ਸਾਲ 2016 ਤੋ ਪਿੰਡ ਖੇਰਿਆਲੰਬਾ ਵਿਚ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜਗਾਰ ਗਰੰਟੀ ਯੋਜਨਾ ਵਿਚ ਕਥਿਤ ਅਨਿਯਮਤਾਵਾਂ ਦੀ ਵਿਜੀਲੈਂਸ ਜਾਂਚ ਦੇ ਆਦੇਸ਼ ਦਿੱਤੇ – ਸਿਹਤ, ਖੇਡ ਅਤੇ ਯੁਵਾ ਮੰਤਰੀ

ਚੰਡੀਗੜ, 14 ਅਪ੍ਰੈਲ – ਹਰਿਆਣਾ’ ਦੇ ਸਿਹਤ, ਖੇਡ ਅਤੇ ਯੁਵਾ ਮੰਤਰੀ ਅਨਿਲ ਵਿਜ ਨੇ ਸਾਲ 2016 ਤੋ ਪਿੰਡ ਖੇਰਿਆਲੰਬਾ ਵਿਚ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜਗਾਰ ਗਰੰਟੀ ਯੋਜਨਾ ਵਿਚ ਕਥਿਤ ਅਨਿਯਮਤਾਵਾਂ ਦੀ ਵਿਜੀਲੈਂਸ ਜਾਂਚ ਦੇ ਆਦੇਸ਼ ਦਿੱਤੇ ਹਨ।
ਅਨਿਲ ਵਿਜ ਅੱਜ ਕੈਥਲ ਵਿਚ ਜਿਲਾ ਸ਼ਿਕਾਇਤ ਨਿਪਟਾਰਾ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੰਤਰੀ ਨੇ ਨਕਲੀ ਜਾਬ ਕਾਰਡਾਂ ਅਤੇ ਹੋਰ ਅਨਿਯਮਤਾਵਾਂ ਦੇ ਆਰੋਪ ਵਿਚ ਪਿੰਡ ਦੇ ਨਿਵਾਸੀਆਂ ਦੀ ਸ਼ਿਕਾਇਤ ਸੁਨਣ ਦੇ ਬਾਅਦ ਜਾਂਚ ਦੇ ਆਦੇਸ਼ ਦਿੱਤੇ। ਇਕ ਹੋਰ ਸ਼ਿਕਾਇਤ ਵਿਚ ਅਨਿਲ ਵਿਜ ਨੇ ਸਿਹਤ ਅਧਿਕਾਰੀਆਂ ਵੱਲੋਂ ਕੈਥਲ ਦੇ ਨਾਗਰਿਕ ਹਸਪਤਾਲ ਅਤੇ ਸੀ.ਐਚ.ਸੀ. ਕੌਲ ਦੇ ਸਿਵਲ ਸਰਜਨ ਨੂੰ ਡਿਊਟੀ ਵਿਚ ਲਾਪ੍ਰਵਾਹੀ ਵਰਤਣ ‘ਤੇ ਤਬਾਦਲੇ ਦੇ ਆਦੇਸ਼ ਦਿੱਤੇ। ਕੌਲ ਦੇ ਨਿਵਾਸੀ ਵਿਕਾਸ ਕੁਮਾਰ ਨੇ ਆਰੋਪ ਲਗਾਇਆ ਕਿ ਉਨਾ ਦੀ ਪਤਨੀ ਪ੍ਰਿਅੰਕਾ ਨੂੰ ਡਿਲੀਵਰੀ ਦੇ ਲਈ ਸੀ.ਐਚ.ਸੀ. ਕੌਲ ਲਿਆਇਆ ਗਿਆ ਸੀ, ਜਿੱਥੇ ਡਿਊਟੀ ‘ਤੇ ਮੌਜੂਦ ਸਟਾਫ਼ ਨੇ ਉਨਾ ਨੂੰ ਨਾਗਰਿਕ ਹਸਪਤਾਲ ਕੈਥਲ ਭੇਜ ਦਿੱਤਾ ਗਿਆ। ਡਾਕਟਰਾਂ ਦੀ ਲਾਪ੍ਰਵਾਹੀ ਦੇ ਕਾਰਨ ਉਚਿਤ ਇਲਾਜ ਨਾ ਹੋਣ ਕਾਰਨ ਨਵਜਾਤ ਬੱਚੇ ਦੀ ਮੌਤ ਹੋ ਗਈ। ਮੰਤਰੀ ਨੈ ਇਸ ‘ਤੇ ਗੰਭੀਰਤਾ ਦਿਖਾਈ ਅਤੇ ਸਿਵਲ ਸਰਜਨ ਨੂੰ ਤੁਰੰਤ ਤਬਾਦਲਾ ਕਰਨ ਦੇ ਆਦੇਸ਼ ਦਿੱਤੇ।
ਸਿਹਤ ਮੰਤਰੀ ਨੇ ਵਿਕਾਸ ਕੰਮਾਂ ਵਿਚ ਨਿਯਮਤਾਵਾਂ ਦੇ ਲਈ ਪਿੰਡ ਡੇਰਡੂ ਦੇ ਦੋਸ਼ੀ ਸਰਪੰਚ ਦੇ ਖਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਗ੍ਰਾਮੀਣ ਜਗਦੀਸ਼ ਚੰਦਰ ਨੇ ਆਰੋਪ ਲਗਾਇਆ ਕਿ ਸਰਪੰਚ ਨੇ ਸ਼ਮਸ਼ਾਨ ਭੂਮੀ ਅਤੇ ਹੋਰ ਕੰਮਾਂ ਦੇ ਲਈ ਮੰਜੂਰ ਰਕਮ ਦਾ ਹੇਰਾਫ਼ੇਰੀ ਕੀਤੀ ਹੈ। ਅਨਿਲ ਵਿਜ ਨੇ ਚੌਸ਼ਾਲਾ ਪਿੰਡ ਦੇ ਕੁਲਵੀਰ ਸਿੰਘ ਦੇ ਖੇਤਾਂ ਤੋ ਝੋਨੇ ਦੇ ਲੁਟਣ ਦੇ ਮਾਮਲੇ ਵਿਚ ਦੋਸ਼ੀ ਵਿਅਕਤੀ ਦੀ ਤੁਰੰਤ ਗਿਰਫ਼ਤਾਰੀ ਕਰਨ ਦੇ ਆਦੇਸ਼ ਦਿੱਤੇ। ਮੀਟਿੰਗ ਵਿਚ ਕੁੱਲ 12 ਸ਼ਿਕਾਇਤਾਂ ਨੂੰ ਰੱਖਿਆ ਗਿਆ ਜਿਸ ‘ਤੇ ਸੁਣਵਾਈ ਕੀਤੀ ਗਈ।

Send this to a friend