ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਿਹਾ ਕਿ ਲੋਕਾਂ ਦੀ ਭਲਾਈ ਲਈ ਅਸੀਂ ਜਿੰਨੇ ਵੀ ਨਿਯਮ ਤੇ ਕਾਨੂੰਨਾਂ ਵਿਚ ਬਦਲਾਅ ਕਰਨਾ ਪਏਗਾ, ਅਸੀਂ ਕਰਾਂਗੇ ਕਿਉਂਕਿ ਸਾਡਾ ਮਕਸਦ ਸੂਬੇ ਦੇ ਲੋਕਾਂ ਲਈ ਭਲਾਈ ਦੇ ਕੰਮ ਕਰਨਾ ਹੈ। ਸ੍ਰੀ ਮਨੋਹਰ ਲਾਲ ਅੱਜ ਗੁਰੂਗ੍ਰਾਮ ਦੇ ਰਾਜ ਲੋਕ ਨਿਰਮਾਣ ਰੈਸਟ ਹਾਊਸਲ ਵਿਚ ‘ਇੰਵੇਸਟ ਇੰਡਿਆ – ਕੰਸਟ੍ਰਕਸ਼ਨ ਅਤੇ ਰਿਅਲ ਅਸਟੇਟ ਇੰਡਸਟਰੀ ਨਾਲ ਰਾਊਂਡ ਟੇਬਲ ਡਿਸਕਸ਼ਨ ਦੌਰਾਨ ਆਪਣੇ ਵਿਚਾਰ ਪ੍ਰਗਟਾਏ। ਨਿਰਮਾਣ ਤੇ ਰਿਅਲ ਅਸਟੇਟ ਇੰਡਸਟਰੀ ਦੇ ਨੁਮਾਇੰਦਿਆਂ ਦੇ ਨਾਲ ਅੱਜ ਇੱਥੇ ਹੋਈ ਇਸ ਮੀਟਿੰਗ ਵਿਚ ਰਿਅਲ ਅਸਟੇਟ ਨਾਲ ਸਬੰਧਤ 61 ਸਮੱਸਿਆਵਾਂ ਰੱਖੀਆਂ ਗਈ, ਜਿੰਨਾਂ ਵਿਚੋਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਮੌਕੇ ‘ਤੇ ਕਰ ਦਿੱਤਾ ਗਿਆ। ਇਸ ਮੀਟਿੰਗ ਵਿਚ ਮੁੱਖ ਮੰਤਰੀ ਨੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ। ਰਿਅਲ ਅਸਟੇਟ ਇੰਡਸਟਰੀ ਦੇ ਨੁਮਾਇੰਦਿਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਲਈ ਸਾਡਾ ਫੋਕਸ ਵੱਖਰੇ ਤਰਾਂ ਦਾ ਹੈ। ਪਹਿਲਾਂ ਦੀ ਸਰਕਾਰ ਦੇ ਸਮੇਂ ਵਿਚ ਇੱਥੇ ਗੁਰੂਗ੍ਰਾਮ ਵਿਚ ਸਿਸਟਮ ਗੜਬੜ ਹੋਇਆ ਸੀ, ਉਸ ਨੂੰ ਠੀਕ ਕਰਨ ਲਈ ਅਸੀਂ ਜੋਨਿੰਗ ਸਿਸਟਮ ਲੈਕੇ ਆਇਆ। ਇਸ ਸ਼ਹਿਰ ਨੂੰ ਚਾਰ ਜੋਨਾਂ ਵਿਚ ਵੰਡ ਕੇ ਇਕ-ਇਕ ਜੋਨ ਵਿਚ ਪੜਾਅਵਾਰ ਤਰੀਕੇ ਨਾਲ ਬੁਨਿਆਦੀ ਢਾਂਚਾ, ਬਿਜਲੀ ਤੇ ਸੜਕ ਆਦਿ ਨੂੰ ਠੀਕ ਕਰਨ ਦੀ ਕਾਰਵਾਈ ਕੀਤੀ। ਉਨਾਂ ਕਿਹਾ ਕਿ ਹਿਸ ਜੋਨਿੰਗ ਸਿਸਟਮ ਨਾਲ ਸ਼ਹਿਰ ਨੂੰ ਫਾਇਦਾ ਵੀ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 