ਚੰਡੀਗੜ, 9 ਅਪ੍ਰੈਲ (ਪੀ.ਟੀ.)- ਵਿਜੀਲੈਂਸ ਬਿਓਰੋ, ਪੰਜਾਬ ਵਲੋਂ ਪੀ.ਐਸ.ਪੀ.ਸੀ.ਐਲ, ਸਬ ਡਵੀਜਨ ਝੁਨੀਰ, ਮਾਨਸਾ ਵਿਖੇ ਤਾਇਨਾਤ ਦੋ ਜੂਨੀਅਰ ਇੰਜੀਨੀਅਰਾਂ ਖਿਲਾਫ਼ ਰਿਸ਼ਵਤ ਮੰਗਣ ਅਤੇ ਹਾਸਲ ਕਰਨ ਦੇ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਹੈ। ਅੱਜ ਇਥੇ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਸਬ ਡਵੀਜਨ ਝੁਨੀਰ ਵਿਖੇ ਤਾਇਨਾਤ ਜੇ.ਈ ਬਲਜਿੰਦਰ ਸਿੰਘ ਅਤੇ ਤਰਵਿੰਦਰ ਸਿੰਘ ਵਿਰੁੱਧ ਜਗਰਾਜ ਸਿੰਘ, ਵਾਸੀ ਝੁਨੀਰ, ਮਾਨਸਾ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।