ਬਰੇਟਾ, 23 ਅਪ੍ਰੈਲ (ਜੈਲ ਕੌਰ ਖਾਲਸਾ)- ਸਥਾਨਕ ਪੁਲਿਸ ਸਟੇਸ਼ਨ ਦੇ ਸਹਾਇਕ ਸਬ-ਇੰਸਪੈਕਟਰ ਅੰਗਰੇਜ ਸਿੰਘ, ਹੋਲਦਾਰ ਦਰਸ਼ਨ ਸਿੰਘ ਅਤੇ ਓਮਕਾਰ ਸਿੰਘ ਆਦਿ ਪੁਲਿਸ ਪਾਰਟੀ ਸਮੇਤ ਪਿੰਡ ਧਰਮਪੁਰਾ ਵੱਲ ਗਸ਼ਤ ਦੌਰਾਨ ਦੋ ਔਰਤਾਂ ਸੁਮਨ ਦੇਵੀ ਉਰਫ ਸੋਮਾ ਅਤੇ ਪੱਪੀ ਪੁੱਤਰੀ ਮੱਲ ਸਿੰਘ ਜਿਹੜੀਆਂ ਕਿ ਮੱਧ ਪ੍ਰਦੇਸ਼ ਦੇ ਜਿਲ੍ਹਾ ਰਾਏਸਨ ਦੀਆ ਦੱਸੀਆ ਗਈਆਂ ਹਨ, ਪਾਸੋ ਸਿਰਾਂ ਤੇ ਚੁੱਕੇ ਪਲਾਸਟਿਕ ਦੇ ਦੋ ਗੱਟਿਆਂ ਵਿਚੋ ਸੋਮਾ ਤੋ 16 ਕਿਲੋ, ਪੱਪੀ ਤੋ 8 ਕਿਲੋ ਭੂਕੀ ਚੂਰਾ ਪੋਸਤ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ। ਪੁਲਿਸ ਵੱਲੋ ਇਹਨਾਂ ਦੋਹਾਂ ਔਰਤਾਂ ਵਿਰੁੱਧ ਨਸ਼ਾ ਵਿਰੋਧੀ ਐਕਟ 15/61/85 ਅਧੀਨ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਮਾਣਯੋਗ ਬੁਢਲਾਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਨਸ਼ਾਂ ਵਿਰੋਧੀ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ।