ਲਹਿਰਾਗਾਗਾ, 4 ਮਈ (ਵਾਲੀਆ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵਲੋ ਚਲਾਈ ਗਈ ਮੁਹਿੰਮ ਤਹਿਤ 9ਮਹੀਨਿਆਂ ਤੋ 15 ਸਾਲ ਤਕ ਦੇ ਬਚਿਆਂ ਦੇ ਜੋ ਮੀਜ਼ਲ ਰੁਬੇਲਾ ਟੀਕਾਕਰਨ ਮੁਹਿੰਮ ਵਿਰਧ ਸੋਸ਼ਲ ਮੀਡੀਆ ਤੇ ਅਫ਼ਵਾਹਾਂ ਫੈਲ ਰਹੀਆਂ ਹਨ ਉਹ ਬਿਲਕੁਲ ਗਲਤ ਹਨ ਇਹ ਜਾਣਕਾਰੀ ਸਰਕਾਰੀ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਸਿਵਲ ਸਰਜਨ ਸੰਗਰੂਰ ਡਾ.ਮਨਜੀਤ ਸਿੰਘ ਨੇ ਪਤਰਕਾਰਾਂ ਤੇ ਸ਼ਹਿਰ ਦੇ ਸਮਾਜ ਸੇਵੀ ਆਗੂਆਂ ਨਾਲ ਗਲਬਾਤ ਕਰਦੇ ਹੋਏ ਕੀਤਾ ਉਨ੍ਹਾਂ ਨੇ ਕਿਹਾ ਕੇ ਖਸਰਾਂ ਤੇ ਰੁਬੇਲਾ ਭਿਆਨਕ ਬਿਮਾਰੀਆਂ ਹਨ ।ਜਿੰਨਾ ਨਾਲ ਹਰ ਸਾਲ ਹਜਾਰਾਂ ਦੀ ਗਿਣਤੀ ਵਿਚ ਬਚਿਆਂ ਦੀ ਮੌਤ ਹੋ ਜਾਂਦੀ ਹੈ।ਸਿਵਲ ਸਰਜਨ ਨੇ ਕਿਹਾ ਇਹ ਦਵਾਈ ਕਿਸੇ ਧਰਮ ਤੇ ਜਾਤ ਨਾਲ ਸਬੰਧਤ ਨਹੀ ਇਕੋ ਦਵਾਈ ਜੋ ਸਾਰੇ ਧਰਮ ਤੇ ਵਰਗ ਦੇ ਬਚਿਆਂ ਨੂੰ ਦਵਾਈ ਲਗ ਰਹੀ ਹੈ ਉਨ੍ਹਾਂ ਨੇ ਕਿਹਾ ਜੋ ਵੀ ਵਿਆਕਤੀ ਸ਼ੋਸਲ ਮੀਡੀਆ ਤੇ ਖਸਰਾਂ – ਰੁਬੇਲਾ ਟੀਕਾਕਰਨ ਸੰਬੰਧੀ ਗਲਤ ਅਫਵਾਹਾਂ ਫੈਲਾਅ ਰਹੇ ਹਨ ਉਨ੍ਹਾਂ ਵਿਰੁਧ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੋਕੇ ਸਹਾਇਕ ਸਿਵਲ ਸਰਜਨ ਡਾ.ਸੁਰਿੰਦਰ ਸਿੰਗਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਇਸ ਮੋਕੇ ਡਾ.ਜੋਨੀ ਗੁਪਤਾ ,ਡਾ.ਸ਼ਿਵ ਜਿੰਦਲ,ਡਾ.ਤਰੁਣ ਤੋ ਇਲਾਵਾ ਹਨੂਮਾਨ ਧਾਮ ਸੁਸਾਇਟੀ ਦੇ ਆਗੂ ਸਤੀਸ ਗੋਇਲ ,ਵਿਸ਼ਾਲ ਦੁਰਗਾ ਸੰਕਰੀਤਨ ਮੰਡਲ ਦੇ ਗੋਰਵ ਵਿਕੀ ਤੋ ਇਲਾਵਾ ਹੋਰ ਵੀ ਹਾਜ਼ਰ ਸਨ।