June 20, 2026 6:57 pm

ਸਰਦੂਲਗੜ੍ਹ ਪੁਲਿਸ ਨੇ ਸਾਢੇ ਪੰਜ ਹਜ਼ਾਰ ਨਸ਼ੀਲੀ ਗੋਲੀ ਅਤੇ 60 ਬੋਤਲਾਂ ਸ਼ਰਾਬ ਫੜੀ-ਤਿੰਨ ਕਾਬੂ

ਦੋ ’ਤੇ ਮਾਰ ਕੁੱਟ ਦੇ ਮਾਮਲੇ ’ਚ ਪਰਚਾ ਦਰਜ

ਸਰਦੂਲਗੜ੍ਹ, 4 ਮਈ (ਬਲਜੀਤਪਾਲ ਸਿੰਘ)- ਸਰਦੂਲਗੜ੍ਹ ਪੁਲੀਸ ਨੇ ਵੱਖ-ਵੱਖ ਥਾਵੇਂ ਕੀਤੀ ਨਾਕੇਬੰਦੀ ਅਤੇ ਛਾਪੇਮਾਰੀ ’ਚ ਸਾਢੇ ਪੰਜ ਹਜ਼ਾਰ ਦੀ ਤਦਾਦ ਵਿੱਚ ਟਰੈਮਾਡੋਲ ਨਾਂ ਦੀਆਂ ਨਸ਼ੀਲੀਆਂ ਗੋਲੀਆਂ ਫੜੀਆਂ ਅਤੇ ਮੀਰਪੁਰ ਖੁਰਦ ਦੇ ਇੱਕ ਵਿਆਕਤੀ ਤੋਂ 60 ਬੋਤਲਾਂ ਨਜਾਇਜ਼ ਸ਼ਰਾਬ ਫੜੀ ਹੈ । ਪੁਲੀਸ ਨੇ ਤਿੰਨੇ ਦੋਸ਼ੀਆਂ ਨੂੰ ਮੌਕੇ ’ਤੇ ਗਿਰਫਤਾਰ ਕੀਤਾ । ਸਹਾਇਕ ਥਾਣੇਦਾਰ ਕੌਰ ਸਿੰਘ ਨੇ ਦੱਸਿਆ ਕਿ ਸਰਦੂਲੇਵਾਲਾ ਕੋਲ ਲੱਗੇ ਨਾਕੇ ਦੌਰਾਨ ਜਦੋਂ ਪੈਦਲ ਆ ਰਹੇ ਇੱਕ ਵਿਆਕਤੀ ਨੂੰ ਰੋਕਿਆ ਤਾਂ ਉਹ ਘਬਰਾ ਗਿਆ । ਤਲਾਸ਼ੀ ਲੈਣ ’ਤੇ ਭਾਰਤ ਭੂਸ਼ਨ ਪੁੱਤਰ ਕੇਵਲ ਸਿੰਘ ਵਾਸੀ ਮੀਰਪੁਰ ਕੋਲੋਂ 5000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ । ਦੋਸ਼ੀ ਨੂੰ ਮੌਕੇ ’ਤੇ ਹੀ ਗਿਰਫਤਾਰ ਕਰ ਲਿਆ ਗਿਆ । ਇਸੇ ਤਰ੍ਹਾਂ ਸਹਾਇਕ ਥਾਣੇਦਾਰ ਹਰਦੇਵ ਸਿੰਘ ਦੀ ਅਗਵਾਈ ’ਚ ਪੁਲੀਸ ਪਾਰਟੀ ਨੇ ਜੱਸਾ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਸਰਦੂਲਗੜ੍ਹ ਤੋਂ 500 ਨੀਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਗਿਰਫਤਾਰ ਕਰ ਲਿਆ। ਇੱਕ ਹੋਰ ਛਾਪੇਮਾਰੀ ਦੌਰਾਨ ਹੌਲਦਾਰ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਮੀਰਪੁਰ ਖੁਰਦ ਦੇ ਗਮਦੂਰ ਸਿੰਘ ਪੁੱਤਰ ਅਜਮੇਰ ਸਿੰਘ ਪਾਸੋਂ 60 ਬੋਤਲਾਂ ਨਜਾਇਜ਼ ਠੇਕਾ ਸ਼ਰਾਬ ਬਰਾਮਦ ਕੀਤੀ ਗਈ ।ਪੁਲੀਸ ਨੇ ਦੋਸ਼ੀਆਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲੇ ਦਰਜ ਕਰ ਲਏ ਹਨ। ਪੁਲਿਸ ਨੇ ਰਾਜਿੰਦਰ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ਼ ਗੁਰਮੇਲ ਕੌਰ ਪਤਨੀ ਦਰਸਨ ਸਿੰਘ ਵਾਸੀ ਟਿੱਬੀ ਹਰੀ ਸਿੰਘ ਦੇ ਬਿਆਨਾਂ ’ਤੇ ਗਲੀ ਨਾਲੀ ਦੇ ਝਗੜੇ ਦੌਰਾਨ ਗੁਰਮੇਲ ਕੌਰ ਦੀ ਕੁੱਟ ਮਾਰ ਦੇ ਮਾਮਲੇ ਵਿੱਚ ਭੋਲੀ ਕੌਰ ਪਤਨੀ ਕੁਲਵੰਤ ਸਿੰਘ ਅਤੇ ਗੋਲੀ ਕੌਰ ਪੁੱਤਰੀ ਕੁਲਵੰਤ ਸਿੰਘ ’ਤੇ ਮਾਮਲਾ ਦਰਜ਼ ਕੀਤਾ ਹੈ ਪਰ ਕਿਸੇ ਦੀ ਗਿਰਫਤਾਰੀ ਨਹੀਂ ਹੋ ਸਕੀ।

Send this to a friend