ਬੇਮੋਸਮੀ ਬਰਸਾਤ ਅਤੇ ਹਨੇਰੀ ਝਖੜ ਕਾਰਨ ਪਕੀਆਂ ਫਸਲਾਂ ਦੇ ਹੋਏ ਨੁਕਸਾਨ ਤੋਂ ਕਿਸਾਨ ਚਿੰਤਤ

ਕਾਹਨੂੰਵਾਨ, 9 ਅਪ੍ਰੈਲ (ਡਾ. ਜਸਪਾਲ ਸਿੰਘ ਭਿਟੇਵਡ)- ਬੀਤੀ ਰਾਤ ਆਏ ਤੇਜ ਤੁਫਾਨ ਅਤੇ ਹਨੇਰੀ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਅਤੇ ਪਕੀਆਂ ਹੋਈਆਂ ਫਸਲਾਂ ਵੀ ਨੁਕਸਾਨੀਆਂ ਗਈਆਂ ਹਨ। ਅਧੀ ਰਾਤ ਸਮੇਂ ਆਈ ਹਨੇਰੀ ਝਖੜ ਕਾਰਨ ਬਿਜਲੀ ਸਪਲਾਈ ਵੀ ਠਪ ਹੋ ਗਈ। ਕਈ ਸੜਕਾਂ ਉਪਰ ਤੇਜ ਤੁਫਾਨ ਕਾਰਨ ਰੁਖ ਬੂਟੇ ਵੀ ਡਿਗ ਗਏ ਅਤੇ ਕਈ ਘਰਾਂ ਅਤੇ ਸ਼ੈਡਾਂ ਵਿਚ ਲਗੀਆਂ ਟੀਨਾਂ ਵੀ ਉਖੜ ਗਈਆਂ। ਇਸ ਬਾਰੇ ਵਖ ਵਖ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਪਕ ਕੇ ਖੇਤਾਂ ਵਿਚ ਤਿਆਰ ਖੜੀ ਹੈ। ਜਿਸ ਦੀ ਆਉਂਦੇ ਕੁਝ ਦਿਨਾਂ ਵਿਚ ਵਾਢੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਸਰੋਂ, ਮਸਰ ਅਤੇ ਛੋਲਿਆਂ ਦੀ ਫਸਲ ਵੀ ਪਕ ਕੇ ਤਿਆਰ ਹੈ। ਮੀਂਹ ਹਨੇਰੀ ਕਾਰਨ ਉਸ ਦਾ ਵੀ ਭਾਰੀ ਨੁਕਸਾਨ ਹੋ ਗਿਆ ਹੈ। ਤੇਜ ਤੁਫਾਨ ਕਾਰਨ ਘਰਾਂ ਦੀ ਬਿਜਲੀ ਅਤੇ ਟਿਊਬਵੈਲਾਂ ਦੀ ਬਿਜਲੀ ਸਪਲਾਈ ਵੀ ਦੇਰ ਸ਼ਾਮ ਤਕ ਠਪ ਰਹੀ। ਪਾਵਰਕਾਮ ਨੂੰ ਬਿਜਲੀ ਸਪਲਾਈ ਬਹਾਲ ਕਰਨ ਲਈ ਵਡੀ ਮੁਸ਼ਕਤ ਕਰਨੀ ਪਈ। ਕੁਲ ਮਿਲਾ ਕੇ ਇਸ ਬੇਸਮੋਸਮੀ ਬਰਸਾਤ ਅਤੇ ਤੁਫਾਨ ਨੇ ਆਮ ਜਨ ਜੀਵਨ ਪ੍ਰਭਾਵਿਤ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿਤਾ ਹੈ।

Send this to a friend