3 ਸਾਲ ਵਿਚ ਅਸੀਂ ਜਿੰਨੀ ਨੀਤੀ ਅਤੇ ਨਿਯਮਾਂ ਵਿਚ ਬਦਲਾਅ ਕੀਤੇ ਹਨ, ਉਨਾਂ ਸ਼ਾਇਦ ਹੀ ਪਹਿਲਾਂ ਕਦੇ ਹੋਏ ਹੋਣ। ਉਨਾਂ ਦਸਿਆ ਕਿ ਸੂਬੇ ਵਿਚ ਕਈ ਪਰਿਯੋਜਨਾਵਾਂ ਅਧਰ ਵਿਚ ਅਨਕੀ ਹੋਈ ਸੀ, ਜਿੰਨਾਂ ਦੀ ਮੁਸ਼ਕਲ ਨੂੰ ਅਸੀਂ ਦੂਰ ਕਰਕੇ ਉਨਾਂ ਪਰਿਯੋਜਨਾਵਾਂ ਨੂੰ ਪੂਰਾ ਕਰਨ ਦਾ ਰਸਤਾ ਸਾਫ ਕੀਤਾ ਹੈ। ਕੇ.ਐਮ.ਪੀ. ਐਕਸਪ੍ਰੈਸ ਵੇ ਦਾ ਉਦਾਹਰਣ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਐਕਸਪ੍ਰੈਸ ਵੇ ਸੁਪਰੀਮ ਕੋਰਟ ਵਿਚ ਫੰਸ ਗਿਆ ਸੀ, ਜਿਸ ਨੂੰ ਅਸੀਂ ਨਾ ਸਿਰਫ ਬਾਹਰ ਕੱਢਿਆ, ਸਗੋਂ ਇਸ ‘ਤੇ ਮੁੜ ਨਿਰਮਾਣ ਸ਼ੁਰੂ ਕਰਵਾਇਆ। ਉਨਾਂ ਤੋਂ ਬਾਅਦ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਸ ਤਰਾਂ, ਅਸੀਂ ਦਵਾਰਕਾ ਐਕਸਪ੍ਰੈਸ ਵੇ ਦੇ ਨਿਰਮਾਣ ਵਿਚ ਆ ਰਹੀ ਔਕੜਾਂ ਨੂੰ ਦੂਰ ਕੀਤਾ। ਹੁਣ ਲਗਭਗ 9000 ਕਰੋੜ ਰੁਪਏ ਦੀ ਲਾਗਤ ਨਾਲ ਦਵਾਰਕਾ ਐਕਸਪ੍ਰੈਸ ਵੇ ਬਣਾਉਣ ਦਾ ਰਸਤਾ ਸਾਫ ਹੋ ਗਿਆ ਹੈ। ਸ੍ਰੀ ਮਨੋਹਰ ਲਾ ਨੇ ਕਿਹਾ ਕਿ ਗੁਰੂਗ੍ਰਾਮ ਵਿਚ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀ.ਐਮ.ਡੀ.ਏ.) ਦਾ ਗਠਨ ਵੀ ਇਕ ਵੱਡਾ ਕਦਮ ਹੈ, ਜੋ ਮੌਜ਼ੂਦਾ ਸਰਕਾਰ ਨੇ ਚੁੱਕਿਆ ਤਾਂ ਜੋ ਇਸ ਸ਼ਹਿਰ ਦਾ ਵਿਕਾਸ ਹੋ ਸਕੇ ਅਤੇ ਉਨਾਂ ਲਈ ਫਾਈਲਾਂ ਚੰਡੀਗੜ ਨਾ ਭੇਜਣੀ ਪਏ। ਇਸ ਸ਼ਹਿਰ ਦੇ ਵਿਕਾਸ ਦੀ ਯੋਜਨਾਵਾਂ ਇੱਥੇ ਬਣਨ ਅਤੇ ਉਨਾਂ ‘ਤੇ ਫੈਸਲਾ ਵੀ ਇੱਥੇ ਹੋ ਸਕੇ। ਉਨਾਂ ਨੇ ਇਹ ਵੀ ਕਿਹਾ ਕਿ ਫਰੀਦਾਬਾਦ ਜਿਲਾ ਵਾਸੀ ਜੇਕਰ ਚਾਹਣ ਤਾਂ ਉੱਥੇ ਵੀ ਵਿਕਾਸ ਨੂੰ ਗਤੀ ਦੇਣ ਲਈ ਇਸ ਤਰਾਂ ਦਾ ਪ੍ਰਵਧਾਨ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਦਸਿਆ ਕਿ ਕੁੰਡਲੀ-ਮਾਨਸੇਰ-ਪਲਵਲ (ਕੇ.ਐਮ.ਪੀ.) ਐਕਸਪ੍ਰੈਸ ਵੇ ਲਈ ਵੀ ਰਾਜ ਸਰਕਾਰ ਵੱਲੋਂ ਵੱਖ ਤੋਂ ਅਥਾਰਿਟੀ ਬਣਾਈ ਜਾ ਰਹੀ ਹੈ। ਉਨਾਂ ਦਸਿਆ ਕਿ ਗੁਰੂਗ੍ਰਾਮ ਵਿਚ ਭਾਜਪਾ ਸਰਕਾਰ ਆਉਣ ਤੋਂ ਬਾਅਦ ਤੇਜੀ ਨਾਲ ਵਿਕਾਸ ਕੀਤਾ ਜਾ ਰਿਹਾ ਹੈ। ਅੰਡਰਪਾਸ ਅਤੇ ਫਲਾਈਓਵਰ ਬਣਾ ਕੇ ਇੱਥੇ ਦੀ ਟ੍ਰੇਫਿਕ ਸਮੱਸਿਆ ਦਾ ਸਥਾਈ ਹੱਲ ਕੀਤਾ ਜਾ ਰਿਹਾ ਹੈ। ਸੋਹਣਾ ਰੋਡ ‘ਤੇ ਐਲੀਵੇਟਿਡ ਹਾਈਵੇ ਦਾ ਨਿਰਮਾਣ ਕੰਮ ਵੀ ਨਿਰਮਾਣ ਏਜੰਸੀ ਨੂੰ ਐਲਾਟ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਟ੍ਰੋ ਨੂੰ ਵੀ ਅੱਗੇ ਵਧਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਨਾਲ ਹੀ ਉਨਾਂ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਇਸ ਸ਼ਹਿਰ ਦਾ ਨਵਾਂ ਫੈਲਾਵ ਅਰਥਾਤ ਅਕਸਪੈਂਸ਼ਨ ਨਹੀਂ ਕਰਾਂਗੇ । ਇਸ ਨਾਲ ਦਿੱਲੀ ‘ਤੇ ਦਬਾਅ ਘੱਟ ਹੋਵੇਗਾ।
ਉਨਾਂ ਨੇ ਰਿਅਲ ਅਸਟੇਟ ਇੰਸਡਰੀ ਦੇ ਨੁਮਾਇੰਦਿਆਂ ਤੋਂ ਕਿਹਾ ਕਿ ਭਵਿੱਖ ਵਿਚ ਵੀ ਸਮੇਂ-ਸਮੇਂ ‘ਤੇ ਇਸ ਤਰਾਂ ਬਹਿ ਕੇ ਸਮੱਸਿਆਵਾਂ ਦਾ ਹੱਲ ਕਰਦੇ ਰਹਾਂਗੇ ਤਾਂ ਜੋ ਗੁਰੂਗ੍ਰਾਮ ਇਕ ਭਵਿੰਖ ਦਾ ਸ਼ਹਿਰ ਬਣ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇੱਥੇ ਵੱਧ ਤੋਂ ਵੱਧ ਉਦਯੋਗ ਆਵੇ, ਨਿਵੇਸ਼ ਹੋਵੇ ਅਤੇ ਲੋਕਾਂ ਨੂੰ ਰੁਜ਼ਗਾਰ ਮਿਲੇ। ਇਸ ਮੌਕੇ ‘ਤੇ ਗੁਰੂਗ੍ਰਾਮ ਦੇ ਵਿਧਾਇਕ ਉਮੇਸ਼ ਅਗਰਵਾਲ, ਮੁੱਖ ਸਕੱਤਰ ਡੀ.ਐਸ.ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਆਬਕਾਰੀ ਤੇ ਕਰਾਧਾਨ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਿਰ ਸਨ।