ਪੰਜਾਬ ਨੂੰ ਅੱਤਵਾਦ ਜਿੱਡਾ ਹੀ ਨਸ਼ੇ ਖੋਰੀ ਦਾ ਸੰਤਾਪ

ਸਤਰਵਿਆਂ ’ਚ ਨਕਸਲਵਾਦ, ਅਸੀਂਵਿਆਂ ਤੇ ਨਬੇਵਿਆਂ ’ਚ ਅਤਵਾਦ ਦਾ ਸੰਤਾਪ ਭੁਗਤ ਕੇ ਹੁਣ ਇਕੀਵੀਂ ਸਦੀ ਦੇ ਪਹਿਲੇ ਤੇ ਦੂਜੇ ਦਹਾਕੇ ’ਚ ਪੰਜਾਬ ਮੁੜ ਡਰਗਜ਼ ਭਾਵ ਨਸ਼ੇਖੋਰੀ ਦਾ ਸੰਤਾਪ ਭੁਗਤ ਰਿਹਾ ਐ।
ਮੁਗਲਾਂ ਤੇ ਅੰਗਰੇਜ਼ਾਂ ਵੇਲੇ ਜੋ ਸਿਲਕ ਰੂਟ ਵਜੋਂ ਇਰਾਨ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭਾਰਤ ਅਤੇ ਚੀਨ ਜਾਣਿਆ ਜਾਂਦਾ ਸੀ, ਉਹ ਹੁਣ ਡਰਗ ਰੂਟ ਬਣ ਗਿਆ ਹੈ।।1947 ਤੋਂ ਬਾਅਦ ਪੰਜਾਬ ਪਛਮੀ ਤੇ ਪੂਰਬੀ ਦੋ ਹੋਗੇ, ਇਕ ਪਾਕਿਸਤਾਨੀ ਤੇ ਦੂਜਾ ਭਾਰਤੀ।।1984 ਦੇ ਓਪਰੇਸ਼ਨ ਨੀਲਾ ਤਾਰਾ ਬਾਅਦ ਕੰਡਿਆਂ ਵਾਲੀ ਤਾਰ ਨੇ ਬਾਰਡਰ ਆਰ-ਪਾਰ ਕਰਨਾ ਔਖਾ ਕਰਤਾ।।ਪਹਿਲਾ ਤਸਕਰ ਸਵੇਰ ਦੀ ਰੋਟੀ ਇੰਡੀਆ ਤੇ ਸ਼ਾਮ ਦੀ ਪਾਕਿਸਤਾਨ ਖਾਂਦੇ ਸੀ।ਖੁਲ੍ਹਮ ਖੁੱਲ੍ਹਾ ਧੰਦਾ ਚਲਦਾ ਸੀ।।
ਇੰਡੀਅਨ ਅਫੀਮ ਐਕਟ 1978 ਨੂੰ ਤੇ ਕੁਝ ਹੋਰ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਨੂੰਨ ਬਦਲ ਕੇ ਐਨ ਡੀ ਪੀ ਐਸ ਐਕਟ 1985 ਪਾਸ ਕਰਕੇ ਉਮਰ ਭਰ ਕੈਦ ਦੋ ਲੱਖ ਰੁਪਈਆ ਤੱਕ ਜੁਰਮਾਨਾਂ ਕਰਤਾ, ਕੇਸ ਗੈਰ ਜਮਾਨਤੀ ਤੇ ਮੁਕੱਦਮਾ ਸੁਨਣ ਦੀ ਸ਼ਕਤੀ ਸੈਸ਼ਨ ਜੱਜ ਕੋਲ ਚਲੀ ਗਈ।।ਇਸ ਨਾਲ ਵਕੀਲਾਂ ਦੀਆਂ ਫੀਸਾਂ ਤੇ ਪੁਲਿਸ ਤੇ ਜੱਜਾਂ ਦੀਆਂ ਰਿਸ਼ਵਤਾਂ ਵੀ ਕਈ ਗੁਣਾ ਵੱਧ ਹੋ ਗਈਆਂ। ਨਸ਼ੀਲੇ ਪਦਾਰਥਾਂ ਦੀਆਂ ਕੀਮਤਾਂ ਵੀ ਅਸਮਾਨੀ ਜਾ ਚੜ੍ਹੀਆਂ। ਇਸ ਨਾਲ ਇਹ ਧੰਦਾ ਵਡੇ ਤਸਕਰਾਂ, ਲੀਡਰਾਂ ਤੇ ਅੰਤਰ ਰਾਸ਼ਟਰੀ ਪੱਧਰ ਦੇ ਲੋਕਾਂ ਨੇ ਕਬਜ਼ੇ ਵਿੱਚ ਲੈ ਲਿਆ। ਧੰਦਾ ਚਲਾਉਣ ਵਾਲੇ ਤੇ ਨਸ਼ੀਲੇ ਪਦਾਰਥ ਇਕ ਦੂਜੀ ਥਾਂ ਤੇ ਲਿਜਾਣ ਵਾਲੇ ਹੋਰ ਬੰਦੇ ਹੋਗੇ।
ਅਕਾਲੀ ਸਰਕਾਰ ਦਸ ਸਾਲ ਰਹੀ ਪਰ ਇਸ ਦੇ ਉਖੜਨ ਦਾ ਮੁਖ ਕਾਰਨ ਨਸ਼ੀਲੇ ਪਦਾਰਥਾਂ ਚ ਮੰਤਰੀਆਂ ਦਾ ਉਲਝ ਜਾਣਾ ਸੀ।।‘ਆਪ’ ਨੇ ਇਹ ਵਡਾ ਮੁਦਾ ਬਣਾ ਕੇ ਚੋਣ ਲੜੀ। ਸ. ਬਿਕਰਮ ਸਿੰਘ ਮਿਜੀਠੀਆ ਦੇ ਖਿਲਾਫ ਨਸ਼ੇ ਦਾ ਤਸਕਰ ਹੋਣ ਦੇ ਥਾਂ-ਥਾਂ ਪੋਸਟਰ ਲਗੇ, ਕੇਜਰੀਵਾਲ ਤੇ ਸੰਜੇ ਸਿੰਘ ਦੇ ਖਿਲਾਫ ਨਿੱਜੀ ਮਾਨਹਾਣੀ ਦੇ ਮੁਕੱਦਮੇ ਦਰਜ ਹੋਏ। ਚੋਣਾਂ ਲਈ ਕੈਪਟਨ ਅਮਰਿੰਦਰ ਨੇ ਬਠਿੰਡਾ ਵਿਚ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਇੱਕ ਮਹੀਨੇ ’ਚ ਸਰਕਾਰ ਬਣਨ ਦੇ ਅੰਦਰ ਹੀ ਨਸ਼ੇ ਬੰਦ ਕਰਨ ਦਾ ਵਾਅਦਾ ਕੀਤਾ। ਹੁਣ ਕਾਂਗਰਸ ਤੇ ਅਕਾਲੀਆਂ ਦੇ ਨਸ਼ੀਲੇ ਪਦਾਰਥਾਂ ਵਾਰੇ ਤੇ ਹੋਰ ਮਾਫ਼ੀਆਂ ਵਾਰੇ ਰਲਗਡ ਹੋਣ ਦੇ ਇਲਜ਼ਾਮ ਲਗ ਰਹੇ ਨੇ। ਕਪਤਾਨ ਸਹਿਬ ਨੇ ਇਮਾਨਦਾਰ ਤੇ ਧੜੱਲੇਦਾਰ ਆਈ ਪੀ ਐਸ ਅਧਿਕਾਰੀ ਸ. ਹਰਪ੍ਰੀਤ ਸਿੰਘ ਸਿੱਧੂ ਨੂੰ ਸਪੈਸ਼ਲ ਟਾਸਕ ਫੋਰਸ ਦਾ ਮੁਖੀ ਲਾਇਆ।।ਇਸ ਨਾਲ ਸਰਕਾਰ ਦੀ ਪਬਲਿਕ ’ਚ ਵਾਹ-ਵਾਹ ਭੱਲ ਬਣੀ।।ਉਸ ਟੀਮ ’ਚ ਹਾਈਕੋਰਟ ਤੋਂ ਕਈ ਵਧੀਆ ਦਮਦਾਰ ਤੇ ਇਮਾਨਦਾਰ ਅਡੀਸ਼ਨਲ ਸ਼ੈਸ਼ਨ ਜੱਜ ਸ.