮੂਹ ਨੂੰ 11.95 ਲਖ ਰੁਪਏ ਰਿਵਾਲਵਿੰਗ ਫੰਡ, 54 ਸਵੈ ਸਹਾਇਤਾ ਸਮੂਹਾਂ ਨੂੰ 21.60 ਲਖ ਰੁਪਏ ਕਮਿਊਨਿਟੀ ਇਨਵੈਸਟਮੈਂਟ ਫੰਡ ਅਤੇ ਬੈਂਕਾਂ ਤੋਂ ਘਟ ਵਿਆਜ ‘ਤੇ 24 ਗਰੁਪਾਂ ਨੂੰ 12 ਲਖ ਰੁਪਏ ਦੀਆਂ ਕੈਸ਼ ਕਰੈਡਿਟ ਲਿਮਟਾਂ ਬਣਾਈਆਂ ਗਈਆਂ ਹਨ। ਇਨ•ਾਂ ਔਰਤਾਂ ਨੂੰ ਵਖ-ਵਖ ਕਿਤਿਆਂ ਲਈ ਸਿਲਾਈ, ਕਢਾਈ, ਸਰਫ਼ ਅਤੇ ਫ਼ਿਨਾਇਲ ਬਨਾਉਣਾ, ਬਿਊਟੀ ਪਾਰਲਰ ਅਤੇ ਡੈਅਰੀ ਆਦਿ ਦੀ ਟ੍ਰੇਨਿੰਗ ਵੀ ਦਿਤੀ ਜਾ ਚੁਕੀ ਹੈ। ਇਸ ਸਕੀਮ ਦਾ ਮਕਸਦ ਇਨ੍ਹਾਂ ਔਰਤਾਂ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ‘ਤੇ ਆਤਮ ਨਿਰਭਰ ਬਨਾਉਣਾ ਅਤੇ ਇਨ•ਾਂ ਨੂੰ ਵਖ-ਵਖ ਵਿਭਾਗਾਂ ਰਾਹੀਂ ਮਿਲਦੇ ਲਾਭਾਂ ਨੂੰ ਇਨ•ਾਂ ਤਕ ਪਹੁੰਚਾਉਣਾ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦਸਿਆ ਕਿ ਸਟੇਟ ਬੈਂਕ ਆਫ਼ ਇੰਡੀਆ ਦੇ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਕੇਂਦਰ ਦੁਆਰਾ ਬੀਬੀ ਪਾਰੋ ਮੰਦਰ ਵਿਖੇ ਵਿਸ਼ੇਸ਼ ਬੈਚ ਸ਼ੁਰੂ ਕੀਤਾ ਗਿਆ, ਜਿਸ ‘ਚ ਔਰਤਾਂ ਨੂੰ ਵਖ-ਵਖ ਸਿਖਲਾਈ ਕੋਰਸ ਕਰਵਾਏ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਢਿਲੋਂ, ਚਰਨਜੀਤ ਸਿੰਘ ਜਟਾਣਾ, ਮਨਦੀਪ ਕਰਕਰਾ ਪ੍ਰਧਾਨ ਨਗਰ ਕੌਸ਼ਲ ਰਾਮਪੁਰਾ, ਬੰਤ ਸਿੰਘ, ਹਰਦੇਵ ਸਿੰਘ ਜਟਾਣਾ, ਤੇਜਪਾਲ ਸ਼ਰਮਾ, ਸ਼ੀਰਾ ਸਿਧੂ, ਬਿਕਰ ਗਿਆਨ, ਗੁਰਦੇਵ ਸਿੰਘ ਢਿਲੋਂ, ਕਾਮਰੇਡ ਅਮਰੀਕ ਸਿੰਘ ਫੂਲ, ਕਰਮਜੀਤ ਸਿੰਘ ਖਾਲਸਾ ਪ੍ਰਧਾਨ ਟਰਕ ਯੂਨੀਅਨ ਆਦਿ ਹਾਜ਼ਰ ਸਨ।

Send this to a friend