ਫਰੀਦਕੋਟ, 23 ਅਪ੍ਰੈਲ (ਗੁਰਜੀਤ ਰੋਮਾਣਾ)- ਪੰਜਾਬ ਪੁਲਿਸ ਵਿਚ ਇਮਾਨਦਾਰੀ ਨਾਲ ਸੇਵਾਂਵਾਂ ਨਿਭਾਉਣ ਵਾਲੇ ਹੌਲਦਾਰ ਨਿਰਮਲ ਸਿੰਘ ਅਤੇ ਹੌਲਦਾਰ ਹਰਮੰਦਰ ਸਿੰਘ ਪਦ ਉਨਤ ਹੋ ਕੇ ਸਹਾਇਕ ਸਬ ਇੰਸਪੈਕਟਰ ਬਣੇ ਇਨ੍ਹਾਂ ਦੋਨਾਂ ਮੁਲਾਜਮਾਂ ਨੂੰ ਤਰਕੀ ਦੇ ਸਟਾਰ ਸੀਨੀਅਰ ਪੁਲਿਸ ਕਪਤਾਨ ਡਾ ਨਾਨਕ ਸਿੰਘ ਅਤੇ ਆਈ ਪੀ ਐਸ (ਐਸ ਪੀ) ਸ੍ਰੀ ਦੀਪਕ ਪਾਰੀਕ ਨੇ ਲਗਵਾਏ ਅਤੇ ਵਧਾਈ ਦਿਤੀ, ਸਹਾਇਕ ਥਾਣੇਦਾਰ ਬਣੇ ਨਿਰਮਲ ਸਿੰਘ ਅਤੇ ਹਰਿਮੰਦਰ ਸਿੰਘ ਨੇ ਐਸ ਐਸ ਪੀ ਡਾ ਨਾਨਕ ਸਿੰਘ ਅਤੇ ਐਸ ਪੀ ਸ੍ਰੀ ਦੀਪਕ ਪਾਰਿਕ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਹੋਰ ਵੀ ਤਨਦੇਹੀ ਨਾਲ ਮਿਹਨਤ ਕਰਨਗੇ।