ਸ਼ਹਿਣਾ-ਭਦੌੜ ਦੇ ਲੋਕਾਂ ਨਾਲ ਹੋਣ ਜਾ ਰਹੇ ਧੱਕੇ ਪ੍ਰਤੀ ਪ੍ਰਸ਼ਾਸਨ, ਸੁਸਤ ਕਿਉ : ਸਾਹਿਤਕਾਰ ਪਰਮਜੀਤ ਮਾਨ

ਬਰਨਾਲਾ, 23 ਅਪ੍ਰੈਲ (ਕਮਲਜੀਤ ਸਿੰਘ)- ਬਰਨਾਲਾ-ਬਾਜਾਖਾਨਾ ਰੋਡ ਤੇ ਪੱਖੋ-ਕੈਚੀਆਂ ਕੋਲ ਉਸਾਰੇ ਜਾ ਰਹੇ ਟੋਲ ਪਲਾਜੇ ਦੀ ਸਖਤ ਸ਼ਬਦਾ ਵਿੱਚ ਨਿੰਦਿਆ ਕਰਦਿਆ ਬਰਨਾਲਾ ਦੇ ਸਾਹਿਤਕਾਰ ਤੇ ਸਾਬਕਾ ਚੇਅਰਮੈਨ ਪਰਮਜੀਤ ਮਾਨ ਨੇ ਕਿਹਾ ਕਿ ਇਹ ਸ਼ਹਿਣਾ-ਭਦੌੜ ਇਲਾਕੇ ’ਚ ਵਸਦੇ ਲੱਖਾਂ ਲੋਕਾਂ ਦੀਆਂ ਜੇਬਾ ਤੇ ਸਰਾਸਰ ਡਾਕਾ ਹੈ। ਇਹ ਹਾਈਵੇਅ ਮੋਗਾ-ਅੰਮ੍ਰਿਤਸਰ ਜਾਣ ਲਈ ਬਣ ਰਿਹਾ ਹੈ, ਫਿਰ ਸਹਿਣਾ-ਭਦੌੜ-ਬਾਜਾਖਾਨਾ-ਭਗਤਾ ਆਦਿ ਵੱਲ ਜਾਣ ਵਾਲੇ ਲੋਕ ਤੇ ਆਲੇ-ਦੁਆਲੇ ਵਿੱਚ ਵਸਦੇ ਪਿੰਡਾਂ ਦੇ ਲੋਕਾਂ ਤੇ ਕਿਸ ਵਜ੍ਹਾਂ ਨਾਲ ਇਹ ਟੋਲ ਪਲਾਜ਼ਾ ਥੋਪਿਆ ਜਾ ਰਿਹਾ ਹੈ, ਇਹ ਗੱਲ ਸਮਝ ਤੋਂ ਪਰੇ ਹੈ। ਹਾਈਵੇਅ ਅਥਾਰਟੀ ਵਾਲੇ ਤਾ ਵੱਧ ਤੋ ਵੱਧ ਲੋਕਾਂ ਕੋਲੋ ਪੈਸਾ ਕੱਠਾ ਕਰਨ ਦੀ ਤਾਕ ਵਿੱਚ ਹੋਣਗੇ, ਪਰ ਬਰਨਾਲਾ ਪ੍ਰਸ਼ਾਸਨ ਆਪਣੇ ਹੀ ਜਿਲ੍ਹੇ ਦੇ ਲੋਕਾ ਨਾਲ ਹੋ ਰਹੇ ਇਸ ਧੱਕੇ ਨੂੰ ਚੁੱਪਚਾਪ ਕਿਉ ਸਹਿਣ ਕਰ ਰਿਹਾ ਹੈ, ਇਹ ਪ੍ਰਸ਼ਾਸਨ ਹੀ ਜਾਣਦਾ ਹੈ। ਇਹ ਟੋਲ ਪਲਾਜ਼ਾ ਪੱਖੋ-ਕੈਚੀਆ ਤੋਂ ਮੋਗਾ ਸਾਈਡ ਵੱਲ ਹੁੰਦਾ ਤਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ। ਮੈਂ ਡਿਪਟੀ ਕਮਿਸ਼ਨਰ ਬਰਨਾਲਾ ਤੇ ਸਮੁੱਚੇ ਪ੍ਰਸ਼ਾਸਨ ਨੂੰ ਪ੍ਰੈਸ ਦੇ ਮਾਧਿਅਮ ਰਾਹੀ ਅਪੀਲ ਕਰਨੀ ਚਾਹਾਗਾ ਕਿ ਸਹਿਣਾ-ਭਦੌੜ ਦੇ ਲੋਕਾਂ, ਜੋ ਆਪਦੇ ਹੀ ਜਿਲ੍ਹੇ ਬਰਨਾਲਾ ਨਾਲ ਸਬੰਧਤ ਹਨ ਦੀ ਅੱਗੇ ਹੋਕੇ ਸਾਰ ਲਈ ਜਾਵੇ ਤੇ ਬਾਂਹ ਫੜੀ ਜਾਵੇ, ਕਿਉਕਿ ਤੁਹਾਡੇ ਪਾਸ ਬਹੁਤ ਵੱਡੀ ਤਾਕਤ ਹੈ ਤੇ ਤੁਸੀ ਲੋਕਾਂ ਨੂੰ ਇਨਸ਼ਾਫ ਦਿਵਾਉਣ ਦੇ ਸਮਰੱਥ ਹੋ।

Send this to a friend