ਮਨਦੀਪ ਸਿੰਘ ਢਿੱਲੋਂ ਵੀ ਕਨੂੰਨੀ ਮਦਦ ਤੇ ਸਲਾਹ ਲਈ ਐਸ.ਟੀ.ਐਫ ’ਚ ਸ਼ਾਮਲ ਕਰ ਲਿਆ। ਟੀਮ ਨੂੰ ਅੱਛੇ ਨਤੀਜੇ ਵਿਖਾਏ। ਕੋਈ ਨਜਾਇਜ਼ ਧੱਕਾ ਨਹੀਂ ਕੀਤਾ।।ਕੋਈ ਧਕਾ ਸਹਿਣ ਵੀ ਨਹੀਂ ਕੀਤਾ। ਇਸ ਨਾਲ ਮੁੱਖ ਮੰਤਰੀ ਨੇ ਚੰਗੀ ਵਾਹ-ਵਾਹ ਖੱਟੀ ਪਰ ਤੱਕੜੇ ਘੋੜੇ ਦੀ ਅਸਵਾਰੀ ਕਰਨਾ ਵੀ ਮਾੜੇ ਅਸਵਾਰ ਦੇ ਵਸ ਦੀ ਗਲ ਨਹੀਂ ਹੁੰਦੀ।।ਐਸ.ਟੀ. ਐਫ ਨੇ ਚੰਗੇ ਅਕਸ ਦੇ ਅਫਸਰ ਲੈ ਕੇ ਚੰਗੀ ਕਾਰਗੁਜ਼ਾਰੀ ਦਿਖਾਈ।ਇਸ ਸਿਲਸਲੇ ਦੀ ਲੜੀ ’ਚ ਪੰਜਾਬ ਪੁਲਿਸ ਦੇ ਇਕ ਇੰਸਪੈਕਟਰ ਇੰਦਰਜੀਤ ਸਿੰਘ ਤੋਂ ਜਦੋਂ 3 ਕਿਲੋ ਸਮੈਕ 4 ਕਿਲੋ ਹੈਰੋਇਨ, ਇੱਕ ਏ.ਕ. ਸੰਤਾਲੀ ਤੇ ਅਨੇਕਾਂ ਜਿੰਦਾ ਕਾਰਤੂਸ ਤੇ16 .50 ਲੱਖ ਰੁਪਏ ਦੀ ਨਕਦੀ ਫੜੀ। ਇਸ ਕੇਸ ਦੀਆਂ ਪਰਤਾਂ ਖੁਲਣ ਤੇ ਇਕ ਸਾਬਕਾ ਡੀ.ਐਸ.ਪੀ. ਦੇ ਅਦਾਲਤ ’ਚ 164 ਸੀਆਰਪੀਸੀ ਤਹਿਤ ਬਿਆਨ ਹੋਣ ਨਾਲ ਨਸ਼ਾ ਤਸਕਰੀ ’ਚ ਸਿਧੀਆਂ ਤਾਰਾ ਐਸ ਐਸ ਪੀ ਮੋਗਾ ਰਾਜਜੀਤ ਸਿੰਘ ਨਾਲ ਜੁੜ ਗਈਆਂ।।ਮੁਖ ਮੰਤਰੀ ਤੇ ਡੀ.ਜੀ.ਪੀ. ਪੰਜਾਬ ਵਲੋਂ ਉਸ ਦੀ ਮੱਦਦ ਦੇ ਸੰਕੇਤ ਮਿਲੇ। ਤਫਤੀਸ਼ ਸ. ਹਰਪ੍ਰੀਤ ਸਿੰਘ ਸਿੱਧੂ ਤੋਂ ਬਦਲਣ ਦੀ ਨਾਕਾਮਯਾਬ ਕੋਸ਼ਿਸ ਕਰਨੀ ਮਹਿੰਗੀ ਪਈ। ਤਫਤੀਸ਼ ਟੀਮ ਵਲੋਂ ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਪੰਜਾਬ ਦੇ 4 ਡੀ.ਜੀ.ਪੀ ਦੋ ਧੜਿਆਂ ਵਿਚ ਵੰਡੇ ਗਏ। ਮੁੱਖ ਮੰਤਰੀ ਨੇ ਰਾਜਜੀਤ ਸਿੰਘ ਦਾ ਪਖ ਪੂਰ ਕੇ ਗੁਟਕੇ ਨਾਲ ਖਾਧੀ ਸੌਹ ਤੋੜਤੀ। ਪੰਜਾਬ ਪੁਲਿਸ ਦੇ ਡੀ.