ਡਾ. ਸੁਰਿੰਦਰ ਸਿੰਘ ਗਿੱਲ ਦਾ ਤਲਵੰਡੀ ਸਾਬੋ ਪਹੁੰਚਣ ’ਤੇ ਨਿੱਘਾ ਸਵਾਗਤ

‘ਆਪ’ ਐਮ. ਐਲ. ਏ. ਬੀਬੀ ਬਲਜਿੰਦਰ ਕੌਰ ਅਤੇ ਨਗਰ ਕੌਂਸਲ ਪ੍ਰਧਾਨ ਸ. ਮਾਨਸ਼ਾਹੀਆ ਨਾਲ ਅਹਿਮ ਮੀਟਿੰਗ

ਬਠਿੰਡਾ/ਤਲਵੰਡੀ ਸਾਬੋ, 9 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)- ਸਿਖਸ ਆਫ ਅਮਰੀਕਾ ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਗਿਲ ਅਜ ਕਲ੍ਹ ਭਾਰਤ ਦੌਰੇ ਤੇ ਆਏ ਹੋਏ ਹਨ। ਅਜ ਉਹ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਜਿਥੇ ਉਨ੍ਹਾਂ ਦਾ ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਛੋਟਾ ਸਿੰਘ ਨੇ ਭਰਪੂਰ ਸਵਾਗਤ ਕੀਤਾ ਅਤੇ ਤਲਵੰਡੀ ਸਾਬੋ ਦੇ ਵਿਕਾਸ ਸਬੰਧੀ ਜਾਣਕਾਰੀ ਦਿਤੀ। ਉਪਰੰਤ ਬੀਬੀ ਬਲਜਿੰਦਰ ਕੌਰ ਐਮ ਐਲ ਏ ਆਪ ਦੀ ਆਮਦ ਤੇ ਉਨ੍ਹਾਂ ਦੀ ਰਿਹਾਇਸ਼ ਤੇ ਮਿਲੇ।ਬੀਬਾ ਬਲਜਿੰਦਰ ਕੌਰ ਜਿਥੇ ਉਨ੍ਹਾਂ ਦੇ ਚਹੇਤੇ ਵਿਦਿਆਰਥੀਆਂ ਵਿਚੋਂ ਸਨ, ਉਥੇ ਉਨ੍ਹਾਂ ਤਲਵੰਡੀ ਸਾਬੋ ਸਬੰਧੀ ਵਿਚਾਰਾਂ ਕੀਤੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸ਼ਕਤੀ ਵਿਚ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਦਮਦਮਾ ਸਾਹਿਬ ਨੂੰ ਜ਼ਿਲ੍ਹਾ ਬਣਾਉਣਗੇ ਤਾਂ ਜੋ ਇਤਿਹਾਸਤਕ ਸਥਾਨ ਤੇ ਚੌਥੇ ਤਖਤ ਦਾ ਬੋਲਬਾਲਾ ਪੂਰੇ ਸੰਸਾਰ ਵਿਚ ਹੋਵੇ। ਉਨ੍ਹਾਂ ਡਾ. ਗਿਲ ਪ੍ਰਿੰਸੀਪਲ ਨਾਲ ਪੁਰਾਣੀਆਂ ਯਾਦਾਂ ਦੀ ਸਾਂਝ ਪਾਈ ਅਤੇ ਅਮਰੀਕਾ ਜਾਣ ਦੀ ਦਿਲਚਸਪੀ ਜਤਾਈ। ਮੀਟਿੰਗ ਦੌਰਾਨ ਹੀ ਉਨ੍ਹਾਂ ਦੇ ਇਕ ਹੋਰ ਵਿਦਿਆਰਥੀ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਜੋ ਹੁਣੇ ਹੁਣੇ ਨਗਰ ਕੌਂਸਲ ਦੇ ਪ੍ਰਧਾਨ ਤਲਵੰਡੀ ਸਾਬੋ ਬਣੇ ਹਨ ਉਨ੍ਹਾਂ ਮਿਲਣ ਦੀ ਦਿਲਚਸਪੀ ਜਤਾਈ ਅਤੇ ਤਲਵੰਡੀ ਸਾਬੋ ਨੂੰ ਅਮਰੀਕਾ ਦੀ ਸਟੇਟ ਮੈਰੀਲੈਂਡ ਦੀ ਸਿਸਟਮ ਸਿਟੀ ਬਣਾਉਣ ਸਬੰਧੀ ਗਲਬਾਤ ਕਰਨ ਲਈ ਨਿਉਂਤਾ ਦਿਤਾ।

Send this to a friend