ਹਰਿਆਣਾ ਵੱਲੋਂ ਦੋ ਨਵੀਂ ਸੜਕਾਂ ਦੇ ਨਿਰਮਾਣ ਦਾ ਫ਼ੈਸਲਾ

ਚੰਡੀਗੜ, 24 ਅਪ੍ਰੈਲ (ਪੀ.ਟੀ.)- ਹਰਿਆਣਾ ਸਰਕਾਰ ਨੇ ਜਿਲਾ ਰਿਵਾੜੀ ਵਿਚ ਰਸਿਆਵਾਸ ਤੋਂ ਮਾਨਕਾ (ਰਾਜਸਥਾਨ ਸੀਮਾ) ਤਕ ਅਤੇ ਨੁੰਹ ਵਿਚ ਰਾਜਾਕਾ ਤੋਂ ਉਲੇਟਾ ਤਕ 6.44 ਕਰੋੜ ਰੁਪਏ ਤੋਂ ਵਧ ਦੀ ਲਾਗਤ ਨਾਲ ਦੋ ਨਵੀਂ ਸੜਕਾਂ ਦੇ ਨਿਰਮਾਣ ਦਾ ਫ਼ੈਸਲਾ ਕੀਤਾ ਹੈ। ਲÑੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਰਾਓ ਨਰਬੀਰ ਸਿੰਘ ਨੇ ਅਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁਖ ਮੰਤਰੀ ਮਨੋਹਰ ਲਾਲ ਨੇ ਇਸ ਸਬੰਧ ਦੇ ਵਿਭਾਗ ਦੇ ਇਕ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕਰ ਦਿਤੀ ਹੈ।

Send this to a friend