ਚੰਡੀਗੜ੍ਹ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਦਫਤਰ ਵਿਖੇ ਤਕਨੀਕੀ ਸਿੱਖਿਆ ਵਿਭਾਗ ਵਿਚ ਨਵੇਂ ਭਰਤੀ ਸਿਵਲ ਇੰਜਨੀਅਰਇੰਗ ਦੇ ਲੈਕਚਰਾਰਾਂ ਨੂੰ ਵੱਖ ਵੱਖ ਬਹੁ ਤਕਨੀਕੀ ਕਾਲਜ਼ਾ ਵਿਚ ਸਟੇਸ਼ਨ ਜਾਰੀ ਕੀਤੇ। ਜਿਕਰਯੋਗ ਹੈ ਕਿ ਤਕਨੀਕੀ ਸਿੱਖਿਆ ਵਿਭਾਗ ਵਿਚ ਸਿਵਲ ਇੰਜਨੀਅਰਇੰਗ ਦੇ 20 ਨਵੇਂ ਲੈਕਰਾਰਾਂ ਦੀ ਨਿਯੁਕਤੀ ਹੋਈ ਹੈ, ਜਿੰਨਾਂ ਨੂੰ ਸਟੇਸ਼ਨ ਅਲਾਟ ਕਰਨ ਲਈ ਅੱਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਵਲੋਂ ਨਿੱਜੀ ਤੌਰ ’ਤੇ ਪਾਰਦਰਸ਼ੀ ਢੰਗ ਨਾਲ ਸਟੇਸ਼ਨ ਅਲਾਟ ਕਰਨ ਲਈ ਆਪਣੇ ਦਫਤਰ ਵਿਚ ਬੁਲਾਇਆ ਸੀ।ਤਕਨੀਕੀ ਸਿੱਖਿਆ ਮੰਤਰੀ ਸ. ਚੰਨੀ ਨੇ ਪਹਿਲਾਂ ਨਵੇਂ ਭਰਤੀ ਸਾਰੇ ਲੈਕਚਰਾਰਾਂ ਨਾਲ ਸਾਂਝੇ ਤੌਰ ’ਤੇ ਮੀਟਿੰਗ ਕੀਤੀ ਅਤੇ ਖਾਲੀ ਪਈਆਂ ਥਾਵਾਂ ’ਤੇ ਪਸੰਦ ਦਾ ਸਟੇਸ਼ਨ ਲੈਣ ਲਈ ਪਹਿਲ ਦੇਣ ਲਈ ਕਿਹਾ। ਇਸ ਉਪਰੰਤ ਸਭ ਦੀ ਮੌਜੂਦਗੀ ਵਿਚ ਵਿਭਾਗ ਵਿਚ ਜਿੰਨਾਂ ਥਾਵਾਂ ’ਤੇ ਸਿਵਲ ਲੈਕਚਰਾਰਾਂ ਦੀਆਂ ਪੋਸਟਾਂ ਖਾਲੀ ਸਨ, ਉਨ੍ਹਾਂ ਉੱਪਰ ਨਵੇਂ ਲੈਕਚਰਾਰਾਂ ਨੂੰ ਨੇੜੇ ਤੋਂ ਨੇੜੇ ਅਡਜਸਟ ਕੀਤਾ ਗਿਆ। ਇਸ ਮੌਕੇ ਨਵੇਂ ਭਰਤੀ ਲੈਕਚਰਾਰਾਂ ਨੂੰ ਵਧਾਈ ਦਿੰਦਿਆ ਤਕਨੀਕੀ ਸਿੱਖਿਆ ਮੰਤਰੀ ਨੇ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ।