ਫਤਿਹਗੜ੍ਹ ਚੂੜੀਆਂ, 5 ਮਈ (ਪੰਕਜ ਪਾਂਧੀ)- .ਫਤਹਿਗੜ ਚੂੜੀਆਂ ਦੇ ਅਜਨਾਲਾ ਰੋਡ ਤੇ ਸਟਰੀਟ ਲਾਈਟਾਂ ਚਾਰ ਮਹੀਨੇ ਤੋਂ ਲਗਾਤਾਰ ਬੰਦ ਨੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਅਜਨਾਲਾ ਰੋਡ ਦੁਕਾਨਦਾਰਾਂ ਨੇ ਕਿਹਾ ਕਿ ਲਾਈਟਾਂ ਬੰਦ ਹੋਣ ਕਾਰਨ ਰਾਤ ਨੂੰ ਮੇਨ ਰੋਡ ਹਨੇਰੇ ਵਿਚ ਡੁਬ ਜਾਂਦਾ ਹੈ ਜਿਸ ਕਾਰਨ ਕਿਸੇ ਟਾਈਮ ਵੀ ਇਥੇ ਕੋਈ ਦੁਖਦਾਈ ਘਟਨਾ ਹੋ ਸਕਦੀ ਹੈ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਇਸ ਨਾਲ ਸ਼ਹਿ ਮਿਲਦੀ ਹੈ ਅਜਨਾਲਾ ਰੋਡ ਵਾਸੀਆਂ ਨੇ ਈਓ ਫਤਹਿਗੜ ਚੂੜੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਸਟਰੀਟ ਲਾਈਟਾਂ ਜਲਦੀ ਚਾਲੂ ਕਰਾਈਆਂ ਜਾਣ ਜਦੋਂ ਪਤਰਕਾਰਾਂ ਈ ਓ ਭੁਪਿੰਦਰ ਸਿੰਘ ਦਾਲਮ ਨਾਲ ਫੋਨ ਤੇ ਗਲ ਕੀਤੀ ਉਨ੍ਹਾਂ ਨੇ ਕਿਹਾ ਮਾਮਲਾ ਮੇਰੇ ਧਿਆਨ ਵਿਚ ਆ ਗਿਆ ਹੈ ਇਹ ਜਲਦੀ ਹੀ ਇਸ ਦਾ ਹਲ ਕਰ ਦਿਤਾ ਜਾਏਗਾ ਈ ਓ ਸਾਹਿਬ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਸਮਸਿਆ ਹੋਵੇ ਉਹ ਨਗਰ ਕਾਸਲ ਆ ਕੇ ਸਾਨੂੰ ਜਾਣੂੰ ਕਰਵਾਉਣ ਅਸੀਂ ਪਹਿਲ ਦੇ ਆਧਾਰ ਤੇ ਲੋਕਾਂ ਦੀ ਸਮਸਿਆਵਾਂ ਦਾ ਹਲ ਕਰਾਂਗੇ