ਜੀ.ਪੀ. ਸ਼੍ਰੀ।ਸੁਰੇਸ਼ ਅਰੋੜਾਂ ਦੀ ਲੜਕੀ ਦੀ ਸ਼ਾਦੀ ’ਚ ਰਾਜਜੀਤ ਵਲੋਂ 14 ਲਖ ਦੀ ਵਿਸਕੀ ਦੀ ਵਗਾਰ ਅਤੇ ਦੂਜੇ ਡੀ.ਜੀ.ਪੀ. ਦਿਨਕਰ ਗੁਪਤਾ ’ਤੇ ਰਾਜਜੀਤ ਸਿੰਘ ਕੋਲੋਂ 15 ਸੈਕਟਰ ਚੰਡੀਗੜ੍ਹ ’ਚ ਬੇਨਾਮੀ ਕੋਠੀ ਦੀ ਉਸਾਰੀ ਦੀ ਵਗਾਰ ਦੇ ਇਲਜ਼ਾਮ ਵੀ ਲਗੇ। ਏ.ਡੀ.ਜੀ.ਪੀ, ਐਸ.ਟੀ.ਐਫ ਕੋਲੋ ਬਾਰਡਰ ਰੇਂਜ ਦਾ ਚਾਰਜ ਖਤਮ ਕਰ ਦਿੱਤਾ, ਇਸ ਗਲ ਤੋਂ ਡਰਦੇ ਮਾਰਿਆਂ ਨੇ ਕਿਤੇ ਐਸ ਟੀ ਐਫ ਦੀ ਟੀਮ ਐਸ.ਐਸ.ਪੀ. ਮੋਗਾ ਰਾਜਜੀਤ ਸਿੰਘ ਨੂੰ ਗ੍ਰਿਫ਼ਤਾਰ ਨਾ ਕਰ ਲਵੇ।
ਡੀ.ਜੀ.ਪੀ. ਚਟੋਪਾਧਿਆ ਨੂੰ ਚੱਢਾ ਆਤਮ ਹੱਤਿਆ ਕੇਸ ’ਚ ਉਲਝਾਉਣ ਦੇ ਯਤਨ ਚ ਸਰਕਾਰ ਖਿਲ਼ਾਫ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਕੋਈ ਕਾਰਵਾਈ ਕਰਨ ’ਤੇ ਰੋਕ ਲਾਕੇ ਮਜੀਠੀਆ ਤੇ ਰਾਜਜੀਤ ਦੇ ਕੇਸਾਂ ਦੀ ਤਫਤੀਸ਼ ਪੂਰੀ ਕਰਕੇ 9 ਮਈ ਨੂੰ ਪੇਸ਼ ਕਰਨ ਦੇ ਹੁਕਮ ਦਿਤੇ ਗਏ ਹਨ। ਮੁੱਖ ਮੰਤਰੀ ਪੰਜਾਬ ਵਲੋਂ ਚਟੋਪਾਧਿਆ ਨੂੰ ਕੋਰਟ ’ਚ ਜਾਣ ਵਾਰੇ ਧਮਕਾਉਣ ’ਤੇ ਕੋਰਟ ਦੀ ਨਰਾਜ਼ ਹੋਈ। ਕੋਰਟ ਦੇ ਵਕੀਲ ਨੇ ਅਦਾਲਤ ਨੂੰ 226 ਸੀ.ਆਰ. ਪੀ. ਸੀ. ਤਹਿਤ ਅਦਾਲਤ ਦੀ ਮਾਣਹਾਨੀ ਕਰਨ ਵਜੋਂ ਮੁੱਖ ਮੰਤਰੀ ਨੂੰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ।
ਜੇ ਕਹਾਣੀ ਭੋਲੇ ਕੇਸ ਤੋਂ ਸ਼ੁਰੂ ਕਰੀਏ ਤਾਂ ਨਸ਼ੇ ਤਸਕਰੀ ਕਾਰਨ ਹੁਣ ਤੱਕ ਬਿਕਰਮ ਸਿੰਘ ਮਜੀਠੀਆ ਮੰਤਰੀ, ਸਰਵਣ ਸਿੰਘ ਫਲੌਰ ਮੰਤਰੀ, ਸਭਰਵਾਲ ਪਾਰੀਲਮੈਂਟਰੀ ਸਕੱਤਰ, ਅਰਵਿੰਦ ਕੇਜਰੀਵਾਲ ਮੁਖ ਮੰਤਰੀ ਦਿਲੀ (ਇਸਤਾਗਸੇ ਕਾਰਨ) ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, (ਖਾਨਾਂ ਜੰਗੀ ਦਾ ਸ਼ਿਕਾਰ) ਪੰਜਾਬ ਦੇ 4 ਡੀ.ਜੀ.ਪੀ ਅਤੇ ਇਕ ਐਸ.ਐਸ.ਪੀ. ਤਾਂ ਨਸ਼ੇ ਤਸਕਰੀ ਦੀ ਝੱਲ ਹੇਠ ਸੇਕ ਖਾ ਚੁਕੇ ਹਨ। ਅੱਜ ਤੱਕ ਪੁਲਿਸ ਨੇ ਅੱਤਵਾਦ ਵੇਲੇ ਤੇ ਨਸ਼ੇ ਤਸਕਰੀ ’ਚ ਬੜੇ ਲੋਕਾਂ ਨਾਲ ਨਜਾਇਜ਼ ਕਿੜਾਂ ਵੀ ਕਢੀਆਂ। ਰਾਜਨੀਤਕ ਬਦਲੇਖੋਰੀ ਵੀ ਹੋਈ ਪਰ ਕਿਸੇ ਪੁਲਿਸ ਵਾਲੇ ਨੇ ਕਿਸੇ ਤਫਦੀਸ਼ ’ਚ ਇਕ ਦੂਜੇ ਦੀ ਪੜਤਾਲ ਕਰਕੇ ਕੋਈ ਪੰਗਾ ਨਹੀਂ ਲਿਆ। ਇੱਥੋਂ ਤੱਕ ਜਿਹੜੇ ਕੇਸਾਂ ’ਚ ਮਾਨਯੋਗ ਅਦਾਲਤਾਂ ਨੇ ਵੀ ਨਿਰਪੱਖ ਜਾਂਚ ਕਰਨ ਦੀ ਹਦਾਇਤ ਕੀਤੀ ਪਰ ਕੁਝ ਨਹੀਂ ਬਣਿਆ।।ਉਂਝ ਪੁਲਿਸ ਵਿਭਾਗ ਦੀਆਂ ਵੀ ਦੁਸ਼ਮਣੀਆਂ ਉਮਰ ਭਰ ਚਲਦੀਆਂ ਨੇ। ਪਹਿਲਾ ਵੀ ਚੰਡੀਗੜ੍ਹ ਨੇੜੇ ਜ਼ਮੀਨਾਂ ਖਰੀਦਣ ਦੇ ਮਾਮਲੇ ’ਚ ਕਾਈ ਡੀ.ਜੀ.ਪੀ. ਰੈਂਕ ਦੇ ਅਫਸਰਾਂ ’ਚ ਛੱਤੀ ਦਾ ਅੰਕੜਾ ਚਲਦਾ ਰਿਹਾ। ਇੱਕ,-ਦੋ ਅਫਸਰਾਂ ਨੇ ਆਪਣੇ ਧੜੇ ਪਾਲੇ ਹੋਏ ਨੇ, ਇਕ ਦੂਜੇ ਦੇ ਪਰਦੇ ਕੱਜਦੇ ਨੇ। ਇਨ੍ਹਾਂ ਦੇ ਲੜਨ ਨਾਲ ਕਈ ਸਚਾਈਆਂ ਸਾਹਮਣੇ ਆਉਂਦੀਆਂ ਨੇ।।ਇਹ ਵੀ ਗੈਂਗ-ਵਾਰ ਤੋਂ ਘਟ ਨਹੀਂ।।
