ਚੰਡੀਗੜ੍ਹ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ, ਜਿਸ ਦੇ ਤਹਿਤ ਹਰਿਆਣਾ ਦੇ ਕਿਸੇ ਵੀ ਕਸਬੇ ਜਾਂ ਪਿੰਡ ਦੀ ਪੰਚਾਇਤ ਜੇਕਰ ਆਪਣੇ ਪਿੰਡ ਵਿਚ ਬਸ ਸ਼ੈਲਟਰ ਬਣਾਉਣੀ ਚਾਹੁੰਦੀ ਹੈ ਤਾਂ ਉਨ੍ਹਾਂ ਸਾਰੇ ਪਿੰਡਾਂ ਵਿਚ ਸਰਕਾਰ ਵੱਲੋਂ ਜਿਲਾ ਪਰਿਸ਼ਦ ਰਾਹੀਂ ਬੱਸ ਕਿਊ ਸ਼ੈਲਟਰ ਬਣਾਏ ਜਾਣਗੇ। ਮੁੱਖ ਮੰਰਤੀ ਨੇ ਪਾਣੀਪਤ ਦੀ 29 ਨਾਜਾਇਜ ਕਾਲੋਨੀਆਂ ਨੂੰ ਪੱਕਾ ਕਰਨ ਅਤੇ ਮਡਲ’ੌਡਾ ਵਿਚ ਨਵਾਂ ਬਸ ਸਟੈਂਡ ਬਣਾਏ ਜਾਣ ਦਾ ਐਲਾਨ ਕੀਤਾ। ਇਹ ਐਲਾਨ ਅੱਜ ਮੁੱਖ ਮੰਤਰੀ ਮਨੋਹਰ ਲਾਲ ਪਾਣੀਪਤ ਦੇ ਪਿੰਡ ਸਿਵਾਹ ਵਿਚ 17 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਨਵੇਂ ਆਮ ਤੇ ਸਿਟੀ ਬਸ ਸਟੈਂਡ ਅਤੇ ਵਰਕਸ਼ਾਪ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਰੈਲੀ ਨੂੰ ਸੰਬੋਧਤ ਕਰਦੇ ਹੋਏ ਦਿੱਤੀ।