ਮੌਜੂਦਾ ਲੜਾਈ ’ਚ ਇੱਕ ਧੜੇ ਨੂੰ ਕੌਮੀ ਸੁਰਖਿਆ ਅਡਵਾਈਜ਼ਰ ਅਜੀਤ ਡੋਵਲ ਦੀ ਸਰਪ੍ਰਸਤੀ ਵੀ ਦਸੀ ਜਾ ਰਹੀ ਐ।।ਅਜੇ ਸੇਰ ’ਚੋਂ ਪੂਣੀ ਵੀ ਨਹੀਂ ਕੱਤੀ ।ਮੇਰੀ ਸਮਝ ਮੁਤਾਬਕ ਇਹ ਮਾਮਲਾ ਹਰ ਹਾਲਤ ਚ ਮੋਦੀ ਦੇ ਪਿੰਜਰੇ ਦੇ ਤੋਤੇ ਸੀ.ਬੀ.ਆਈ ਕੋਲ ਜਾਣ ਤੋਂ ਸਿਵਾਏ ਹੋਰ ਕੋਈ ਚਾਰਾ ਹੀ ਨਹੀਂ ਰਿਹਾ।।ਫੇਰ ਭੋਲਾ ਕੇਸ, ਮਜੀਠੀਆ, ਰਾਜਜੀਤ ਤੇ ਕੋਠੀ, ਵਿਸਕੀ ਤੇ ਬਾਠ ਕੈਸਲ ਦੇ ਮਾਮਲੇ ਵੀ ਖੁਲਣਗੇ।
ਸੀ.ਬੀ.ਆਈ ਵੱਲੋਂ ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਮੋਦੀ ਜੀ ਦੇ ਇਸ਼ਾਰਿਆਂ ’ਤੇ ਪਤਾ ਨਹੀਂ ਕੀਹਨੂ ਕੀਹਨੂੰ ਦਾਗ ਲਗਣਗੇ।।ਇੱਕ ਗਲ ਪਕੀ ਐ ਕਿ ਜੇ ਸੀ.ਬੀ.ਆਈ ਦੀ ਤਫਤੀਸ਼ ਨਿਰਪੱਖ ਤੇ ਸਚੀ ਹੋਈ ਤਾਂ ਕਾਫੀ ਬੇਦੋਸ਼ੇ ਜੇਲਾਂ ਚੋ ਬਾਹਰ ਜਾਣਗੇ ਤੇ ਕੁੱਝ ਝੂਠੇ ਕੇਸ ਪਾਉਣ ਵਾਲੇ ਪੁਲਸੀਏ ਜੇਲ੍ਹ ਦੀ ਹਵਾ ਵੀ ਖਾਣਗੇ।
ਪੰਜਾਬ ਦੇ ਨਵੇਂ ਡੀ.ਜੀ.ਪੀ. ਲਗਣ ਲਈ ਜੇਹੜੇ ਮਨਸੂਬੇ ਚਲ ਰਹੇ ਨੇ ਉਨ੍ਹਾਂ ਚੋਂ ਕੁਝ ਫੇਲ੍ਹ ਹੋਣਗੇ ਤੇ ਕੋਈ ਛੁਪਿਆ ਰੁਸਤਮ ਵਿਚੋਂ ਨਿਕਲ ਸਕਦਾ ਐ।। ਇਸ ਸਾਰੇ ਕਾਟੋ ਕਲੇਸ਼ ਚ ਹਰਪ੍ਰੀਤ ਸਿੰਘ ਸਿਧੂ ਏ ਡੀ ਜੀ ਪੀ ਇੰਚਾਰਜ ਐਸ ਟੀ ਐਫ ਅਤੇ ਚਟੋਪਾਧਿਆ ਡੀ.ਜੀ.ਪੀ. ਦੀ ਦਮਦਾਰੀ, ਇਮਾਨਦਾਰੀ, ਨਿਰਪਖਤਾ ਦੀ ਛਵੀਂ ਉਭਰ ਕੇ ਸਾਹਮਣੇ ਆਈ ਐ।।ਇਕ ਪਾਸੇ ਮੁੱਖ ਮੰਤਰੀ ਪੰਜਾਬ ਰਿਟਾਇਰਡ ਆਈ.ਏ. ਐਸ ਅਫਸਰ ਨੂੰ ਇਮਾਨਦਾਰ ਦਸ ਕੇ ਗੈਰ ਸੰਵਿਧਾਨਕ ਨਿਯੁਕਤੀ ਕਰਕੇ 25 ਲੱਖ ਦੇ ਵਕੀਲ ਕਰਕੇ ਉਸ ਦੀ ਪੁਸ਼ਤ ਪਨਾਹੀ ਕਰਦੇ ਹਨ। ਦੂਜੇ ਪਾਸੇ ਦਮਦਾਰ ਆਈ.ਪੀ.ਐਸ ਅਫਸਰਾਂ ਨੂੰ ਡਰਾਵੇ ਮਾਰ ਕੇ ਨਿਰਪਖ ਕੰਮ ਨਹੀਂ ਕਰਨ ਨਹੀਂ ਦੇ ਰਹੇ।।ਇਹ ਸਾਰੇ ਮਾਮਲੇ ਅਗਾਮੀ 2019 ਦੀਆਂ ਲੋਕ ਸਭਾ ਚੋਣਾਂ ਦਾ ਮੁਦਾ ਬਣਨਗੇ।।ਸ. ਨਵਜੋਤ ਸਿੰਘ ਸਿਧੂ ਮਾਮਲੇ ’ਚ ਪੁਰਾਣੇ ਕੇਸ ’ਚ ਸੁਪਰੀਮ ਕੋਰਟ ’ਚ ਪੁਰਾ ਜ਼ੋਰ ਲਾਕੇ ਕੈਦ ਕਰਾਉਣ ਲਈ ਮਖਣ ’ਚੋਂ ਵਾਲ ਜਿਓਂ ਬਾਹਰ ਕਢਣ ਲਈ ਤਰਲੋ ਮਛੀ ਹੋ ਰਹੇ ਨੇ। ਇਹ ਸਾਰੀ ਮਸ਼ਕ ਠੀਕ ਨਾਲ ਹੈਂਡਲ ਨਾ ਕਰ ਸਕਣਾ ਕੈਪਟਨ ਸਰਕਾਰ ਨੂੰ ਬਹੁਤ ਮਹਿੰਗੀ ਪੈ ਸਕਦੀ ਐ।
ਇਮਾਨਦਾਰੀ ਦਾ ਢੋਲ ਵਜਾਉਣਾ ਬੜਾ ਚੰਗਾ ਹੁੰਦਾ ਐ ਪਰ ਪਹਿਰਾ ਦੇਣਾ ਬਹੁਤ ਵਡੇ ਜਿਗਰੇ, ਸਬਰ, ਸੰਤੋਖ ਤੇ ਕਿਰਦਾਰ ਤੋਂ ਬਿਨਾਂ ਔਖਾ ਹੁੰਦਾ ਐ। ਸਰਕਾਰ ਚਲਾਉਣ ਲਈ ਇਛਾ ਸ਼ਕਤੀ ਦੀ ਘਾਟ ਬਹੁਤ ਨਜ਼ਰ ਆ ਰਹੀ ਐ। ਪੁਲਿਸ ਦੀ ਫੁੱਟ ਆਮ ਲੋਕਾਂ ਲਈ ਚੰਗੀ ਐ। ਇਨ੍ਹਾਂ ਦੇ ਨਾਪਾਕ ਕਾਰਨਾਮੇ ਉਭਰਣਗੇ।।ਬੰਦੂਕ ਉਤੇ ਕਲਮ ਦਾ ਰਾਜ ਹੋਣਾ ਚਾਹੀਦਾ ਐ। ਇਹ ਲੋਕਰਾਜ ਦੀ ਨਿਸ਼ਾਨੀ ਦਾ ਪ੍ਰਤੀਕ ਐ।
।ਇਕ ਗਲ ਜ਼ਰੂਰ ਐ ਕਿ ਇਸ ਦੀ ਮਾਰ ਵੀ ਅਤਵਾਦ ਤੋਂ ਘਟ ਨਹੀਂ।।ਜਿਹੜੇ ਮਾਵਾਂ ਦੇ ਪੁਤ ਮਰੇ ਨੇ, ਉਨ੍ਹਾਂ ਦਾ ਪਾਪ ਕਿਸੇ ਨਾ ਕਿਸੇ ਨੂੰ ਕਿਸੇ ਰੂਪ ’ਚ ਭੁਗਤਣਾ ਪਊ।।ਹਾਲਾ, ਪਾਪ ਤੇ ਪਾਲਾ ਕੱਦੇ ਵੀ ਕੋਲ ਕੋਲ ਦੀ ਨਹੀਂ ਜਾਂਦਾ। ਅਗੇ ਪਿਛੇ ਜ਼ਰੂਰ ਅਸਰ ਕਰਦਾ ਐ।।ਭਵਿੱਖ ਦੇ ਗਰਭ ’ਚ ਪਤਾ ਨਹੀਂ ਕੀ ਛੁਪਿਆ ਹੋਇਆ ਹੈ? .

Send this to a friend